ਦੁਕਾਨਦਾਰ ਨੂੰ ਤਲਵਾਰ ਦਿਖਾ ਕੇ 2 ਅਣਪਛਾਤੇ ਚੋਰਾਂ ਨੇ ਮੋਬਾਇਲ ਖੋਹਿਆ

ss1

ਦੁਕਾਨਦਾਰ ਨੂੰ ਤਲਵਾਰ ਦਿਖਾ ਕੇ 2 ਅਣਪਛਾਤੇ ਚੋਰਾਂ ਨੇ ਮੋਬਾਇਲ ਖੋਹਿਆ

ਪੱਟੀ, 1੦ ਦਸਬੰਰ (ਅਵਤਾਰ ਸਿੰਘ ) ਅਣਪਛਾਤੇ ਚੋਰਾਂ ਵੱਲੋਂ ਇਕ ਦੁਕਾਨਦਾਰ ਤੋ ਕਿਰਪਾਨ ਦਿਖਾ ਕੇ ਸੈਮਸੰਗ ਕੰਪਨੀ ਦਾ ਮੋਬਾਇਲ ਖੋਹ ਕੇ ਫਰਾਰ ਹੋ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਪੁਸ਼ਕਰਨ ਕੋਛੜ ਪੁੱਤਰ ਭਾਰਤ ਭੂਸ਼ਣ ਕੋਛੜ ਵਾਸੀ ਵੱਡੀ ਮੰਡੀ ਪੱਟੀ ਨੇ ਦੱਸਿਆ ਕਿ ਮੈਂ ਸਾਲਾਸਰ ਬੇਕਰੀ ਦੀ ਦੁਕਾਨ ਗੁਪਤਾ ਹਸਪਤਾਲ ਨੇੜੇ ਕਰਦਾ ਹਾਂ ਅਤੇ ਬੀਤੀ ਰਾਤ 8 ਵਜ਼ੇ 2 ਨੌਜ਼ਵਾਨ ਮੂੰਹ ਬੰਨੇ ਪਲਸਰ ਮੋਟਰਸਾਈਕਲ ਤੇ ਮੇਰੀ ਦੁਕਾਨ ਉਪਰ ਆਏ ਤੇ ਤਲਵਾਰ ਮੇਰੀ ਗਰਦਨ ਤੇ ਰੱਖ ਕੇ ਰੁਪਏ ਮੰਗੇ ਤੇ ਮੇਰੀ ਜੇਬ ਵਿਚ ਸੈਮਸੰਗ ਜੇ- 2 ਸੈਟ ਖੋਹ ਕੇ ਫਰਾਰ ਹੋ ਗਏ। ਉਕਤ ਘਟਨਾ ਸਬੰਧੀ ਮੈ ਥਾਣਾ ਸਿਟੀ ਪੱਟੀ ਪੁਲਿਸ ਨੂੰ ਸੂਚਨਾ ਦੇ ਦਿੱਤੀ ਹੈ। ਥਾਣਾ ਮੁੱਖੀ ਭਾਰਤ ਭੂਸ਼ਣ ਨੇ ਕਿਹਾ ਕਿ ਅਣਪਛਾਤੇ ਚੋਰਾਂ ਖਿਲਾਫ ਕੇਸ ਦਰਜ਼ ਕਰ ਲਿਆ ਹੈ ਅਤੇ ਜਲਦ ਹੀ ਦੋਸ਼ੀਆਂ ਨੂੰ ਕਾਬੂ ਕੀਤਾ ਜਾਵੇਗਾ।

print
Share Button
Print Friendly, PDF & Email

Leave a Reply

Your email address will not be published. Required fields are marked *