6 ਮਹੀਨੇ ਪਹਿਲਾ ਲਾਪਤਾ ਹੋਏ ਸੁਵਾਮੀ ਕ੍ਰਿਸ਼ਨਾਨੰਦ ਮਹਾਰਾਜ ਚਿਤਰਕੁਟ ਤੋ ਮਿਲੇ

ss1

6 ਮਹੀਨੇ ਪਹਿਲਾ ਲਾਪਤਾ ਹੋਏ ਸੁਵਾਮੀ ਕ੍ਰਿਸ਼ਨਾਨੰਦ ਮਹਾਰਾਜ ਚਿਤਰਕੁਟ ਤੋ ਮਿਲੇ

ਗੜ੍ਹਸ਼ੰਕਰ 10 ਦਸੰਬਰ (ਅਸ਼ਵਨੀ ਸ਼ਰਮਾ) ਗਉ ਸੇਵਾ ਮਿਸ਼ਨ ਦੇ ਰਾਸ਼ਟਰੀ ਪ੍ਰਧਾਨ ਤੇਬ੍ਰਿਦਾਵੰਨ ਕੁਟੀਆਂ ਬੀਣੇਵਾਲ ਬੀਤ ਦੇ ਲਾਪਤਾ ਸੁਵਾਮੀ ਕ੍ਰਿਸ਼ਨਾਨੰਦ ਭੂਰੀਵਾਲੇ ਆਖਰ 6 ਮਹੀਨੇਬਾਅਦ ਚਿਤਰਕੁਟ (ਉਤਰਾਂਖੰਡ) ਤੋ ਮਿਲ ਗਏ।
2 ਦਿਨ ਪਹਿਲਾ ਕੁਟਿਆਂ ਵਿੱਚ ਭਗਤ ਸੀ.ਆਰ ਮੇਹਰ ਨੂੰ ਰਾਜਸਥਾਨ ਨਿਵਾਸੀ ਰਾਮਸ਼ਰਣ ਦਾ ਫੋਨ ਆਇਆ ਕਿ ਸੁਵਾਮੀ ਜੀ ਚਿਤਰਕੁਟ ਵਿੱਚ ਹਨ ਉਸ ਤੋ ਬਾਅਦ ਤੁਰੰਤ ਹੀ ਸੁਵਾਮੀ ਜੀ ਦੇ ਭਰਾ ਸੁਵਾਮੀ ਰਾਮਦਾਸ, ਰਾਮ ਲਾਲ ਮੁੰਡਨ, ਕੀਰਤੀ ਸਾਗਰ ਅਤੇ ਗੁਰਚੈਨ ਸਿੰਘ ਲਸਾੜਾ ਚਿਤਰਕੁਟ ਲਈ ਰਵਾਨਾ ਹੋ ਗਏ। ਇਸ ਸਬੰਧੀ ਫੋਨ ਤੇ ਸੰਪਰਕ ਕਰਨ ਤੇ ਸੁਵਾਮੀ ਰਾਮਦਾਸ ਨੇ ਦੱਸਿਆ ਕਿ ਸੁਵਾਮੀ ਕ੍ਰਿਸ਼ਨਾਨੰਦ ਜੀ ਪਰਿਕਰਮਾਂ ਮਾਰਗ ਤੇ ਅਖੰਡ ਕੀਰਤਨ ਕਰ ਰਹੇ ਹਨ ਜਿਥੇ ਭਗਵਾਨ ਸ਼੍ਰੀਰਾਮ, ਮਾਤਾ ਸੀਤਾ ਅਤੇ ਲਛਮਣ ਨੇ ਸਾਡੇ ਗਿਆਰਾ ਸਾਲ ਬਨਵਾਸ ਕਟਿਆ ਸੀ। ਸੁਵਾਮੀ ਜੀ ਕਹਿ ਰਹੇ ਸਨ ਕਿ ਮੈ ਸਕਲਪ ਲਿਆ ਹੈ ਅਤੇ ਉਸ ਨੂੰ ਪੂਰਾ ਕਰਨ ਲਈ ਆਇਆ ਹਾਂ। ਪਰ ਇਸ ਵਾਰੇ ਕੁਟਿਆਂ ਦੇ ਪ੍ਰਬੰਧ ਕੁਝ ਵੀ ਖੁਲਕੇ ਨਹੀ ਕਹਿ ਰਹੇ।
ਇਸ ਵਾਰੇ ਡੀ.ਐਸ.ਪੀ ਗੜ੍ਹਸ਼ੰਕਰ ਰਣਜੀਤ ਸਿੰਘ ਬਦੇਸ਼ਾ ਨੇ ਕਿਹਾ ਕਿ ਮੈਨੂੰ ਇਸ ਵਾਰੇ ਕੁਝ ਨਹੀ ਪਤਾ ਪਰ ਹੁਣ ਮੈ ਇਸ ਵਾਰੇ ਜਾਣਕਾਰੀ ਲੈਦਾ ਹਾਂ ਕਿ ਸੁਵਾਮੀ ਜੀ ਮਿਲੇ ਹਨ ਕਿ ਨਹੀ।

print
Share Button
Print Friendly, PDF & Email