ਭਾਜਪਾ ਆਗੂ ਸੋਢੀ ਵੱਲੋਂ 6 ਦਰਜ਼ਨ ਕਿਸਾਨਾਂ ਨੂੰ ਵੰਡੇ ਟਿਊਬਵੈਲ ਕੁਨੈਕਸ਼ਨ ਦੇ ਡਿਮਾਂਡ ਨੋਟਿਸ

ss1

ਭਾਜਪਾ ਆਗੂ ਸੋਢੀ ਵੱਲੋਂ 6 ਦਰਜ਼ਨ ਕਿਸਾਨਾਂ ਨੂੰ ਵੰਡੇ ਟਿਊਬਵੈਲ ਕੁਨੈਕਸ਼ਨ ਦੇ ਡਿਮਾਂਡ ਨੋਟਿਸ

ਰਾਜਪੁਰਾ, 10 ਦਸੰਬਰ (ਐਚ.ਐਸ.ਸੈਣੀ)-ਇਥੋਂ ਦੀ ਭਟੇਜ਼ਾ ਕਲੋਨੀ ਵਿੱਚ ਅੱਜ ਭਾਰਤੀ ਜਨਤਾ ਪਾਰਟੀ ਦੇ ਸੂਬਾਈ ਕਾਰਜਕਾਰੀ ਮੈਂਬਰ ਜਗਦੀਪ ਸਿੰਘ ਸੋਢੀ ਦੀ ਅਗਵਾਈ ਵਿੱਚ ਅਕਾਲੀ-ਭਾਜਪਾ ਸਰਕਾਰ ਦੁਆਰਾ ਸੂਬੇ ਦੇ ਕਿਸਾਨਾਂ ਨੂੰ ਖੇਤੀ ਸੈਕਟਰ ਲਈ ਟਿਊਬਵੈਲ ਕੁਨੈਕਸ਼ਨਾ ਦੇ ਡਿਮਾਂਡ ਨੋਟਿਸ ਵੰਡਣ ਲਈ ਸਮਾਗਮ ਕਰਵਾਇਆ ਗਿਆ। ਜਿਸ ਵਿੱਚ ਮਾਰਕਿਟ ਕਮੇਟੀ ਦੇ ਚੇਅਰਮੈਨ ਕਰਤਾਰ ਸਿੰਘ ਸੰਧੂ, ਗੁਰੂ ਨਾਨਕ ਇੰਡਸਟ੍ਰੀਜ਼ ਦੇ ਐਮ.ਡੀ ਗੁਰਨਾਮ ਸਿੰਘ, ਭਾਜਪਾ ਆਗੂ ਜਰਨੈਲ ਸਿੰਘ ਹੈਪੀ, ਅਮਰੀਸ਼ ਸ਼ਰਮਾ, ਮਹਿਲਾ ਮੋਰਚਾ ਭਾਜਪਾ ਪ੍ਰਧਾਨ ਲਾਜਵੰਤੀ, ਕਰਨੈਲ ਸਿੰਘ ਹਰਿਆਓ ਪ੍ਰਧਾਨ ਸ੍ਰੋ.ਅ.ਦ ਦਿਹਾਤੀ ਰਾਜਪੁਰਾ, ਭਾਜਪਾ ਮੰਡਲ ਪ੍ਰਧਾਨ ਰਾਮ ਸਿੰਘ ਮਿਰਜ਼ਾਪੁਰ, ਮੈਂਬਰ ਬਲਾਕ ਸਮਿਤੀ ਰੁਪਿੰਦਰ ਸਿੰਘ ਰੂਪੀ ਸਮੇਤ ਹੋਰਨਾਂ ਨੇ ਸ਼ਿਰਕਤ ਕੀਤੀ।
ਇਸ ਮੌਕੇ ਹਲਕਾ ਰਾਜਪੁਰਾ ਨਾਲ ਸਬੰਧਤ 40 ਪਿੰਡਾਂ ਦੇ 6 ਦਰਜ਼ਨ ਤੋਂ ਕਿਸਾਨਾ ਨੂੰ ਟਿਊਬਵੈਲ ਕੁਨੈਕਸ਼ਨਾਂ ਦੇ ਡਿਮਾਂਡ ਨੋਟਿਸ ਵੰਡਣ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਗੱਠਜੋੜ ਸਰਕਾਰ ਨੇ ਸੂਬੇ ਦੇ ਕਿਸਾਨਾ ਨਾਲ ਟਿਊਬਵੈਲ ਕੁਨੈਕਸ਼ਨਾਂ ਦਾ ਕੀਤਾ ਵਾਅਦਾ ਪੁਗਾਇਆ ਹੈ। ਇਸ ਸਕੀਮ ਤਹਿਤ ਢਾਈ ਏਕੜ ਵਾਲੇ ਜਿਹੜੇ ਕਿਸਾਨ ਬਿਨਾਂ ਮੋਟਰ ਕੁਨੈਕਸ਼ਨ ਤੋਂ ਮਹਿੰਗੇ ਭਾਅ ਦਾ ਡੀਜ਼ਲ ਫੂਕ ਕੇ ਆਪਣਾ ਗੁਜ਼ਾਰਾ ਕਰ ਰਹੇ ਸਨ। ਹੁਣ ਇਨਾਂ ਕਿਸਾਨਾਂ ਨੁੂੰ ਕੁਨੈਕਸ਼ਨ ਮਿਲਣ ਨਾਲ ਉਹ ਆਰਥਿਕ ਪੱਖੋਂ ਮਜ਼ਬੂਤ ਹੋਣਗੇ। ਉਨਾਂ ਕਿਹਾ ਕਿ ਗੱਠਜੋੜ ਸਰਕਾਰ ਹਮੇਸ਼ਾ ਕਿਸਾਨ ਹਿਤੈਸ਼ੀ ਰਹੀ ਹੈ। ਸੋਢੀ ਨੇ ਕਿਹਾ ਕਿ ਉਹ ਹਲਕਾ ਰਾਜਪੁਰਾ ਵਾਸੀਆਂ ਦੇ ਨਾਲ ਹਮੇਸ਼ਾ ਖੜੇ ਹਨ ਤੇ ਜੇਕਰ ਕਿਸੇ ਵੀ ਵਿਅਕਤੀ ਨੂੰ ਕੋਈ ਪ੍ਰੇਸ਼ਾਨ ਆਉਦੀ ਹੈ ਤਾਂ ਉਹ ਕਿਸੇ ਵੀ ਸਮੇਂ ਆ ਕੇ ਮਿਲ ਸਕਦੇ ਹਨ। ਇਸ ਦੌਰਾਨ ਸੋਢੀ ਨੇ ਕਿਸਾਨਾਂ ਨੂੰ ਕੁਨੈਕਸ਼ਨਾਂ ਦੇ ਡਿਮਾਂਡ ਨੋਟਿਸ ਵੰਡੇ ਅਤੇ ਕਿਸਾਨਾਂ ਨੇ ਅਕਾਲੀ-ਭਾਜਪਾ ਗੱਠਜੋੜ ਸਰਕਾਰ ਦਾ ਧੰਨਵਾਦ ਕੀਤਾ। ਇਸ ਦੌਰਾਨ ਵਕੀਲ ਰਜਿੰਦਰ ਸੈਣੀ, ਧਰਮ ਸਿੰਘ, ਬਹਾਦਰ ਸਿੰਘ ਉਗਾਣਾ, ਜਸਵੰਤ ਸਿੰਘ ਰੰਗੀਆਂ, ਕਰਮ ਸਿੰਘ, ਅਸ਼ੋਕ ਅੱਤਰੀ, ਦਵਿੰਦਰ ਕੁਮਾਰ, ਮੋਹਨ ਲਾਲ, ਪੀ.ਏ ਸ਼ਸ਼ੀ ਸ਼ਰਮਾ ਸਮੇਤ ਭਾਜਪਾ ਪਾਰਟੀ ਦੇ ਆਗੂ ਤੇ ਵਰਕਰ ਹਾਜਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *