ਵਿਸ਼ਵ ਬੈਂਕ ਨੇ ਪਾਕਿਸਤਾਨ ਦਾ 10 ਕਰੋੜ ਡਾਲਰ ਦਾ ਲੋਨ ਰੱਦ ਕੀਤਾ

ss1

ਵਿਸ਼ਵ ਬੈਂਕ ਨੇ ਪਾਕਿਸਤਾਨ ਦਾ 10 ਕਰੋੜ ਡਾਲਰ ਦਾ ਲੋਨ ਰੱਦ ਕੀਤਾ

ਵਿਸ਼ਵ ਬੈਂਕ ਨੇ ਪਾਕਿਸਤਾਨ ਨੂੰ ਇੱਕ ਕੁਦਰਤੀ ਗੈਸ ਕੁਸ਼ਲਤਾ ਲਈ ਮਨਜ਼ੂਰ ਕੀਤੇ ਗਏ ਦਸ ਕਰੋੜ ਡਾਲਰ ਦੇ ਲੋਨ ਨੂੰ ਰੱਦ ਕਰ ਦਿੱਤਾ ਹੈ ਅਤੇ ਕਿਹਾ ਹੈ ਕਿ ਪਾਕਿਸਤਾਨੀ ਡਿਸਟ੍ਰਿਬਿਊਸ਼ਨ ਕੰਪਨੀ ਦੁਆਰਾ ਇਸ ਵਿੱਚ ਜ਼ਰੂਰੀ ਰੂਚੀ ਨਹੀਂ ਦਿਖਾਈ ਗਈ। ਜਾਣਕਾਰੀ ਅਨੁਸਾਰ ਇਹ ਯੋਜਨਾ ਸੁਈ ਸਾਊਦਰਨ ਗੈਸ ਕੰਪਨੀ (ਐਸਐਸਜੀਸੀ) ਆਪਣੇ ਵੰਡ ਖੇਤਰਾਂ ਕਰਾਚੀ, ਸਿੰਧ ਅਤੇ ਬਲੂਚਿਸਤਾਨ ਦੇ ਅੰਦਰੂਨੀ ਹਿੱਸਿਆਂ ਵਿੱਚ ਸ਼ੁਰੂ ਕਰਨ ਵਾਲੀ ਸੀ, ਜਿਸ ਦਾ ਟੀਚਾ ਪਾਈਪਲਾਈਨ ਵਿੱਚ ਗੈਸ ਦੀ ਕੁਦਰਤੀ ਅਤੇ ਵਪਾਰਕ ਹਾਨੀ ਘੱਟ ਕਰਕੇ ਕੁਦਰਤੀ ਗੈਸ ਦੀ ਸਪਲਾਈ ਵਧਾਉਣਾ ਸੀ। ਵਿਸ਼ਵ ਬੈਂਕ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਇਸ ਯੋਜਨਾ ਦੇ ਫੇਲ੍ਹ ਹੋਣ ਕਾਰਨ ਲੋਨ ਨੂੰ ਨਾਮਨਜ਼ੂਰ ਕੀਤਾ ਗਿਆ ਹੈ। ਇਸ ਵਿੱਚ ਕਿਹਾ ਗਿਆ ਹੈ ਕਿ ਐਸਐਸਜੀਸੀ ਦੇ ਬੋਰਡ ਅਤੇ ਮੈਨੇਜਮੈਂਟ, ਜਿਨ੍ਹਾਂ ਦੀ ਇਸ ਯੋਜਨਾ ਵਿੱਚ ਲੋੜੀਂਦੀ ਮਲਕੀਅਤ ਸੀ, ਨੇ ਲਗਾਤਾਰ ਰੂਚੀ ਨਹੀਂ ਦਿਖਾਈ। ਇਸ ਕਾਰਨ ਇਸ ਦੀ ‘ਅਸੰਤੁਸ਼ਟ’ ਰੇਟਿੰਗ ਕੀਤੀ ਗਈ। ਹੁਣ ਬੈਂਕ ਇਸ ਯੋਜਨਾ ਨੂੰ 20 ਕਰੋੜ ਡਾਲਰ ਬਦਲੇ ਸਿਰਫ਼ 2.5 ਲੱਖ ਡਾਲਰ ਦਾ ਲੋਨ ਦੇਵੇਗਾ ।

print
Share Button
Print Friendly, PDF & Email

Leave a Reply

Your email address will not be published. Required fields are marked *