ਸੂਫ਼ੀ ਤੇ ਲੋਕ ਗਾਇਕੀ ਰਾਹੀਂ ਲੋਪੋਕੇ ਭਰਾਵਾਂ ਨੇ ਕੀਤਾ ਪਰਿਵਾਰਕ ਮਹਿਫਲ ਦਾ ਸਫਲ ਆਗਾਜ਼

ss1

ਸੂਫ਼ੀ ਤੇ ਲੋਕ ਗਾਇਕੀ ਰਾਹੀਂ ਲੋਪੋਕੇ ਭਰਾਵਾਂ ਨੇ ਕੀਤਾ ਪਰਿਵਾਰਕ ਮਹਿਫਲ ਦਾ ਸਫਲ ਆਗਾਜ਼

ਫਰਿਜ਼ਨੋ, ਕੈਲੀਫੋਰਨੀਆਂ (ਰਾਜ ਗੋਗਨਾ): ਸੂਫ਼ੀ ਗਾਇਕ ਭਰਾਵਾਂ ਲੋਪੋਕੇ ਬ੍ਰਦਰਜ਼ੱੱਦੇ ਅਮੈਰਿਕਾ ਟੂਰ ਮਹਿਫ਼ਿਲ ਦੀ ਪਲੇਠੀ ਮਹਿਫਿਲ ਸ਼ਹਿਰ ਸੈਕਰਾਮੈਂਟੋ ਵਿੱਚ ਧਰਮਿੰਦਰ ਸਿੰਘ ਅਤੇ ਸੁਰਿੰਦਰ ਸ਼ੇਰਗਿੱਲ ਵਲੋਂ ਕਰਵਾਈ ਗਈ। ਟੋਟਲ ਇੰਟਰਟੇਨਮੈਂਟ ਦੇ ਅਵਤਾਰ ਲਾਖਾ ਤੇ ਵਿਜੇ ਸਿੰਘ ਦੇ ਸੱਦੇ ‘ਤੇ ਪਹਿਲੀ ਵਾਰ ਅਮਰੀਕਾ ਦੀ ਧਰਤੀ ‘ਤੇ ਆਏ ਲੋਪੋਕੇ ਭਰਾਵਾਂ ਨੇ ਸੂਫ਼ੀ, ਫੋਕ ਤੇ ਕਵਾਲੀ ਗਾਇਨ ਦੇ ਵੱਖ ਵੱਖ ਰੰਗ ਪੇਸ਼ ਕਰਕੇ ਸਰੋਤਿਆਂ ਦੇ ਮਨ ਮੋਹ ਲਏ। ਸਮਾਗਮ ਦੀ ਸ਼ੁਰੂਆਤ ਸਟੇਜ ਸੰਚਾਲਕ ਜਸਵੰਤ ਸਿੰਘ ਸ਼ਾਦ ਨੇ ਲਖਬੀਰ ਲੋਪਕੇ ਤੇ ਰਾਜਿੰਦਰ ਲੋਪੋਕੇ ਦੀ ਗਾਇਕੀ ਦੇ ਸਫ਼ਰ ਬਾਰੇ ਵਿਸਥਾਰਤ ਜਾਣਕਾਰੀ ਦੇ ਕੇ ਕੀਤੀ। ਰਾਗਾਂ ਦੇ ਗਿਆਤਾ ਇਹਨਾਂ ਗਾਇਕ ਭਰਾਵਾਂ ਨੇ ਸੁੱਚੇ ਤੇ ਸੁਚੱਜੇ ਗੀਤਾਂ ਨੂੰ ਐਸੀਆਂ ਕਮਾਲ ਦੀਆਂ ਬੰਦਿਸ਼ਾਂ ਵਿੱਚ ਬੰਨਿਆਂ ਹੈ ਕਿ ਘੰਟਿਆਂ ਬੱਧੀ ਸੁਨਣ ਤੋਂ ਬਾਅਦ ਵੀ ਬੰਦਾ ਅੱਕਦਾ ਨਹੀਂ। ਟੋਟਲ ਇੰਟਰਟੇਨਮੈਂਟ ਵਲੋਂ ਸੁਚੱਜੇ ਤੇ ਸਾਫ ਸੁਥਰਾ ਲਿਖਣ ਵਾਲਿਆਂ ਨੂੰ ਪ੍ਰੋਮੋਟ ਕਰਨ ਦੇ ਮਨਸ਼ੇ ਨਾਲ ਕਈ ਨਵੇਂ ਗੀਤਕਾਰਾਂ ਦੇ ਗੀਤਾਂ ਨੂੰ ਵੀ ਇਸ ਮਹਿਫ਼ਿਲ ਵਿੱਚ ਸ਼ਾਮਿਲ ਕੀਤਾ ਹੈ। ਜਿਸ ਦੌਰਾਨ ਸਥਾਨਿਕ ਸੰਜੀਦਾ ਗੀਤਕਾਰ ਵਜੋਂ ਆਪਣੀ ਥਾਂ ਬਣਾ ਚੁੱਕੇ ਸ਼ਾਇਰ ਤੇ ਗੀਤਕਾਰ ਸੁੱਖੀ ਧਾਲੀਵਾਲ ਤੇ ਕੁਲਵੰਤ ਸੇਖੋਂ ਦੇ ਗੀਤਾਂ ਨੂੰ ਪ੍ਰਮੁੱਖਤਾ ਦਿੱਤੀ ਗਈ। ਤਿੰਨ ਘੰਟੇ ਤੋਂ ਵਧੀਕ ਚੱਲੇ ਇਸ ਸਮਾਗਮ ਵਿੱਚ ਦਰਸ਼ਕਾਂ ਨੇ ਗਾਇਕਾਂ ਨੂੰ ਖੂਬ ਦਾਦ ਦਿੱਤੀ। ਇਸ ਸਮਾਗਮ ਦੇ ਪ੍ਰੋਮੋਟਰ ਤੇ ਉੱਘੇ ਐਕਟਰ ਤੇ ਕਮੇਡੀਅਨ ਵਿਜੇ ਸਿੰਘ ਨੇ ਆਪਣੀ ਕਮੇਡੀ ਰਾਹੀਂ ਵਾਹਵਾ ਰੰਗ ਬੰਨਿਆਂ। ਇੰਟਰਨੈਸ਼ਨਲ ਤਬਲਾਬਾਦਕ ਮੰਗੀ ਸਹੋਤਾ ਅਤੇ ਕੀ ਬੋਰਡ ‘ਤੇ ਬੱਗਾ ਸਿੰਘ ਨੇ ਸੰਗੀਤਕ ਜੁਗਲਬੰਦੀ ਰਾਹੀਂ ਸੰਗੀਤ ਦੇ ਜੌਹਰ ਵਿਖਾਏ। ਸਮਾਗਮ ਵਿੱਚ ਉੱਘੇ ਲੇਖਕ ਐਸ. ਅਸ਼ੋਕ ਭੌਰਾ ਉਚੇਚੇ ਤੌਰ ਤੇ ਪਹੁੰਚੇ ਤੇ ਉਹਨਾਂ ਨੇ ਸਮਾਗਮ ਸਬੰਧੀ ਆਪਣੇ ਵਿਚਾਰ ਵੀ ਪੇਸ਼ ਕੀਤੇ। ਜਦ ਕਿ ਮੰਚ ਸੰਚਾਲਨ ਜਸਵੰਤ ਸਿੰਘ ਸ਼ਾਦ ਨੇ ਬਾਖੂਬੀ ਸ਼ਾਇਰਾਨਾ ਅੰਦਾਜ਼ ਵਿੱਚ ਕੀਤਾ।

print
Share Button
Print Friendly, PDF & Email

Leave a Reply

Your email address will not be published. Required fields are marked *