ਕੈਪਟਨ ਦੀ ਸਮਾਰਟ ਫੋਨ ਦੀ ਸਕਿਮ ਖੂਬ ਦਿਲਚਸਪੀ ਦਿਖਾ ਰਹੇ- ਬੀਬੀ ਜੰਡਾ

ss1

ਕੈਪਟਨ ਦੀ ਸਮਾਰਟ ਫੋਨ ਦੀ ਸਕਿਮ ਖੂਬ ਦਿਲਚਸਪੀ ਦਿਖਾ ਰਹੇ- ਬੀਬੀ ਜੰਡਾ

ਪੱਟੀ 10 ਦਸੰਬਰ (ਅਵਤਾਰ ਸਿੰਘ ਢਿੱਲੋਂ) ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਵੱਲੋ ਪੰਜਾਬ ਵਿੱਚ ਕਾਂਗਰਸ ਸਰਕਾਰ ਬਣਨ ਤੇ 50 ਲੱਖ ਨੌਜਵਾਨਾਂ ਨੂੰ ਸਮਾਰਟਫੋਨ ਦੇਣ ਦੇ ਕੀਤੇ ਐਲਾਨ ਤੋ ਬਾਅਦ ਇਸ ਦੀ ਆਨਲਾਈਨ ਬੁਕਿੰਗ ਸੁਰੂ ਹੋ ਚੁੱਕੀ ਹੈ। ਜਿਸ ਤਹਿਤ ਪੂਰੇ ਪੰਜਾਬ ਵਿੱਚ ਵੱਡੀ ਗਿਣਤੀ ਵਿੱਚ ਨੌਜਵਾਨ ਰਜਿਸਟ੍ਰੇਸ਼ਨ ਕਰਵਾ ਰਹੇ ਹਨ।ਇਸੇ ਮਹਿਮ ਤਹਿਤ ਹਲਕਾ ਪੱਟੀ ਦੀ ਕਾਂਗਰਸ ਦੀ ਸ਼ਹਿਰੀ ਮਹਿਲਾ ਪ੍ਰਧਾਨ ਬੀਬੀ ਕੁਲਦੀਪ ਕੌਰ ਜੰਡਾ ਨੇ ਪੱਟੀ ਦੇ ਮੇਨ ਬਜਾਰ ਵਿੱਚ ਕੈਪ ਲਗਾ ਕੇ 200 ਦੇ ਕਰੀਬ ਨੌਜਵਾਨਾਂ ਦੀ ਆਨਲਾਈਨ ਬੁਕਿੰਗ ਰਜਿਸਟਰ ਕਰਵਾਈ । ਇਸ ਮੋਕੇ ਬੀਬੀ ਜੰਡਾ ਨੇ ਗੱਲ ਕਰਦਿਆ ਕਿਹਾ ਕਿ ਨੌਜਵਾਨ ਇਸ ਸਕਿਮ ਵਿਚ ਖੂਬ ਦਿਲਚਸਪੀ ਦਿਖਾ ਰਹੇ ਹਨ ਅਤੇ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਆਉਣ ਤੇ ਇਹ ਸਮਾਰਟ ਫੋਨ ਵੰਡੇ ਜਾਣ ਗਏ ।

print
Share Button
Print Friendly, PDF & Email

Leave a Reply

Your email address will not be published. Required fields are marked *