ਮੁੱਖ ਮੰਤਰੀ ਵੱਲੋਂ ਹਲਕਾ ਰਾਏਕੋਟ ਵਿੱਚ ਸੰਗਤ ਦਰਸ਼ਨ ਅੱਜ ਤੇ ਕੱਲ

ss1

ਮੁੱਖ ਮੰਤਰੀ ਵੱਲੋਂ ਹਲਕਾ ਰਾਏਕੋਟ ਵਿੱਚ ਸੰਗਤ ਦਰਸ਼ਨ ਅੱਜ ਤੇ ਕੱਲ

ਲੁਧਿਆਣਾ (ਪ੍ਰੀਤੀ ਸ਼ਰਮਾ) ਪੰਜਾਬ ਦੇ ਮੁੱਖ ਮੰਤਰੀ ਸ੍ਰ. ਪਰਕਾਸ਼ ਸਿੰਘ ਬਾਦਲ ਵੱਲੋਂ ਹਲਕਾ ਰਾਏਕੋਟ ਵਿੱਚ ਮਿਤੀ 9 ਅਤੇ 10 ਦਸੰਬਰ (ਦਿਨ ਸ਼ੁੱਕਰਵਾਰ ਤੇ ਸ਼ਨਿੱਚਰਵਾਰ) ਨੂੰ ਸੰਗਤ ਦਰਸ਼ਨ ਕੀਤੇ ਜਾ ਰਹੇ ਹਨ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਰਵੀ ਭਗਤ ਨੇ ਦੱਸਿਆ ਕਿ ਮਿਤੀ 9 ਦਸੰਬਰ ਨੂੰ ਸਵੇਰੇ 9 ਵਜੇ ਖੇਡ ਸਟੇਡੀਅਮ ਪਿੰਡ ਝੋਰੜਾਂ ਵਿਖੇ, 10.10 ਵਜੇ ਦਾਣਾ ਮੰਡੀ ਪਿੰਡ ਬੱਸੀਆਂ ਵਿਖੇ, 11.25 ਵਜੇ ਦਾਣਾ ਮੰਡੀ ਪਿੰਡ ਜਲਾਲਦੀਵਾਲ ਵਿਖੇ, ਬਾਅਦ ਦੁਪਹਿਰ 3 ਵਜੇ ਕ੍ਰਿਸਟਲ ਰਿਜ਼ੋਰਟ ਪਿੰਡ ਲੋਹਟਬੱਦੀ ਵਿਖੇ ਅਤੇ 4.20 ਵਜੇ ਦਾਣਾ ਮੰਡੀ ਪਿੰਡ ਬਰਮੀ ਵਿਖੇ ਸੰਗਤ ਦਰਸ਼ਨ ਕੀਤੇ ਜਾ ਰਹੇ ਹਨ।
ਇਸੇ ਤਰਾਂ ਮਿਤੀ 10 ਦਸੰਬਰ ਨੂੰ ਸਵੇਰੇ 9 ਵਜੇ ਦਾਣਾ ਮੰਡੀ ਪਿੰਡ ਸੁਧਾਰ ਵਿਖੇ ਸੰਗਤ ਦਰਸ਼ਨ ਅਤੇ ਪਿੰਡ ਵਿੱਚ ਹੀ ਅੰਬੇਦਕਰ ਭਵਨ ਦਾ ਨੀਂਹ ਪੱਥਰ ਰੱਖਿਆ ਜਾਵੇਗਾ। ਇਸ ਉਪਰੰਤ 10.15 ਵਜੇ ਪਿੰਡ ਤੁਗਲ ਵਿਖੇ ਨਹਿਰੀ ਪੁੱਲ ਦਾ ਨੀਂਹ ਪੱਥਰ ਰੱਖਣ ਉਪਰੰਤ 10.45 ਵਜੇ ਧਰਮਸ਼ਾਲਾ ਮੈਦਾਨ, ਵਾਰਡ ਨੰਬਰ-10 ਪਿੰਡ ਹਲਵਾਰਾ ਵਿਖੇ ਸੰਗਤ ਦਰਸ਼ਨ ਕੀਤਾ ਜਾਵੇਗਾ। ਦੁਪਹਿਰ 12.00 ਵਜੇ ਦਾਣਾ ਮੰਡੀ ਪਿੰਡ ਬੜੂੰਦੀ ਵਿਖੇ, 2.45 ਵਜੇ ਪੰਚਾਇਤ ਮੈਦਾਨ ਪੱਖੋਵਾਲ ਵਿਖੇ ਅਤੇ ਸ਼ਾਮ 4 ਵਜੇ ਟੈਲੀਫੋਨ ਐਕਸਚੇਂਜ ਚੌਕ ਰਾਏਕੋਟ ਵਿਖੇ ਸੰਗਤ ਦਰਸ਼ਨ ਕੀਤੇ ਜਾਣਗੇ। ਇਸ ਮੌਕੇ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਸਾਬਕਾ ਵਿਧਾਇਕ ਸ੍ਰ. ਇੰਦਰ ਇਕਬਾਲ ਸਿੰਘ ਅਟਵਾਲ ਅਤੇ ਹੋਰ
ਅਧਿਕਾਰੀ ਵੀ ਹਾਜ਼ਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *