ਰਣਜੀਤ ਸਿੰਘ ਚੀਮਾਂ ਸਿਰਜਣਗੇ ਇਤਿਹਾਸ-ਸੰਧੂ,ਖਹਿਰਾ

ss1

ਰਣਜੀਤ ਸਿੰਘ ਚੀਮਾਂ ਸਿਰਜਣਗੇ ਇਤਿਹਾਸ-ਸੰਧੂ,ਖਹਿਰਾ

ਹਰੀਕੇ ਪੱਤਣ (ਗਗਨਦੀਪ ਸਿੰਘ): )ਪੰਜਾਬ ਅੰਦਰੋਂ ਨਸ਼ਾਖੋਰੀ, ਗੁੰਡਾਗਰਦੀ,ਕਤਲੋਗਾਰਤ ਅਤੇ ਲੁੱਟਾਂ ਖੋਹਾਂ ਵਰਗੀਆਂ ਵਾਰਦਾਤਾਂ ਨੂੰ ਖਤਮ ਕਰਨ ਲਈ ਸਾਲ 2017 ਦੀਆਂ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣਾ ਅਵਾਮ ਦੀ ਮੰਗ ਹੀ ਨਹੀ ਬਲਕਿ ਸਮੇਂ ਜਰੂਰਤ ਬਣ ਚੁੱਕੀ ਹੈ। ਵਿਧਾਨ ਸਭਾ ਹਲਕਾ ਪੱਟੀ ਤੋ ਪਾਰਟੀ ਦੇ ਉਮੀਦਵਾਰ ਰਣਜੀਤ ਸਿੰਘ ਚੀਮਾਂ ਇਤਿਹਾਸ ਸਿਰਜਣਗੇ। ਉਕਤ ਵਿਚਾਰਾਂ ਦਾ ਪ੍ਰਗਟਾਵਾ ਸਰਕਲ ਇੰਚਾਰਜ ਵਿਰਸਾ ਸਿੰਘ ਰੱਤਾ ਗੁੱਦਾ ਅਤੇ ਸਵਰਨ ਸਿੰਘ ਖਹਿਰਾ ਨੇ ਆਪਣੇ ਗ੍ਰਹਿ ਵਿਖੇ ਰਣਜੀਤ ਸਿੰਘ ਚੀਮਾਂ ਨੂੰ ਉਚੇਚੇ ਪੱਤਰਕਾਰਾਂ ਨਾਲ ਸਾਝੇ ਕੀਤੇ। ਉਹਨਾਂ ਕਿਹਾ ਕਿ ਆਪ ਦੀ ਸਰਕਾਰ ਬਣਾਉਣ ਜਰੂਰੀ ਹੈ ਕਿਉਕਿ ਲਗਾਤਾਰ 10 ਸਾਲ ਪੰਜਾਬ ਤੇ ਸ਼ਾਸ਼ਨ ਕਰਨ ਵਾਲੀ ਅਕਾਲੀ ਭਾਜਪਾ ਦੀ ਸਰਕਾਰ ਹਰੇਕ ਫਰੰਟ ਤੇ ਫੇਲ ਸਾਬਤ ਹੋਈ ਹੈ। ਮਾਮਲਾ ਭਾਵੇਂ ਖੇਤੀ ਸੈਕਟਰ ਦੇ ਨਿਘਾਰ ਕਾਰਨ ਕਿਸਾਨਾਂ ਦੀ ਖੁਦਕਸ਼ੀਆਂ ਦਾ ਹੋਵੇ ਜਾਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਹੋਵੇ ਸੱਚ ਲੋਕਾਂ ਦੇ ਸਾਹਮਣੇ ਹੈ। ਇਸ ਮੌਕੇ ਤੇ ਬੋਲਦਿਆਂ ਰਣਜੀਤ ਸਿੰਘ ਚੀਮਾਂ ਨੇ ਕਿਹਾ ਕਿ ਸਦਭਾਵਨਾ ਰੈਲੀ ਅਤੇ ਪਾਣੀ ਬਚਾਉ ਪੰਜਾਬ ਬਚਾਉ ਡਰਾਮਾ ਵੀ ਹੁਣ ਅਕਾਲੀ ਦਲ ਦੀ ਡੁੱਬਦੀ ਬੇੜੀ ਨੂੰ ਨਹੀ ਬਚਾ ਸਕਦੇ। ਉਹਨਾਂ ਕਿਹਾ ਕਿ ਜਿਥੇ ਪੰਜਾਬ ਦੇ ਬਹੁਤੇ ਪਿੰਡਾਂ ਦੇ ਨੌਜਵਾਨਾ ਨੇ ਕਿਸੇ ਵੀ ਅਕਾਲੀ ਦੇ ਪਿੰਡਾਂ ਅੰਦਰ ਵੜਨ ਤੇ ਪਾਬੰਦੀ ਦੇ ਬੋਰਡ ਸ਼ੋਸਲ ਸਾਇਟਾਂ ਤੇ ਚਰਚਾ ਦਾ ਵਿਸ਼ਾ ਬਣੇ ਹੋਏ ਹਨ ਉਥੇ ਹੀ ਚੋਣ ਜਾਬਤੇ ਦੀ ਉਡੀਕ ਵਿੱਚ ਬੈਠੈ ਲੋਕ ਦਿੱਲੀ ਵਾਲਾ ਇਤਿਹਾਸ ਦੁਹਰਾਉਣਗੇ। ਇਸ ਮੌਕੇ ਤੇ ਸਵਰਨ ਸਿੰਘ ਖਹਿਰਾ, ਨੇ ਰਣਜੀਤ ਸਿੰਘ ਚੀਮਾਂ ਨੂੰ ਟਿਕਟ ਦੇਣ ਲਈ ਪਾਰਟੀ ਹਾਈਕਮਾਂਡ ਦਾ ਧੰਨਵਾਦ ਕੀਤਾ। ਇਸ ਮੌਕੇ ਜਥੇਦਾਰ ਜਗਤਾਰ ਸਿੰਘ,ਕਮਲਜੀਤ ਸਿੰਘ ਖਾਲਸਾ,ਗੁਰਵਿੰਦਰ ਸਿੰਘ, ਬਲਜੀਤ ਸਿੰਘ, ਵਿਰਸਾ ਸਿੰਘ ਰੱਤਾਗੁੱਦਾ, ਮਾਸਟਰ ਸੁਖਵੰਤ ਸਿੰਘ ਤੋ ਇਲਾਵਾ ਵੱਡੀ ਗਿਣਤੀ ਵਿੱਚ ਵਲੰਟੀਅਰ ਹਾਜਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *