ਵਿਰਾਸਤੀ ਮੇਲੇ ਦਾ ਪੋਸਟਰ ਰਿਲੀਜ਼

ss1

ਵਿਰਾਸਤੀ ਮੇਲੇ ਦਾ ਪੋਸਟਰ ਰਿਲੀਜ਼
-ਪੰਜਾਬੀ ਸੱਭਿਆਚਾਰ ਨੂੰ ਸੰਭਾਲਣਾ ਸਮੇਂ ਦੀ ਮੁੱਖ ਲੋੜ-ਮਲੂਕਾ
-ਵਿਰਾਸਤੀ ਮੇਲਾ ਅੱਜ ਧੂਮ ਧੜੱਕੇ ਨਾਲ ਹੋਵੇਗਾ ਸ਼ੁਰੂ

ਬਠਿੰਡਾ- (ਪਰਵਿੰਦਰ ਜੀਤ ਸਿੰਘ)ਮਾਲਵਾ ਹੈਰੀਟੇਜ਼ ਅਤੇ ਸੱਭਿਆਚਾਰਕ ਫਾਉਂਡੇਸ਼ਨ ਰਜਿ: ਬਠਿੰਡਾ ਵੱਲੋ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਵਿਰਾਸਤੀ ਮੇਲਾ ਧੂਮ ਧਾਮ ਨਾਲ ਲਗਾਇਆ ਜਾ ਰਿਹਾ ਹੈ। ਇਹ ਮੇਲੇ ਪੰਜਾਬੀ ਜਗਤ ਦੀਆਂ ਹਾਸਰਸ ਹਸਤੀਆਂ ਸਵ ਮੇਹਰ ਮਿੱਤਲ, ਸਵ ਸਰੂਪ ਪਰਿੰਦਾ ਚਾਚੀ ਅਤਰੋ , ਵਿਰਾਸਤੀ ਬਾਬਾ ਬੂਟਾ ਸਿੰਘ ਭਾਗੀਬਾਂਦਰ ਅਤੇ ਚਰਨਜੀਤ ਸਿੰਘ ਮਲੂਕਾ ਦੀ ਨਿੱਘੀ ਯਾਦ ਨੂੰ ਸਮਰਪਿਤ ਹੋਵੇਗਾ। ਅੱਜ ਮੇਲੇ ਦਾ ਪੋਸਟਰ ਸਥਾਨਕ ਵਿਰਾਸਤੀ ਪਿੰਡ ਜੈਪਾਲਗੜ੍ਹ ਪਿੱਛੇ ਖੇਡ ਸਟੇਡੀਅਮ ਬਠਿੰਡਾ ਵਿਖੇ ਜਿਲਾ ਪ੍ਰੀਸ਼ਦ ਦੇ ਚੇਅਰਮੈਨ ਗੁਰਪ੍ਰੀਤ ਸਿੰਘ ਮਲੂਕਾ, ਕੋਆਪਰੇਟਿਵ ਬੈਂਕ ਦੇ ਚੇਅਰਮੈਨ ਜਸਵੀਰ ਸਿੰਘ ਬਰਾੜ , ਫਾਉਂਡੇਸ਼ਨ ਦੇ ਪ੍ਰਧਾਨ ਹਰਵਿੰਦਰ ਸਿੰਘ ਖਾਲਸਾ, ਨਗਰ ਕੌਂਸਲ ਬਠਿੰਡਾ ਦੇ ਸਾਬਕਾ ਪ੍ਰਧਾਨ ਭੁਪਿੰਦਰ ਸਿੰਘ ਭੁੱਲਰ, ਮੁਲਾਜ਼ਮ ਆਗੂ ਬਲਜੀਤ ਸਿੰਘ ਬਰਾੜ ਵੱਲੋ ਜਾਰੀ ਕੀਤਾ ਗਿਆ। ਇਸ ਮੌਕੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਫਾਉਂਡੇਸ਼ਨ ਦੇ ਪ੍ਰਧਾਨ ਭਾਈ ਹਰਵਿੰਦਰ ਸਿੰਘ ਖਾਲਸਾ ਅਤੇ ਮੁੱਖ ਬੁਲਾਰੇ ਚਮਕੌਰ ਸਿੰਘ ਮਾਨ ਨੇ ਦੱਸਿਆ ਕਿ 9 ਦਸੰਬਰ ਨੂੰ ਸਵੇਰੇ 10 ਵਜੇ ਵਿਰਾਸਤੀ ਜਲੂਸ ਹਰ ਸਾਲ ਦੀ ਤਰ੍ਹਾਂ ਗੁਰੂਦੁਆਰਾ ਸਾਹਿਬ ਹਾਜੀਰਤਨ ਤੋਂ ਆਰੰਭ ਹੋਵੇਗਾ। ਦਰਗਾਹ ਤੇ ਚਾਦਰ ਚੜਾਉਣ ਉਪਰੰਤ ਸ਼ਹਿਰ ਵਿੱਚ ਹੁੰਦਾ ਹੋਇਆ 4 ਵਜੇ ਤੱਕ ਵਿਰਸਾਤੀ ਪਿੰਡ ਜੈਪਾਲਗੜ੍ਹ ਪੁੱਜੇਗਾ। ਇਸ ਤੋਂ ਬਾਅਦ ਸਕੂਲ ਦੇ ਬੱਚਿਆਂ ਅਤੇ ਅਧਿਆਪਕਾਂ ਵੱਲੋ 4 ਤੋਂ 6 ਵਜੇ ਤੱਕ ਪੰਜਾਬੀ ਸੱਭਿਆਚਾਰ ਸਬੰਧਤ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ। ਸ਼ਾਮ 6 ਵਜੇ ਗੁਰੂਦੁਆਰਾ ਸਾਹਿਬ ਕਿਲਾ ਮੁਬਾਰਕ ਤੋਂ ਵਿਰਾਸਤੀ ਜਾਗੋ, ਪਿੰਡ ਜੈਪਾਲਗੜ੍ਹ ਵਿਖੇ ਪੁੱਜੇਗੀ। ਸ਼ਾਮ 7 ਵਜੇ ਸ਼੍ਰੀ ਟੋਨੀ ਬਾਤਿਸ਼ ਦੀ ਯਾਦ ਨੂੰ ਸਮਰਪਿਤ ਨਾਟਕ ਮੁਕਤੀ ਦਿਖਾਇਆ ਜਾਵੇਗਾ। 10 ਦਸੰਬਰ ਨੂੰ ਵੱਖ ਵੱਖ ਰਾਜਾਂ ਦੇ ਕਲਾਕਾਰਾਂ ਵੱਲੋ ਦੁਪਿਹਰ 11 ਵਜੇ ਤੋਂ ਰਾਤ 10 ਵਜੇ ਤੱਕ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ। ਮੇਲੇ ਦੇ ਆਖਰੀ ਦਿਨ 11 ਦਸੰਬਰ ਨੂੰ ਦੁਪਿਹਰ 10 ਵਜੇ ਤੋਂ ਪਹਿਲਵਾਨਾਂ ਦਾ ਘੋਲ, ਬਾਜ਼ੀਗਰਾਂ ਦੀ ਬਾਜ਼ੀ ਰੱਸਾਕਸ਼ੀ ਅਤੇ ਸ਼ਾਮ ਪ੍ਰਸ਼ਿੱਧ ਪੰਜਾਬੀ ਕਲਾਕਾਰਾਂ ਵੱਲੋ ਰਾਤ 10 ਵਜੇ ਤੱਕ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ। ਪੋਸਟਰ ਰਿਲੀਜ਼ ਮੌਕੇ ਸੰਬੋਧਨ ਕਰਦਿਆਂ ਚੇਅਰਮੈਨ ਗੁਰਪ੍ਰੀਤ ਸਿੰਘ ਮਲੂਕਾ ਨੇ ਕਿਹਾ ਕਿ ਫਾਉਂਡੇਸ਼ਨ ਵੱਲੋ ਲੰਬੇ ਸਮੇਂ ਤੋਂ ਅਮੀਰੀ ਵਿਰਾਸਤ ਨੂੰ ਸੰਭਾਲਣ ਲਈ ਕੀਤੇ ਜਾ ਰਹੇ ਕਾਰਜ਼ ਬਹੁਤ ਹੀ ਸ਼ਲਾਘਾਯੋਗ ਹਨ। ਉਨ੍ਹਾਂ ਕਿਹਾ ਕਿ ਅੱਜ ਦੇ ਅਜੋਕੇ ਸਮੇਂ ਵਿੱਚ ਪੰਜਾਬੀ ਵਿਰਾਸਤ ਅਤੇ ਸੱਭਿਆਚਾਰ ਨੂੰ ਸੰਭਾਲਣਾ ਸਮੇਂ ਦੀ ਮੁੱਖ ਲੋੜ ਹੈ। ਉਨ੍ਹਾਂ ਨੇ ਕਿਹਾ ਕਿ ਵਿਰਾਸਤੀ ਜਲੂਸ ਵਿੱਚ 150 ਸਾਈਕਲਾਂ ਦਾ ਕਾਫਲਾ ਸ਼ਾਮਲ ਹੋਵੇਗਾ ਜੋ ਪੰਜਾਬੀ ਸੱਭਿਆਚਾਰ, ਵਾਤਾਵਰਣ, ਨਸ਼ਿਆਂ ਦੀ ਰੋਕਥਾਮ ਅਤੇ ਪਾਣੀ ਦੀ ਸੰਭਾਲ ਪ੍ਰਤੀ ਆਮ ਲੋਕਾਂ ਨੂੰ ਜਾਗਰੂਕ ਕਰੇਗਾ। ਇਸ ਮੌਕੇ ਹੋਰਨਾ ਤੋਂ ਇਲਾਵਾ ਚਮਕੌਰ ਸਿੰਘ ਮਾਨ ਮੁੱਖ ਬੁਲਾਰਾ, ਮੈਡਮ ਮਲਕੀਤ ਕੌਰ, ਮੈਡਮ ਰੁਪਿੰਦਰ ਬਾਵਾ, ਮੈਡਮ ਸਰਬਜੀਤ ਢਿੱਲੋ, ਸੁਰਿੰਦਰ ਬਾਂਸਲ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਫਾਉਂਡੇਸ਼ਨ ਦੇ ਮੈਂਬਰ ਹਾਜਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *