ਸਰਕਾਰੀ ਹਾਈ ਸਕੂਲ ਇਬਰਾਹੀਮਪੁਰ ਚ ਵਰਦੀਆਂ ਵੰਡੀਆਂ

ss1

ਸਰਕਾਰੀ ਹਾਈ ਸਕੂਲ ਇਬਰਾਹੀਮਪੁਰ ਚ ਵਰਦੀਆਂ ਵੰਡੀਆਂ

ਗੜ੍ਹਸ਼ੰਕਰ, 8 ਦਸੰਬਰ (ਅਸ਼ਵਨੀ ਸ਼ਰਮਾ) ਸਰਕਾਰੀ ਹਾਈ ਸਕੂਲ ਇਬਰਾਹੀਮਪੁਰ (ਬਗਵਾਈਂ ) ਵਿਖੇ ਸਮਾਗਮ ਦੌਰਾਨ ਸਿੱਖਿਆ ਭਲਾਈ ਕਮੇਟੀ ਇਬਰਾਹੀਮਪੁਰ ਵਲਂੋ ਲੋੜਵੰਦ ਵਿਦਿਆਰਥੀਆਂ ਨੂੰ ਬੂਟ, ਜਰਾਬਾਂ ਸਮੇਤ ਵਰਦੀਆਂ ਵੰਡੀਆਂ ਗਈਆਂ। ਇਸ ਮੌਕੇ ਕਮੇਟੀ ਪ੍ਰਧਾਨ ਮਾਸਟਰ ਬਲਵੀਰ ਸਿੰਘ ਅਤੇ ਕਮੇਟੀ ਆਗੂ ਮੈਡਮ ਬਲਵਿੰਦਰ ਕੌਰ ਨੇ ਸੰਬੋਧਨ ਕਰਦਿਆਂ ਬੱਚਿਆਂ ਨੂੰ ਵਰਦੀ ਦੀ ਮਹੱਤਤਾ ਬਾਰੇ ਦੱਸਿਆ ਤੇ ਵਿੱਦਿਅਕ ਖੇਤਰ ਚ ਵੱਧ ਤੋ ਵੱਧ ਮੱਲਾਂ ਮਾਰਨ ਲਈ ਪ੍ਰੇਰਿਆ ।ਸਕੂਲ ਮੁੱਖ ਅਧਿਆਪਕ ਸੱਤਪਾਲ ਸਿੰਘ ਨੇ ਦਾਨੀ ਕਮੇਟੀ ਆਗੂਆਂ ਦਾ ਧੰਨਵਾਦ ਕਰਦਿਆਂ ਅੱਗੇ ਤੋਂ ਵੀ ਸਕੂਲ ਦਾ ਖਿਆਲ ਰੱਖਣ ਲਈ ਕਿਹਾ। ਇਸ ਮੌਕੇ ਤਰਕਸ਼ੀਲ ਆਗੂ ਜੋਗਿੰਦਰ ਸਿੰਘ ਨੇ ਸੰਬੋਧਨ ਕਰਦਿਆਂ ਬੱਚਿਆਂ ਨੂੰ ਵਿਗਿਆਨਕ ਸੋਚ ਅਪਣਾਉਂਦਿਆਂ ਨੈਤਿਕ ਕਦਰਾਂ ਕੀਮਤਾਂ ਦੇ ਧਾਰਨੀ ਬਣਨ ਲਈ ਪ੍ਰੇਰਿਆ ।ਇਸ ਮੌਕੇ ਪੰਚ ਬਲਦੀਪ ਸਿੰਘ , ਮੈਡਮ ਸੁਰਿੰਦਰ ਕੌਰ , ਮੈਡਮ ਰੇਨੂੰ ਸ਼ਰਮਾ, ਸਤਨਾਮ ਸਿੰਘ , ਸੁਸ਼ੀਲ ਕਮਾਰ ਆਦਿ ਹਾਜਰ ਸਨ ।

print
Share Button
Print Friendly, PDF & Email

Leave a Reply

Your email address will not be published. Required fields are marked *