ਮੋਗਾ ਰੈਲੀ ਲਈ ਛੇ ਬੱਸਾਂ ਦਾ ਕਾਫ਼ਲਾ ਰਵਾਨਾ

ss1

ਮੋਗਾ ਰੈਲੀ ਲਈ ਛੇ ਬੱਸਾਂ ਦਾ ਕਾਫ਼ਲਾ ਰਵਾਨਾ

ਭਦੌੜ 08 ਦਸੰਬਰ (ਵਿਕਰਾਂਤ ਬਾਂਸਲ) ਪੰਜਾਬ ਸਰਕਾਰ ਵੱਲੋਂ ਪਾਣੀ ਬਚਾਓ-ਪੰਜਾਬ ਬਚਾਓ ਨਾਅਰੇ ਤਹਿਤ ਮੋਗਾ ਵਿਖੇ ਅੱਜ ਸੂਬਾ ਪੱਧਰੀ ਕੀਤੀ ਜਾ ਰਹੀ ਰੈਲੀ ਲਈ ਭਦੌੜ ਤੋਂ ਨਗਰ ਕੌਂਸਲ ਪ੍ਰਧਾਨ ਦੇ ਪਤੀ ਜੱਥੇਦਾਰ ਸਾਧੂ ਸਿੰਘ ਰਾਗੀ ਦੀ ਅਗਵਾਈ ਹੇਠ ਛੇ ਬੱਸਾਂ ਦਾ ਕਾਫਲਾ ਰਵਾਨਾ ਹੋਇਆ। ਇਸ ਮੌਕੇ ਗੱਲਬਾਤ ਕਰਦਿਆਂ ਜੱਥੇਦਾਰ ਰਾਗੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਮੋਗਾ ਚ ਪੰਜਾਬ ਦੇ ਲੋਕਾਂ ਦਾ ਉਮੜਿਆ ਜਨ-ਸੈਲਾਬ ਦੱਸ ਦੇਵੇਗਾ ਕਿ ਪੰਜਾਬ ਦੇ ਹਰਮਨ ਪਿਆਰੇ ਅਤੇ ਪਾਣੀ ਦੇ ਰਾਖੇ ਆਗੂ ਮੁੱਖਮੰਤਰੀ ਪ੍ਰਕਾਸ਼ ਸਿੰਘ ਬਾਦਲ ਹੀ ਹਨ। ਉਹਨਾਂ ਕਿਹਾ ਕਿ ਮੋਗਾ ਚ ਲੋਕਾਂ ਦਾ ਇਕੱਠ ਇਸ ਗੱਲ ਤੇ ਵੀ ਮੋਹਰ ਲਗਾ ਦੇਵੇਗਾ ਕਿ 2017 ਚ ਅਕਾਲੀ-ਭਾਜਪਾ ਦੀ ਸਰਕਾਰ ਹੀ ਲਗਾਤਾਰ ਤੀਜੀ ਬਾਰ ਬਣੇਗੀ। ਇਸ ਮੌਕੇ ਪ੍ਰਧਾਨ ਸਾਧੂ ਸਿੰਘ ਰਾਗੀ, ਸ਼ਹਿਰੀ ਪ੍ਰਧਾਨ ਅਜੈ ਕੁਮਾਰ ਗਰਗ, ਜਿਲਾ ਮੀਤ ਪ੍ਰਧਾਨ ਬਲਵਿੰਦਰ ਕੋਚਾ, ਸਰਪੰਚ ਸੁਰਿੰਦਰਪਾਲ ਗਰਗ, ਸਰਪੰਚ ਹਰਬੰਸ ਸਿੰਘ ਭਾਗੀਕੇ, ਸਰਪੰਚ ਸੰਤੋਖ ਸਿੰਘ ਭੁੱਲਰ, ਡਾ. ਦਲਜੀਤ ਸਿੰਘ ਲੀਤਾ, ਗੁਰਮੀਤ ਸਿੱਖ, ਮਲਕੀਤ ਸਿੰਘ ਮਾਨ, ਸੁਰਜੀਤ ਸਿੰਘ ਸੰਘੇੜਾ, ਕੌਂਸਲਰ ਵਕੀਲ ਸਿੰਘ, ਡਾ. ਹਰਦੀਪ ਤਲਵਾੜ, ਅਵਤਾਰ ਤਾਰੀ, ਸਰਪੰਚ ਬਲਦੇਵ ਸਿੰਘ ਦੀਪਗੜ, ਗੇਜਾ ਗੰਢੂ, ਹਰੀ ਸਿੰਘ ਬਾਵਾ, ਸੋਹਣ ਸਿੰਘ, ਸੁਰਜੀਤ ਸਿੰਘ, ਸੁਖਦੇਵ ਸਿੰਘ ਜੈਦ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *