ਅਰਵਿੰਦ ਕੇਜਰੀਵਾਲ ਦੀ ਰੈਲੀ ਦੇ ਸਬੰਧ ਵਿਚ ਕੀਤੀ ਵਿਸ਼ੇਸ਼ ਮੀਟਿੰਗ

ss1

ਅਰਵਿੰਦ ਕੇਜਰੀਵਾਲ ਦੀ ਰੈਲੀ ਦੇ ਸਬੰਧ ਵਿਚ ਕੀਤੀ ਵਿਸ਼ੇਸ਼ ਮੀਟਿੰਗ

ਗੜਸ਼ੰਕਰ (ਅਸ਼ਵਨੀ ਸ਼ਰਮਾ)-ਆਮ ਆਦਮੀ ਪਾਰਟੀ ਵਿਧਾਨ ਸਭਾ ਹਲਕਾ ਗੜਸ਼ੰਕਰ ਦੇ ਸਮੂਹ ਵਲੰਟੀਅਰ ਦੀ ਮੀਟਿੰਗ ਕਸਬਾ ਮਾਹਿਲਪੁਰ ਵਿਖੇੇ ਸਥਿਤ ਪਾਰਟੀ ਦਫਤਰ ਵਿਖੇ ਹੋਈ। ਜਿਸ ਵਿਚ ਹਲਕਾ ਗੜਸ਼ੰਕਰ ਦੇ ਉਮੀਦਵਾਰ ਜੈ ਕਰਿਸ਼ਨ ਸਿੰਘ ਰੌੜੀ, ਹਲਕਾ ਚੱਬੇਵਾਲ ਦੇ ਉਮੀਦਵਾਰ ਰਮਨ ਕੁਮਾਰ ਤੇ ਯੂਥ ਵਿੰਗ ਪੰਜਾਬ ਦੇ ਜਨਰਲ ਸਕੱਤਰ ਸੁਖਦੀਪ ਅੱਪਰਾ ਵਿਸ਼ੇਸ਼ ਤੋਰ ਤੇ ਸ਼ਾਮਲ ਹੋਏ। ਮੀਟਿੰਗ ਵਿਚ 12 ਦਸੰਬਰ ਨੂੰ ਚੱਬੇਵਾਲ ਵਿਖੇ ਅਰਵਿੰਦ ਕੇਜਰੀਵਾਲ ਦੀ ਰੈਲੀ ਦੇ ਸਬੰਧ ਵਿਚ ਵਿਚਾਰ ਵਟਾਂਦਰਾ ਕੀਤਾ ਗਿਆ। ਮੀਟਿੰਗ ਸਬੰਧੀ ਜਾਣਕਾਰੀ ਦਿੰਦਿਆ ਜੈ ਕਰਿਸ਼ਨ ਸਿੰਘ ਰੌੜੀ ਨੇ ਦੱਸਿਆ ਕਿ ਵੱਖ ਵੱਖ ਪਾਰਟੀ ਆਗੂਆਂ ਦੀਆਂ ਡਿਉੂਟੀਆਂ ਲਗਾਈਆਂ ਗਈਆਂ ਹਨ। ਉਨਾਂ ਦੱਸਿਆ ਕਿ ਵਿਧਾਨ ਸਭਾ ਗੜਸ਼ੰਕਰ ਵਿੱਚੋਂ 30 ਬੱਸਾਂ, 250 ਕਾਰਾਂ ਤੇ 1000 ਮੋਟਰਸਾਈਕਲਾਂ ਦਾ ਜਥਾ ਰੈਲੀ ਵਿਚ ਸ਼ਾਮਲ ਹੋਵੇਗਾ। ਮੀਟਿੰਗ ਵਿਚ ਸੁਨੀਲ ਚੋਹਾਨ, ਬੀਬੀ ਕਮਲਜੀਤ ਕੌਰ, ਸਰਪੰਚ ਸੁਖਵਿੰਦਰ ਸਿੰਘ ਮੁੱਗੋਵਾਲ, ਜਸਪ੍ਰੀਤ ਸਿੰਘ ਗੋਂਦਪੁਰ, ਬੁਪਿੰਦਰ ਭਾਰਟਾ, ਡਾ. ਮੁਕੇਸ਼ ਸ਼ਾਹੀ, ਸਰਬਜੀਤ ਸਾਬੀ, ਅਸ਼ੋਕ ਕੁਮਾਰ ਗੋਂਪੁਰ, ਮਹਿੰਦਰਪਾਲ ਸਿੰਘ, ਸੁਖਵਿੰਦਰ ਮਾਹਿਲਪੁਰ, ਹਰਵਿੰਦਰ ਦਾਦੂਵਾਲ ਹਾਜਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *