ਨੈਸ਼ਨਲ ਟਰੈਕ ਸਾਇਕਲਿੰਗ ਚੈਪੀਅਨਸ਼ਿਪ ਲਈ ਪੰਜਾਬ ਟੀਮ ਦਾ ਐਲਾਨ

ss1

ਨੈਸ਼ਨਲ ਟਰੈਕ ਸਾਇਕਲਿੰਗ ਚੈਪੀਅਨਸ਼ਿਪ ਲਈ ਪੰਜਾਬ ਟੀਮ ਦਾ ਐਲਾਨ

ਰਾਜਪੁਰਾ, 8 ਦਸੰਬਰ (ਜਗਦੀਪ ਸਿੰਘ ਕਾਹਲੋਂ): ਨੈਸ਼ਨਲ ਟਰੈਕ ਸਾਇਕਲਿੰਗ ਚੈਪੀਅਨਸ਼ਿਪ (ਐਲ.ਐਨ.ਸੀ.ਪੀ.ਈ) ਕੇਰਲਾ ਦੇ ਸਾਇਕਲਿੰਗ ਵੈਲਡਰੋਮ ਵਿਖੇ ਕਰਵਾਈ ਜਾ ਰਹੀ ਹੈ। ਇਸ ਚੈਪੀਅਨਸ਼ਿਪ ਵਿੱਚ ਹਿੱਸਾ ਲੈਣ ਵਾਲੀ ਸਾਇਕਲਿੰਗ ਟੀਮ ਬਾਰੇ ਦੱਸਦਿਆਂ ਪੰਜਾਬ ਸਾਇਕਲਿੰਗ ਐਸੋਸੀਏਸ਼ਨ ਦੇ ਜਰਨਲ ਸਕੱਤਰ ਕਰਮਵੀਰ ਸਿੰਘ ਸਿੱਧੂ ਨੇ ਕਿਹਾ ਕਿ ਇਸ ਪੰਜਾਬ ਦੀ ਟੀਮ ਵਿੱਚ ਅੰਡਰ 14, ਅੰਡਰ 16, ਅੰਡਰ 18 ਪੁਰਸ਼ ਤੇ ਮਹਿਲਾ ਵਰਗ ਦੇ ਸਾਇਕਲਿਸਟਾਂ ਦੀ ਚੋਣ ਕੀਤੀ ਗਈ ਹੈ। ਟੀਮ ਵਿੱਚ ਸ਼ਾਮਲ ਖਿਡਾਰਿਆਂ ਵਿੱਚ ਸੀਨੀਅਰ ਵਰਗ ਵਿੱਚ ਮਨਜੀਤ ਸਿੰਘ, ਪਵਨ ਕੁਮਾਰ, ਹਰਪ੍ਰੀਤ ਸਿੰਘ, ਪ੍ਰਭਦੀਪ ਸਿੰਘ, ਰਾਜਬੀਰ ਸਿੰਘ, ਹਰਜੀਤ ਸਿੰਘ ਪੰਨੂੰ, ਸਤਵਿੰਦਰ ਸਿੰਘ, ਅਭਲਾਸ਼ ਦੀ ਚੋਣ ਕੀਤੀ ਗਈ। ਅੰਡਰ 18 ਵਿੱਚ ਅਮਨਦੀਪ ਕੰਬੋਜ, ਸੰਦੀਪ ਕੁਮਾਰ, ਸਾਹਿਲ, ਨਿਖਿਲ ਕੁਮਾਰ, ਅੰਡਰ 16 ਵਿੱਚ ਨਮਲ ਕਪਿਲ, ਦਿਲਜੋਤ ਸਿੰਘ, ਗੁਰਪ੍ਰੀਤ ਸਿੰਘ, ਅੰਡਰ 14 ਵਿੱਚ ਵਿਸ਼ਵਜੀਤ ਸਿੰਘ, ਗੁਰਕਿਰਨ ਸਿੰਘ, ਅਮੋਲਪ੍ਰੀਤ ਸਿੰਘ, ਦੀਪਾਂਸ਼ੂ ਗੁਪਤਾ ਦੀ ਚੋਣ ਕੀਤੀ ਗਈ। ਲੜਕੀਆਂ ਦੇ ਵਰਗ ਵਿੱਚ ਪੂਜਾ ਰਾਣੀ, ਨਰਪਿੰਦਰ ਕੌਰ, ਕਿਰਨ ਕੌਰ, ਅਰਮੀਤਇੰਦਰ ਵਿਰਕ ਦੀ ਚੋਣ ਕੀਤੀ ਗਈ। ਇਸ ਦੇ ਨਾਲ ਹੀ ਮਿੱਤਰਪਾਲ ਸਿੰਘ ਸਿੱਧੂ ਨੂੰ ਚੀਫ ਕੋਚ, ਸਤਵਿੰਦਰ ਸਿੰਘ ਤੇ ਸੁਖਵਿੰਦਰ ਸਿੰਘ ਨੂੰ ਕੋਚ ਤੇ ਅਮਨਪ੍ਰੀਤ ਸਿੰਘ ਨੂੰ ਟੀਮ ਦਾ ਮੈਨੇਜਰ ਨਿਯੁੱਕਤ ਕੀਤਾ ਗਿਆ ਹੈ।

print
Share Button
Print Friendly, PDF & Email

Leave a Reply

Your email address will not be published. Required fields are marked *