ਸਿਹਤ ਵਿਭਾਗ ਦੇ ਕਾਰੇ ਭੁਗਤਣ ਲੋਕ ਵਿਚਾਰੇ

ss1

ਸਿਹਤ ਵਿਭਾਗ ਦੇ ਕਾਰੇ ਭੁਗਤਣ ਲੋਕ ਵਿਚਾਰੇ

ਕੀਰਤਪੁਰ ਸਾਹਿਬ 8 ਦਸੰਬਰ (ਸਰਬਜੀਤ ਸਿੰਘ ਸੈਣੀ) ਗੱਲ ਕੀਤਰਪੁਰ ਸਹਿਬ ਦੇ ਨਜਦੀਕੀ ਪਿੰਡ ਦੋਲੋਵਾਲ ਦੀ ਸਿਹਤ ਵਿਭਾਗ ਵਲੋਂ ਬਣਾਈ ਡਿਸਪੈਂਸਰੀ ਦੀ ਹੈ ਜਿਸਦਾ ਹਾਲ ਇਹ ਤਸਵੀਰ ਅਪਣੇ ਮੁਹੋਂ ਬਿਆਨ ਕਰ ਰਹੀ ਹੈ।ਪਿੰਡ ਦੋਲੋਵਾਲ ਵਿਖੇ ਸਥਿਤ ਡਿਸਪੈਂਸਰੀ ਕਾਗਜਾਂ ਵਿੱਚ ਲੋਕਾਂ ਦੀ ਸਿਹਤ ਠੀਕ ਕਰ ਰਹੀ ਹੈ ਪਰ ਅਸਲ ਕਹਾਣੀ ਕੁੱਝ ਹੋਰ ਹੀ ਬਿਆਨ ਕਰ ਰਹੀ ਹੈ। ਡਿਸਪੈਂਸਰੀ ਦੇ ਆਲੇ ਦੁਆਲੇ ਜੰਗਲੀ ਪੋਦੇ ਕੰਡਿਆਲੀਆਂ ਝਾੜੀਆਂ ਘਾਹ ਫੁਸ ਅਤੇ ਜਹਿਰੀਲੇ ਪੋਦੇ ਬਿਮਾਰੀਆਂ ਨੂੰ ਜਨਮ ਦੇ ਰਹੇ ਹਨ। ਦਿਸਪੈਸਰੀ ਦੇ ਨਾਲ ਹੀ ਸਰਕਾਰੀ ਪ੍ਰ੍ਰਾਇਮਰੀ ਸਕੂਲ ਹੈ ਜਿਥੇ ਪਿੰਡ ਦੇ ਛੋਟੇ ਛੋਟੇ ਬੱਚੇ ਪੜ੍ਹਦੇ ਹਨ ਅਤੇ ਇਸ ਡਿਸਪੈਸਰੀ ਦੀ ਗੰਦਗੀ ਦਾ ਸਿਧਾ ਅਸਰ ਕਿਤੇ ਨਾ ਕਿਤੇ ਇਹਨਾਂ ਬੱਚਿਆਂ ਉੱਪਰ ਵੀ ਪੈ ਰਿਹਾ ਹੈ। ਇਸ ਜੰਗਲ ਬਣੀ ਡਿਸਪੈਂਸਰੀ ਕਾਰਨ ਸਕੂਲ ਵਿੱਚ ਵੀ ਕੋਈ ਅਣਹੋਣੀ ਘਟਨਾਂ ਹੋਣ ਦਾ ਡਰ ਬਣਿਆ ਰਹਿੰਦਾ ਹੈ ਕਿਉਂ ਕਿ ਇਹਨਾਂ ਝਾੜੀਆਂ ਵਿੱਚੋ ਜਹਿਰੀਲੇ ਕੀੜੇ ਸੱਪ ਬਿਛੂ ਨਿਕਲਦੇ ਰਹਿੰਦੇ ਹਨ।ਸਵਾਲ ਇਹ ਵੀ ਉੱਠਦਾ ਹੈ ਕਿ ਸਿਹਤ ਵਿਭਾਗ ਲੋਕਾਂ ਨੂੰ ਸਫਾਈ ਦੇ ਮਹੱਤਵ ਬਾਰੇ ਦੱਸਦਾ ਫਿਰਦਾ ਹੈ ਪਰੰਤੂ ਸਿਹਤ ਵਿਭਾਗ ਦੀਆਂ ਅਪਣੀਆਂ ਇਮਾਰਤਾਂ ਦਾ ਇਹ ਹਾਲ ਹੈ।ਸਿਹਤ ਵਿਭਾਗ ਨੂੰ ਕਾਗਜੀ ਕਾਰਵਾਈ ਤੋਂ ਹੱਟ ਕਿ ਇਹਨਾਂ ਪੈਂਡੂ ਡਿਸਪੈਂਸਰੀਆਂ ਵੱਲ ਵੀ ਵਿਸ਼ੇਸ਼ ਧਿਆਨ ਦੇਣਾ ਚਾਹਿਦਾ ਹੈ ਤਾਂ ਜੋ ਪਿੰਡ ਪੱਧਰ ਤੇ ਵਧੀਆ ਸਿਹਤ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਸਕਣ।

print
Share Button
Print Friendly, PDF & Email

Leave a Reply

Your email address will not be published. Required fields are marked *