ਐਸ.ਡੀ.ਐਮ ਸੂਦਨ ਵੱਲੋਂ 30 ਬੀ.ਪੀ.ਐਲ ਪਰਿਵਾਰਾਂ ਨੂੰ ਵੰਡੀਆਂ ਰਿਕਸ਼ਾ ਰੇਹੜੀਆਂ

ss1

ਐਸ.ਡੀ.ਐਮ ਸੂਦਨ ਵੱਲੋਂ 30 ਬੀ.ਪੀ.ਐਲ ਪਰਿਵਾਰਾਂ ਨੂੰ ਵੰਡੀਆਂ ਰਿਕਸ਼ਾ ਰੇਹੜੀਆਂ

ਰਾਜਪੁਰਾ, 8 ਦਸੰਬਰ (ਐਚ.ਐਸ.ਸੈਣੀ)-ਪੁਰਾਣੀ ਕਚਹਿਰੀ ਨੇੜਲੇ ਪੁਰਾਣੇ ਬਲਾਕ ਸੰਮਤੀ ਦਫਤਰ ਵਿਖੇ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਰਾਜਪੁਰਾ ਰੂਪ ਸਿੰਘ ਦੀ ਅਗਵਾਈ ਵਿੱਚ ਸਮਾਰੋਹ ਕਰਵਾਇਆ ਗਿਆ। ਜਿਸ ਵਿੱਚ ਐਸ.ਡੀ.ਐਮ ਰਾਜਪੁਰਾ ਹਰਪ੍ਰੀਤ ਸਿੰਘ ਸੂਦਨ ਵਿਸ਼ੇਸ਼ ਤੌਰ ਤੇ ਪਹੁੰਚੇ ਤੇ ਉਨਾਂ ਵੱਲੋਂ ਭਾਜਪਾ ਦੇ ਸੂਬਾਈ ਸਕੱਤਰ ਜਗਦੀਪ ਸਿੰਘ ਸੋਢੀ, ਨਗਰ ਕੌੌਂਸਲ ਪ੍ਰਧਾਨ ਪ੍ਰਵੀਨ ਛਾਬੜਾ, ਮਾਰਕੀਟ ਕਮੇਟੀ ਦੇ ਚੇਅਰਮੈਨ ਕਰਤਾਰ ਸਿੰਘ ਸੰਧੂ, ਜੱਥੇਦਾਰ ਸੁਖਵਿੰਦਰ ਸਿੰਘ ਨੈਣਾਂ, ਗੁਰਮੀਤ ਸਿੰਘ ਉਪਲਹੇੜੀ, ਜਰਨੈਲ ਸਿੰਘ ਪਿਲਖਣੀ, ਪੰਚਾਇਤ ਅਫਸਰ ਕਰਮ ਸਿੰਘ, ਸਕੱਤਰ ਸਤਨਾਮ ਸਿੰਘ ਸਮੇਤ ਹੋਰਨਾਂ ਦੇ ਨਾਲ ਵਿਸ਼ੇਸ਼ ਕੇਂਦਰੀ ਸਹਾਇਤਾ ਸਕੀਮ ਤਹਿਤ ਪਿੰਡ ਨੈਣਾਂ, ਪਿਲਖਣੀ, ਦੇਵੀਨਗਰ, ਤਖਤੂਮਾਜਰਾ, ਨੀਲਪੁਰ ਅਤੇ ਜੈ ਨਗਰ ਸਮੇਤ ਇੱਕ ਦਰਜਨ ਪਿੰਡਾਂ ਦੇ ਅਨੁਸੂਚਿਤ ਜਾਤੀ ਦੇ ਪੇਂਡੂ ਗਰੀਬੀ ਰੇਖਾ ਤੋਂ ਹੇਠ ਵਾਲੇ ਪਰਿਵਾਰਾਂ ਨੂੰ ਸਵੈ ਰੁਜਗਾਰ ਲਈ 30 ਰਿਕਸ਼ਾ ਰੇਹੜੀਆਂ ਵੰਡੀਆ।
ਇਸ ਮੌਕੇ ਐਸ.ਡੀ.ਐਮ ਸੂਦਨ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਲੋੜਵੰਦ ਪਰਿਵਾਰਾਂ ਨੂੰ ਆਪਣੀ ਰੋਜੀ ਰੋਟੀ ਕਮਾਉਣ ਲਈ ਤਿੰਨ ਪਹੀਆ ਰਿਕਸ਼ਾ ਰੇਹੜੀਆਂ ਭੇਜੀਆਂ ਗਈਆ ਹਨ। ਸਬੰਧਤ ਵਿਅਕਤੀਆਂ ਨੂੰ ਇਸ ਸਕੀਮ ਦਾ ਲਾਭ ਲੈ ਕੇ ਆਪਣੇ ਪਰਿਵਾਰਾਂ ਲਈ ਰੋਜੀ ਰੋਟੀ ਕਮਾਉਣੀ ਚਾਹੀਦੀ ਹੈ। ਉਨਾਂ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਵੱਲੋਂ ਚਲਾਈਆਂ ਗਈਆਂ ਸਕੀਮਾਂ ਦਾ ਲਾਭਪਾਤਰੀਆਂ ਨੂੰ ਬਣਦਾ ਲਾਭ ਲੈਣਾ ਚਾਹੀਦਾ ਹੈ।

print
Share Button
Print Friendly, PDF & Email

Leave a Reply

Your email address will not be published. Required fields are marked *