ਗੁਰਸੇਵਕ ‘ਚੁੱਘੇ ਖੁਰਦ’ ਦੀ ਕਿਤਾਬ ‘ ਅਰਜ਼ੋਈ ‘ ਲੋਕ ਅਰਪਤ

ss1

ਗੁਰਸੇਵਕ ‘ਚੁੱਘੇ ਖੁਰਦ’ ਦੀ ਕਿਤਾਬ ‘ ਅਰਜ਼ੋਈ ‘ ਲੋਕ ਅਰਪਤ

ਬਠਿੰਡਾ, 8 ਦਸੰਬਰ (ਪ.ਪ.): ਪੰਜਾਬੀ ਦੇ ਮਹਾਨ ਲੇਖਕ ਪ੍ਰੋ.ਮੋਹਨ ਸਿੰਘ ਦੀ ਯਾਦ ਵਿਚ 37ਵਾਂ ਪ੍ਰੋ. ਮੋਹਨ ਸਿੰਘ ਯਾਦਗਾਰੀ ਅੰਤਰਰਾਜ਼ੀ ਸਭਿਆਚਾਰਕ ਮੇਲਾ ਸ.ਜਗਦੇਵ ਸਿੰਘ ਜਸੋਵਾਲ ਫਾਊਡੇਸ਼ਨ ਪੰਜਾਬ ਵਲੋ ਪਿਛਲੇ ਦਿਨੀਂ ਥਰਮਲ ਸਟੇਡੀਅਮ ਬਠਿੰਡਾ ਵਿਚ ਕਰਵਾਇਆਂ ਗਿਆ, ਜਿਸ ਵਿਚ ਪੰਜਾਬੀ ਦੇ ਨਾਵਰ ਗਾਇਕਾਂਵਾਂ ਨੇ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ । ਉਥੇ ਹੀ ਉਘੀਆ ਸ਼ਖਸੀਅਤਾ ਗੀਤਕਾਰ ਮਨਪ੍ਰੀਤ ਟਿਵਾਨਾ, ਗਾਇਕ ਨੱਛਤਰ ਗਿੱਲ, ਲੇਖਕ ਨਿੰਦਰ ਘੁਨਿਆਨਵੀ, ਟੀਕਾਕਰਨ ਪ੍ਰਚਾਰਿਕ ਲਾਲ ਚੰਦ ਸਿੰਘ ਦਾ ਵਿਸ਼ੇਸ ਸਨਮਾਨ ਕੀਤਾ ਗਿਆ । ਇਸ ਮੌਕ ਗੁਰਸੇਵਕ ‘ਚੁੱਘੇ ਖੁਰਦ’ ਦਾ ਕਾਵਿ ਸੰਗ੍ਰਹਿ ” ਅਰਜ਼ੋਈ ” ਲੋਕ ਅਰਪਤ ਕੀਤਾ ਗਿਆ । ਜਸੋਵਾਲ ਫਾਊਡੇਸ਼ਨ ਦੇ ਪ੍ਰਧਾਨ ਜਸਵੀਰ ਸਿੰਘ ਗਰੇਵਾਲ ਨੇ ਗੁਰਸੇਵਕ ‘ਚੁੱਘੇ ਖੁਰਦ’ ਨੂੰ ਕਿਤਾਬ ਦੀ ਵਧਾਈ ਦਿੰਦੇ ਹੋਏ ਲੋਕਾ ਨੂੰ ਕਿਤਾਬਾ ਪੜਣ ਦੀ ਅਪੀਲ ਕੀਤੀ । ਮੇਲੇ ਵਿਚ ਜ਼ਿਲਾ ਪ੍ਰੀਸਦ ਬਠਿੰਡਾ ਦੇ ਚੇਅਰਮੈਨ ਗੁਰਪੀਤ ਸਿੰਘ ਮਲੂਕਾ, ਮੇਅਰ ਬਲਵੰਤ ਰਾਏ ਨਾਥ, ਏ. ਡੀ.ਸੀ. ਰਾਹੁਲ ਚਾਬਾ ਵਿਸ਼ੇਸ ਮੁੱਖ ਮਹਿਮਾਨ ਵਜੋਂ ਸਾਮਿਲ ਹੋਏ । ਮੇਲਾ ਪਹੁੱਚ ਦਰਸ਼ਕਾਂ ਦਾ ਧੰਨਵਾਦ ਮੇਲਾ ਕਮੇਟੀ ਪ੍ਰਧਾਨ ਰਾਜ਼ਿਦਰ ਸਿੰਘ ਜਿੰਦੂ ਨੇ ਕੀਤਾ।

print
Share Button
Print Friendly, PDF & Email

Leave a Reply

Your email address will not be published. Required fields are marked *