ਬੈਂਕ ਕਰਮਚਾਰੀਆਂ ਤੇ ਬਦਸਲੂਕੀ ਕਰਨ ਦਾ ਲਗਾਇਆ ਦੋਸ਼

ss1

ਬੈਂਕ ਕਰਮਚਾਰੀਆਂ ਤੇ ਬਦਸਲੂਕੀ ਕਰਨ ਦਾ ਲਗਾਇਆ ਦੋਸ਼

ਦਿੜ੍ਹਬਾ ਮੰਡੀ 8 ਦਸੰਬਰ (ਰਣ ਸਿੰਘ ਚੱਠਾ)ਬੀਤੇ ਦਿਨ ਮਾਲਵਾ ਗ੍ਮੀਣ ਬੈਂਕ ਚੂਲੜ ਕਲਾਂ ਸੰਗਰੂਰ ਦੇ ਕਰਮਚਾਰੀਆਂ ਖਿਲਾਫ ਇਕ ਗ੍ਰਾਹਕ ਵੱਲੋਂ ਬਦਸਲੂਕੀ ਕਰਨ ਦਾ ਦੋਸ਼ ਲਗਾਇਆ ਗਿਆ ਹੈ।ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਪਿੰਡ ਚੂਲੜ ਕਲਾਂ ਦੇ ਵਸਨੀਕ ਜਗਸੀਰ ਸਿੰਘ ਨੇ ਦੱਸਿਆ ਕਿ ਉਸਦੀ ਪਤਨੀ ਦਾ ਖਾਤਾ ਉਕਤ ਬੈਂਕ ਵਿਚ ਹੈ,ਬੀਤੇ ਦਿਨੀਂ ਜਦੋਂ ਉਹ ਆਪਣੀ ਪਤਨੀ ਨਾਲ ਬੈਂਕ ਵਿੱਚੋਂ ਪੈਸੇ ਲੈਣ ਲਈ ਗਿਆ ਤਾਂ ਬੈਂਕ ਸੁਰੱਖਿਆ ਕਰਮਚਾਰੀ ਵੱਲੋਂ ਉਸ ਨੂੰ ਕਥਿਤ ਰੂਪ ਵਿੱਚ ਧੱਕੇ ਮਾਰੇ ਗਏ ਅਤੇ ਗਾਲੀ ਗਲੋਚ ਵੀ ਕੀਤਾ।ਸਕਾਇਤ ਕਰਤਾ ਨੇ ਦੱਸਿਆ ਕੀ ਉਸਦੀ ਪਤਨੀ ਲੰਮੇ ਸਮੇਂ ਤੋਂ ਹੀ ਲਾਈਨ ਵਿੱਚ ਖੜੀ ਸੀ ਜਦੋਂ ਉਸਦੀ ਵਾਰੀ ਆਈ ਤਾਂ ਉਸ ਦੇ ਜਗਸੀਰ ਸਿੰਘ ਨੇ ਉਸ ਨਾਲ ਅੰਦਰ ਜਾਣਾ ਚਾਹਿਆ ਕਿਉਂਕਿ ਉਸਦੀ ਪਤਨੀ ਨੂੰ ਬੈਂਕ ਅਤੇ ਨਕਦੀ ਵਾਰੇ ਕੋਈ ਜਾਣਕਾਰੀ ਨਹੀਂ ਸੀ।ਇਸ ਤੇ ਬੈਂਕ ਦੇ ਸੁਰੱਖਿਆ ਕਰਮਚਾਰੀ ਨੇ ਜਗਸੀਰ ਸਿੰਘ ਨੂੰ ਕਥਿਤ ਰੂਪ ਵਿੱਚ ਧੱਕੇ ਮਾਰੇ ਅਤੇ ਗਾਲੀ ਗਲੋਚ ਕੀਤਾ।ਜਦੋਂ ਉਸ ਨੇ ਇਸ ਦੀ ਸਕਾਇਤ ਬਰਾਂਚ ਮੈਨੇਜਰ ਨੂੰ ਕੀਤੀ ਤਾਂ ਬਰਾਂਚ ਮੈਨੇਜਰ ਨੇ ਵੀ ਅਪ ਸ਼ਬਦ ਬੋਲੇ ਅਤੇ ਪੁਲਿਸ ਕੇਸ ਦਰਜ ਕਰਵਾਉਣ ਦੀਆਂ ਧਮਕੀਆਂ ਦਿੱਤੀਆਂ ਅਤੇ ਉਸ ਨੂੰ ਗੇਟ ਬੰਦ ਕਰਕੇ ਅੰਦਰ ਹੀ ਬਿਠਾ ਲਿਆ,ਕੁਝ ਮਿੰਟਾਂ ਬਾਅਦ ਪੁਲਿਸ ਵੀ ਆ ਗਈ ਅਤੇ ਮੈਨੂੰ ਲਿਜਾਣ ਲੱਗੇ ਤਾਂ ਉਥੇ ਮੌਜੂਦ ਲੋਕਾਂ ਨੇ ਮੇਰੇ ਪੱਖ ਵਿੱਚ ਤਸੱਲੀ ਦੇਕੇ ਮੇਰਾ ਪੁਲਿਸ ਵੱਲੋਂ ਖਹਿੜਾ ਛਡਵਾਇਆ।ਸਕਾਇਤ ਕਰਤਾ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਬੈਂਕ ਕਰਮਚਾਰੀਆਂ ਖਿਲਾਫ ਬਣਦੀ ਕਰਵਾਈ ਕੀਤੀ ਜਾਵੇ ਤਾਂ ਜੋ ਉਹ ਆਮ ਲੋਕਾਂ ਨਾਲ ਦੁਰਵਿਹਾਰ ਨਾ ਕਰ ਸਕਣ।ਇਸ ਸਬੰਧੀ ਜਦੋਂ ਬੈਂਕ ਮੈਨੇਜਰ ਵਿਜੇ ਕੁਮਾਰ ਨਾਲ ਗੱਲ ਕਰਨੀ ਚਾਹੀ ਤਾਂ ਬੈਂਕ ਵਿੱਚ ਲੱਗਿਆ ਫੋਨ ਦਾ ਰਿਸੀਵਰ ਚੁੱਕ ਕੇ ਸਾਈਡ ਤੇ ਰੱਖਿਆ ਹੋਇਆ ਸੀ ਅਤੇ ਕੰਪਿਊਟਰ ਹੀ ਬੋਲ ਰਿਹਾ ਸੀ ਕਈ ਘੰਟੇ ਸੰਪਰਕ ਕੀਤਾ ਪਰ ਸਪੰਰਕ ਨਹੀਂ ਹੋ ਸਕਿਆ।

print
Share Button
Print Friendly, PDF & Email