ਆਨੰਦ ਹਾਰਟ ਐਂਡ ਮਲਟੀਸ਼ਪੈਸ਼ਲਿਟੀ ਹਸਪਤਾਲ ਭਿੱਖੀਵਿੰਡ ਵਿਖੇ ਗੋਡੇ ਬਦਲਣ ਦਾ ਸਫਲ ਅਪ੍ਰੇਸ਼ਨ ਕੀਤਾ

ss1

ਆਨੰਦ ਹਾਰਟ ਐਂਡ ਮਲਟੀਸ਼ਪੈਸ਼ਲਿਟੀ ਹਸਪਤਾਲ ਭਿੱਖੀਵਿੰਡ ਵਿਖੇ ਗੋਡੇ ਬਦਲਣ ਦਾ ਸਫਲ ਅਪ੍ਰੇਸ਼ਨ ਕੀਤਾ

18-9

ਭਿੱਖੀਵਿੰਡ 18 ਮਈ (ਹਰਜਿੰਦਰ ਸਿੰਘ ਗੋਲ੍ਹਣ)-ਇਲਾਕੇ ਦੇ ਪ੍ਰਸਿੱਧ ਡਾ:ਨੀਰਜ ਮਲਹੋਤਰਾ ਦੀ ਅਗਵਾਈ ਹੇਠ ਚੱਲ ਰਹੇ ਅਨੰਦ ਹਾਰਟ ਐਂਡ ਮਲਟੀਸਪੈਸ਼ਲਿਟੀ ਹਸਪਤਾਲ ਭਿੱਖੀਵਿੰਡ ਵਿਖੇ ਡਾ:ਨਿਤਿਨ ਸੈਣੀ ਵੱਲੋਂ ਬੀਬੀ ਗੁਰਮੀਤ ਕੌਰ (70) ਪਤਨੀ ਬਲਵੀਰ ਸਿੰਘ ਦੇ ਦੋਵੇਂ ਗੋਡਿਆਂ ਨੂੰ ਬਦਲਣ ਦਾ ਸਫਲ ਅਪ੍ਰੇ੍ਰਸ਼ਨ ਕੀਤਾ ਗਿਆ। ਡਾ:ਨੀਰਜ ਮਲਹੋਤਰਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀਬੀ ਗੁਰਮੀਤ ਕੌਰ ਦੇ ਦੋਵੇਂ ਗੋਡੇ ਠੀਕ ਨਾ ਹੋਣ ਕਾਰਨ ਉਹਨਾਂ ਨੂੰ ਚੱਲਣ ਵਿੱਚ ਮੁਸ਼ਕਿਲ ਆਉਦੀ ਸੀ, ਜਿਸ ਕਰਕੇ ਉਹਨਾਂ ਦੇ ਗੋਡਿਆਂ ਦਾ ਅਪ੍ਰੇਸ਼ਨ ਕਰਨਾ ਬਹੁਤ ਜਰੂਰੀ ਸੀ ਤਾਂ ਅੰਮ੍ਰਿਤਸਰ ਤੋਂ ਪਹੁੰਚੇਂ ਪ੍ਰਸਿੱਧ ਡਾ:ਨਿਤਿਨ ਸੈਣੀ ਵੱਲੋਂ ਬੀਬੀ ਗੁਰਮੀਤ ਕੌਰ ਦਾ ਸਫਲ ਅਪ੍ਰੇਸ਼ਨ ਕਰਕੇ ਉਹਨਾਂ ਦੇ ਦੋਵੇਂ ਗੋਡੇ ਬਦਲੇ ਗਏ ਹਨ, ਜੋ ਇਲਾਕੇ ਵਿੱਚ ਗੋਡੇ ਬਦਲਣ ਦਾ ਪਹਿਲਾ ਤੇ ਸਫਲ ਅਪ੍ਰੇਸ਼ਨ ਹੈ। ਅਪ੍ਰੇਸ਼ਨ ਤੋਂ ਬਾਅਦ ਬੀਬੀ ਗੁਰਮੀਤ ਕੌਰ ਨੇ ਡਾ:ਨੀਰਜ ਮਲਹੋਤਰਾ, ਡਾ:ਨਿਤਿਨ ਸੈਣੀ ਆਦਿ ਸਟਾਫ ਦਾ ਧੰਨਵਾਦ ਕੀਤਾ ਤੇ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ। ਇਸ ਸਮੇਂ ਜਸਬੀਰ ਸਿੰਘ ਧੁੰਨ, ਹਰਦੀਪ ਸੰਧੂ, ਸ਼ੁਰੇਸ਼ ਚੋਪੜਾ, ਬਲਜਿੰਦਰ ਸਿੰਘ, ਰਣਜੀਤ ਕੌਰ, ਗੁਰਸ਼ਿੰਦਰ ਸੰਧੂ, ਤਾਊ ਦਰਸ਼ਨ ਸਿੰਘ ਆਦਿ ਹਾਜਰ ਸਨ।

print
Share Button
Print Friendly, PDF & Email