ਸਵੇਰ 6 ਵਜੇ ਹੀ ਲੱਗ ਜਾਂਦੀਆਂ ਨੇ ਬੈਂਕ ਅੱਗੇ ਲੰਮੀਆਂ ਕਤਾਰਾਂ, ਲੋਕ ਪਰਿਸ਼ਾਨ

ss1

ਸਵੇਰ 6 ਵਜੇ ਹੀ ਲੱਗ ਜਾਂਦੀਆਂ ਨੇ ਬੈਂਕ ਅੱਗੇ ਲੰਮੀਆਂ ਕਤਾਰਾਂ, ਲੋਕ ਪਰਿਸ਼ਾਨ

ਸਾਦਿਕ, 7 ਦਸੰਬਰ (ਗੁਲਜ਼ਾਰ ਮਦੀਨਾ)-ਕੇਂਦਰ ਸਰਕਾਰ ਵੱਲੋਂ ਨੋਟਬੰਦੀ ਦੇ ਕੀਤੇ ਗਏ ਫ਼ੈਸਲੇ ਦੇ ਅੱਜ ਕਰੀਬ ਇਕ ਮਹੀਨਾ ਬੀਤ ਜਾਣ ਤੇ ਵੀ ਬੈਂਕਾਂ ਅੱਗੇ ਲੋਕਾਂ ਦੀਆਂ ਲੰਮੀਆਂ ਕਤਾਰਾਂ ਜਿਉਂ ਦੀਆਂ ਤਿਉਂ ਬਰਕਰਾਰ ਹਨ। ਐਸਾ ਹੀ ਕੁਝ ਅੱਜ ਸਵੇਰੇ ਵੇਖਣ ਨੂੰ ਮਿਲਿਆ, ਕਰੀਬ 7 ਵਜੇ ਸਾਦਿਕ ਦੇ ਜੰਡ ਸਾਹਿਬ ਰੋਡ ਉਪਰ ਬਣੀ ਪੀ.ਐਨ.ਬੀ ਬੈਂਕ ਦੇ ਅੱਗੇ ਕਰੀਬ 6 ਵਜੇ ਤੋਂ ਪਹਿਲਾਂ ਹੀ ਬੈਂਕ ਅੱਗੇ ਆਪਣੀ ਪਹਿਲੀ ਵਾਰੀ ਦੀ ਉਡੀਕ ਕਰ ਰਹੇ ਲੋਕਾਂ ਦੀ ਭੀੜ ਨੇ ਗੱਲਬਾਤ ਦੌਰਾਨ ਕਿਹਾ ਕਿ ਸਾਰਾ ਦਿਨ ਬੈਂਕ ਵਿੱਚ ਭੁੱਖਣ ਭਾਣੇ ਕੈਸ਼ ਦੀ ਉਡੀਕ ਵਿੱਚ ਖੜੇ ਰਹਿਣਾ ਪੈਂਦਾ ਹੈ ਤੇ ਕਈ ਵਾਰ ਕੈਸ਼ ਮੁੱਕ ਜਾਂਦਾ ਹੈ ਤੇ ਕਈ ਵਾਰ ਕੈਸ਼ ਹੁੰਦਾ ਹੀ ਨਹੀਂ, ਜਿਸ ਨਾਲ ਸਾਨੂੰ ਨਿਰਾਸ਼ ਹੀ ਘਰ ਵਾਪਸ ਜਾਣਾ ਪੈਂਦਾ ਹੈ। ਉਨਾਂ ਸਰਕਾਰ ਪਾਸੋ ਮੰਗ ਕੀਤੀ ਹੈ ਕਿ ਲੋਕਾਂ ਨੂੰ ਇਸ ਨੋਟਬੰਦੀ ਝੰਜਟ ਵਿੱਚੋਂ ਬਾਹਰ ਕੱਢਿਆ ਜਾਵੇ ਤਾਂ ਜੋ ਇੰਨੀ ਕੜਕਦੀ ਠੰਡ ਕਿਸੇ ਵੀ ਨਾਗਰਿਕ ਨੂੰ ਮੁਸ਼ਿਕਲ ਦਾ ਸਾਹਮਣਾ ਨਾ ਕਰਨਾ ਪਵੇ।

print
Share Button
Print Friendly, PDF & Email

Leave a Reply

Your email address will not be published. Required fields are marked *