ਪਾਣੀ ਵਾਲੇ ਖਾਲ ਵਿੱਚ ਡੁੱਬਣ ਨਾਲ 2 ਸਾਲਾ ਬੱਚੇ ਦੀ ਹੋਈ ਮੌਤ

ss1

ਪਾਣੀ ਵਾਲੇ ਖਾਲ ਵਿੱਚ ਡੁੱਬਣ ਨਾਲ 2 ਸਾਲਾ ਬੱਚੇ ਦੀ ਹੋਈ ਮੌਤ

ਸਾਦਿਕ, 7 ਦਸੰਬਰ (ਗੁਲਜ਼ਾਰ ਮਦੀਨਾ)-ਸਾਦਿਕ ਲਾਗਲੇ ਪਿੰਡ ਚੰਨੀਆਂ ਦੇ ਵਸਨੀਕ ਨਾਨਕ ਸਿੰਘ ਪੁੱਤਰ ਗੁਰਦੇਵ ਸਿੰਘ ਦੇ ਲਾਡਲੇ ਪੁੱਤਰ ਜਸਪ੍ਰੀਤ ਸਿੰਘ ਉਮਰ ਕਰੀਬ 2 ਸਾਲ ਜਿਸ ਦੀ ਪਾਣੀ ਵਾਲੇ ਖਾਲ ਵਿਚ ਡੁੱਬਣ ਕਾਰਨ ਮੌਤ ਹੋ ਗਈ। ਇਸ ਸੰਬੰਧੀ ਮੌਕੇ ਦਾ ਜਾਇਜਾ ਲੈਂਦਿਆਂ ਹੌਲਦਾਰ ਬੇਅੰਤ ਸਿੰਘ ਸੰਧੂ ਨੇ ਗੱਲਬਾਤ ਦੌਰਾਨ ਕਿ ਬੱਚਾ ਘਰ ਵਿਚ ਖੇਡਦਾ ਸੀ ਅਤੇ ਖੇਡਦਾ-ਖੇਡਦਾ ਬੂਹੇ ਅੱਗੇ ਚੱਲ ਰਹੇ ਪਾਣੀ ਵਾਲੇ ਖਾਲ ਵਿਚ ਡਿੱਗ ਗਿਆ ਅਤੇ ਸਮਝ ਨਾ ਹੋਣ ਕਾਰਨ ਪਾਣੀ ਵਿਚੋਂ ਬਾਹਰ ਨਾ ਨਿਕਲ ਸਕਿਆ ਤੇ ਅਚਾਨਕ ਬੱਚੇ ਦੀ ਮਾਤਾ ਲਸ਼ਮੀ ਕੌਰ ਦੀ ਨਿਗਾ ਬੱਚੇ ‘ਤੇ ਪਈ ਤਾਂ ਉਸ ਨੇ ਬੱਚੇ ਨੂੰ ਬਾਹਰ ਕੱਢਿਆ ਅਤੇ ਤੁਰੰਤ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਵਿਚ ਭਰਤੀ ਕਰਵਾਇਆ ਅਤੇ ਇਲਾਜ ਅਧੀਨ ਹੀ ਬੱਚੇ ਨੂੰ ਮੌਤ ਨੇ ਆਪਣੀ ਜਕੜ ਵਿੱਚ ਲੈ ਲਿਆ। ਇਸ ਮਾਸੂਮ ਦੀ ਜਿਉਂ ਹੀ ਖ਼ਬਰ ਮਿਲੀ ਤਾਂ ਸਾਰੇ ਪਿੰਡ ਅਤੇ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ।

print
Share Button
Print Friendly, PDF & Email