ਥਾਣਾ ਸ਼ਹਿਣਾ ਵਿਖੇ ਨਵੇਂ ਆਏ ਐਸਐਚਓ ਜਗਜੀਤ ਨੇ ਪੰਚਾਇਤਾਂ ਨਾਲ ਕੀਤੀ ਮੀਟਿੰਗ

ss1

ਥਾਣਾ ਸ਼ਹਿਣਾ ਵਿਖੇ ਨਵੇਂ ਆਏ ਐਸਐਚਓ ਜਗਜੀਤ ਨੇ ਪੰਚਾਇਤਾਂ ਨਾਲ ਕੀਤੀ ਮੀਟਿੰਗ

ਭਦੌੜ 07 ਦਸੰਬਰ (ਵਿਕਰਾਂਤ ਬਾਂਸਲ) ਜ਼ਿਲਾ ਪੁਲਿਸ ਮੁੱਖੀ ਗੁਰਪ੍ਰੀਤ ਸਿੰਘ ਤੂਰ ਦੀਆਂ ਹਦਾਇਤਾਂ ਅਤੇ ਉਪ ਕਪਤਾਨ ਪੁਲਸ ਤਪਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮੰਗਲਵਾਰ ਨੂੰ ਥਾਣਾ ਸ਼ਹਿਣਾ ਵਿਖੇ ਨਵੇਂ ਆਏ ਐਸਐਚਓ ਇੰਸਪੈਕਟਰ ਜਗਜੀਤ ਸਿੰਘ ਨੇ ਥਾਣੇ ਅਧੀਨ ਪੈਂਦੇ ਪਿੰਡਾਂ ਦੀਆਂ ਪੰਚਾਇਤਾਂ, ਕਲੱਬਾਂ ਅਤੇ ਹੋਰ ਪਤਵੰਤਿਆਂ ਦੀ ਮੀਟਿੰਗ ਕੀਤੀ ਗਈ ਮੀਟਿੰਗ ‘ਚ ਮਨੁੱਖੀ ਅਧਿਕਾਰ ਸੰਸਥਾ ਦੇ ਸੂਬਾ ਪ੍ਰਧਾਨ ਅਤੇ ਅਕਾਲੀ ਦਲ ਪਿੰਡ ਲੀਲੋ ਦੇ ਇਕਾਈ ਪ੍ਰਧਾਨ ਰਮਨਦੀਪ ਸਿੰਘ ਕਲੇਰ, ਸਰਪੰਚ ਜਗਸੀਰ ਸਿੰਘ ਗਿੱਲ ਕੋਠੇ, ਯੂਥ ਅਕਾਲੀ ਦਲ ਸਰਕਲ ਸ਼ਹਿਣਾ ਦੇ ਪ੍ਰਧਾਨ ਗੁਰਬਿੰਦਰ ਸਿੰਘ ਨਾਮਧਾਰੀ, ਸ਼ਹਿਣਾ ਇਕਾਈ ਦੇ ਪ੍ਰਧਾਨ ਜਗਤਾਰ ਸਿੰਘ ਝੱਜ, ਸਹਿਕਾਰੀ ਸਭਾ ਸੁਖਪੁਰਾ ਦੇ ਪ੍ਰਧਾਨ ਜਗਸੀਰ ਸਿੰਘ ਸੀਰਾ ਇਸ ਸਮੇਂ ਥਾਣਾ ਮੁੱਖੀ ਇੰਸਪੈਕਟਰ ਜਗਜੀਤ ਸਿੰਘ ਨੇ ਕਿਹਾ ਕਿ ਥਾਣੇ ਦੇ ਅਧਿਕਾਰ ਖੇਤਰ ਅਧੀਨ ਪੈਂਦੇ ਪਿੰਡਾਂ ਦੇ ਧਾਰਮਿਕ ਅਸਥਾਨਾਂ ਦੀ ਸੁਰੱਖਿਆ ਹਿੱਤ ਕੈਮਰੇ ਲਗਾਏ ਜਾਣ ਤਾਂ ਸ਼ਰਾਰਤੀ ਅਨਸਰਾਂ ਵੱਲੋਂ ਮਾਹੌਲ ਨੂੰ ਖਰਾਬ ਨਾ ਜਾ ਸਕੇ ਉਨਾਂ ਕਿਹਾ ਕਿ ਸ਼ਹਿਣਾ ਖੇਤਰ ‘ਚ ਕਿਸੇ ਸ਼ੱਕੀ ਅਨਸਰ ਦੀ ਸੂਚਨਾ ਤੁਰੰਤ ਪੁਲੀਸ ਨੂੰ ਦਿੱਤੀ ਜਾਵੇ ਤਾਂ ਜੋ ਨਸ਼ਾ ਜਾਂ ਹੋਰ ਗੈਰ ਕਾਨੂੰਨੀ ਧੰਦਾ ਕਰਨ ਵਾਲਿਆਂ ਖਿਲਾਫ ਵੀ ਸਖਤੀ ਨਾਲ ਨਜਿੱਠਿਆ ਜਾਵੇ ਇੰਸਪੈਕਟਰ ਜਗਜੀਤ ਸਿੰਘ ਨੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ 18 ਸਾਲ ਦੀ ਉਮਰ ਤੱਕ ਤੋਂ ਪਹਿਲਾ ਕੋਈ ਵੀ ਵਾਹਨ ਨਾ ਚਲਾਉਣ ਦੇਣ ਤਾਂ ਜੋ ਟ੍ਰੈਫ਼ਿਕ ਨਿਯਮਾਂ ਦੀ ਪਾਲਣਾ ਹੋ ਸਕੇ ਉਨਾਂ ਪੰਚਾਇਤੀ ਨੁਮਾਇੰਦਿਆਂ, ਕਲੱਬਾਂ ਤੇ ਆਮ ਲੋਕਾਂ ਨੂੰ ਇਲਾਕੇ ‘ਚ ਅਮਨ ਸ਼ਾਂਤੀ ਨੂੰ ਬਰਕਰਾਰ ਰੱਖਣ ਲਈ ਪੁਲੀਸ ਦਾ ਸਾਥ ਦੇਣ ਦੀ ਅਪੀਲ ਕੀਤੀ

print
Share Button
Print Friendly, PDF & Email