ਜ਼ਿਲਾ ਬਾਲ ਸੁਰੱਖਿਆ ਦੀ ਗਵਰਨਿੰਗ ਬਾਡੀ ਦੀ ਮੀਟਿੰਗ ਆਯੋਜਿਤ

ss1

ਜ਼ਿਲਾ ਬਾਲ ਸੁਰੱਖਿਆ ਦੀ ਗਵਰਨਿੰਗ ਬਾਡੀ ਦੀ ਮੀਟਿੰਗ ਆਯੋਜਿਤ

18-8 (4)
ਸ੍ਰੀ ਮੁਕਤਸਰ ਸਾਹਿਬ, 18 ਮਈ (ਆਰਤੀ ਕਮਲ) : ਜ਼ਿਲਾ ਬਾਲ ਸੁਰੱਖਿਆ ਸੁਸਾਇਟੀ, ਸ੍ਰੀ ਮੁਕਤਸਰ ਸਾਹਿਬ ਦੀ ਗਵਰਨਿੰਗ ਬਾਡੀ ਦੀ ਮੀਟਿੰਗ ਚੇਅਰਪਰਸਨ ਜ਼ਿਲਾ ਪ੍ਰੀਸ਼ਦ, ਸ੍ਰੀਮਤੀ ਅਵਨੀਤ ਕੌਰ ਦੀ ਪ੍ਰਧਾਨਗੀ ਹੇਠ ਜਿਲਾ ਪ੍ਰਸ਼ੀਦ ਦਫਤਰ ਵਿਖੇ ਹੋਈ, ਇਸ ਮੀਟਿੰਗ ਵਿੱਚ ਐਮ.ਐਲ.ਏ ਮਲੋਟ ਸ੍ਰੀ ਹਰਪ੍ਰੀਤ ਸਿੰਘ, ਸ੍ਰੀ ਕੁਲਵੰਤ ਸਿੰਘ ਆਈ.ਏ.ਐਸ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਨੇ ਭਾਗ ਲਿਆ। ਮੀਟਿੰਗ ਦੌਰਾਨ ਚੇਅਰਪ੍ਰਸ਼ਨ ਨੇ ਜ਼ਿਲਾ ਬਾਲ ਸੁਰੱਖਿਆ ਵਿਭਾਗ ਨੂੰ ਕਿਹਾ ਕਿ ਸੰਗਠਿਤ ਬਾਲ ਸੁਰੱਖਿਆ ਸਕੀਮ ਦੀ ਜਾਗਰੂਕਤਾਂ ਅਤੇ ਬੱਚਿਆਂ ਦੀ ਸਾਂਭ ਸੰਭਾਲ ਤੇ ਸੁਰੱਖਿਆ ਨਾਲ ਸਬੰਧਿਤ ਵਿਭਾਗਾਂ ਨਾਲ ਮਿਲ ਕੇ ਕਮਿਊਨਟੀ ਅਤੇ ਜਿਲਾ ਪੱਧਰ ਤੇ ਹੋਰਡਿੰਗ,ਕੈਂਪ,ਸੈਮੀਨਾਰ ਦਾ ਆਯੋਜਨ ਵੱਧ ਤੋਂ ਵੱਧ ਕੀਤਾ ਜਾਵੇ ਤਾਂ ਜੋ ਵਿਭਾਗ ਵਲੋਂ ਬੱਚਿਆਂ ਲਈ ਚਲਾਈਆਂ ਜਾ ਰਹੀਆਂ ਵੱਖ-ਵੱਖ ਭਲਾਈ ਸਕੀਮਾਂ ਦਾ ਵੱਧ ਤੋਂ ਵੱਧ ਲਾਭ ਸਮਾਜ ਦੇ ਲਾਭਪਾਤਰੀਆਂ ਨੂੰ ਮਿਲ ਸਕੇ ਅਤੇ ਮਾਪੇ ਆਪਣੇ ਬੱਚਿਆਂ ਨੂੰ ਸਕੂਲੀ ਵਿਦਿਆਂ ਬਿਹਤਰ ਢੰਗ ਨਾਲ ਦਿਵਾਂ ਸਕਣ। ਇਸ ਮੌਕੇ ਤੇ ਜ਼ਿਲਾ ਬਾਲ ਸੁਰੱਖਿਆ ਅਫਸਰ ਡਾ ਸਿਵਾਨੀ ਨਾਗਪਾਲ ਜੀ ਨੇ ਦੱਸਿਆ ਗਿਆ ਕਿ ਜ਼ਿਲਾ ਬਾਲ ਸੁਰੱਖਿਆ ਦਫਤਰ ਪਿਛਲੇ ਸਾਲ ਦੋਰਾਨ 464 ਝੋਗੀ-ਝੋਪੜੀ ਵਾਲੇ ਬੱਚਿਆ ਨੂੰ ਸਕੂਲ ਵਿੱਚ ਦਾਖਲ ਕਰਵਾਇਆ ਗਿਆ।

ਡਾ ਸਿਵਾਨੀ ਨਾਗਪਾਲ ਜੀ ਵੱਲੋਂ ਇਹ ਵੀ ਦੱਸਿਆ ਗਿਆ ਕਿ ਕੈਦੀਆਂ ਦੇ ਬੱਚਿਆਂ ਲਈ ਜ਼ਿਲੇ ਵਿੱਚ ਸਪੋਂਸਰਸ਼ਿਪ ਅਤੇ ਫੋਸਟਰ ਕੇਅਰ ਸਕੀਮ ਚਲਾਈ ਜਾ ਰਹੀ ਹੈ ਜਿਸਦੇ ਤਹਿਤ ਕੈਦੀਆਂ ਦੇ ਬੱਚਿਆਂ ਨੂੰ ਸਾਭ-ਸੰਭਾਲ ਲਈ 2,000 ਰੁਪਏ ਪ੍ਰਤੀ ਮਹੀਨਾ ਦਿੱਤਾ ਜਾਂਦਾ ਹੈ। ਇਸ ਮੀਟਿੰਗ ਵਿੱਚ ਇਹ ਫੈਸਲਾ ਲਿਆ ਗਿਆ ਕਿ ਸੇਫ ਵਾਹਨ ਪਾਲਿਸੀ ਤਹਿਤ ਸਕੂਲ ਵੈਨਾਂ ਦੀ ਚੈਕਿੰਗ ਵੀ ਕੀਤੀ ਜਾਵੇ। ਇਸ ਮੀਟਿੰਗ ਵਿੱਚ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਵਿੱਚ ਬੇਸਹਾਰਾ ਬੱਚਿਆਂ ਲਈ ਬਾਲ ਘਰ ਬਣਾਉਣ ਦੀ ਤਜਵੀਜ ਸਰਕਾਰ ਨੂੰ ਭੇਜਣ ਬਾਰੇ ਫੈਸਲਾ ਕੀਤਾ ਗਿਆ। ਇਸ ਮੀਟਿੰਗ ਵਿੱਚ ਜ਼ਿਲਾ ਬਾਲ ਸੁਰੱਖਿਆ ਦਫ਼ਤਰ ਦੇ ਬਾਲ ਸੁਰੱਖਿਆ ਅਫਸਰ ਅਨੂ ਬਾਲਾ, ਲੀਗਲ ਅਫਸਰ ਸੌਰਵ ਚਾਵਲਾ, ਸ੍ਰੀ ਗੋਪਾਲ ਸਿੰਘ, ਸਕੱਤਰ ਰੈੱਡ ਕਰਾਸ ਸੁਸਾਇਟੀ, ਡਾ ਜਾਗ੍ਰਤਿ ਚੰਦਰ, ਜ਼ਿਲਾ ਸਿੱਖਿਆ ਅਫਸਰ ਸ੍ਰੀ ਦਵਿੰਦਰ ਕੁਮਾਰ, ਸੁਮਨਪ੍ਰੀਤ ਕੌਰ ਸਿੱਖਿਆ ਵਿਭਾਗ, ਜਸਵੀਰ ਸਿੰਘ ਐਸ.ਐਚ.ਓ ਥਾਣਾ ਸਦਰ ਨੇ ਭਾਗ ਲਿਆ।

print
Share Button
Print Friendly, PDF & Email

Leave a Reply

Your email address will not be published. Required fields are marked *