ਲੇਖਕ ਰਿਸ਼ੀ ਹਿਰਦੇਪਾਲ ਨੇ ਹਰਭਜਨ ਮਾਨ ਨੂੰ ‘‘ਸ਼ਬਦ ਮੰਗਲ’’ ਪੁਸਤਕ ਭੇਂਟ ਕੀਤੀ

ss1

ਲੇਖਕ ਰਿਸ਼ੀ ਹਿਰਦੇਪਾਲ ਨੇ ਹਰਭਜਨ ਮਾਨ ਨੂੰ ‘‘ਸ਼ਬਦ ਮੰਗਲ’’ ਪੁਸਤਕ ਭੇਂਟ ਕੀਤੀ

18-8 (3)
ਮਲੋਟ, 18 ਮਈ (ਆਰਤੀ ਕਮਲ) : ਮਰਹੂਮ ਸ਼ਾਇਰ ਮੰਗਲ ਮਦਾਨ ਦੀਆਂ ਯਾਦਾਂ ਅਤੇ ਰਚਨਾਵਾਂ ਨਾਲ ਲਬਰੇਜ਼ ਉਘੇ ਲੇਖਕ ਰਿਸ਼ੀ ਹਿਰਦੇਪਾਲ ਦੀ ਪੁਸਤਕ ‘‘ਸ਼ਬਦ ਮੰਗਲ’’ ਹਰਭਜਨ ਮਾਨ ਨੂੰ ਭੇਂਟ ਕੀਤੀ ਗਈ । ਇਹ ਪੁਸਤਕ ਸ੍ਰੀ ਮੰਗਲ ਮਦਾਨ ਦੇ ਸਪੁੱਤਰ ਤੇ ਕਿਤਾਬ ਦੇ ਲੇਖਕ ਰਿਸ਼ੀ ਹਿਰਦੇਪਾਲ ਵੱਲੋਂ ਖੁਦ ਉਹਨਾਂ ਨੂੰ ਭੇਂਟ ਕੀਤੀ ਗਈ ਜਦਕਿ ਇਸ ਮੌਕੇ ਹਰਭਜਨ ਮਾਨ ਤੋਂ ਇਲਾਵਾ ਮਲੋਟ ਦੇ ਵਿਧਾਇਕ ਹਰਪ੍ਰੀਤ ਸਿੰਘ, ਲੇਖਕ ਤੇ ਗਾਇਕ ਕੁਲਬੀਰ ਸਿੰਘ ਕੋਟਭਾਈ, ਚੇਅਰਮੈਨ ਬਸੰਤ ਸਿੰਘ ਕੰਗ, ਸ਼ਿਵਰਾਜ ਸਿੰਘ ਪਿੰਦਰ ਕੰਗ, ਹਰਪ੍ਰੀਤ ਸਿੰਘ ਹੈਪੀ ਸਾਬਕਾ ਵਰੰਟ ਅਫਸਰ ਆਦਿ ਵੀ ਹਾਜਰ ਸਨ । ਇਸ ਮੌਕੇ ਹਰਭਜਨ ਮਾਨ ਨੇ ਕਿਹਾ ਕਿ ਉਹਨਾਂ ਸ਼ਬਦ ਮੰਗਲ ਬਾਰੇ ਪਹਿਲਾਂ ਵੀ ਪੜਿਆ ਹੈ ਅਤੇ ਉਹਨਾਂ ਦੀ ਇਸ ਕਿਤਾਬ ਨੂੰ ਪੂਰਾ ਪੜਨ ਦੀ ਇੱਛਾ ਸੀ । ਉਹਨਾਂ ਕਿਹਾ ਕਿ ਦੀਪਕ ਜੈਤੋਈ ਦੀ ਜੀਵਨ ਅਤੇ ਗੀਤ ਕਲਾ ਕਿਤਾਬ ਵੀ ਇਕ ਬਹੁਤ ਵਧੀਆ ਉਪਰਾਲਾ ਹੈ । ਇਸ ਮੌਕੇ ਰਿਸ਼ੀ ਹਿਰਦੇਪਾਲ ਨੇ ਹਰਭਜਨ ਮਾਨ ਦਾ ਮਲੋਟ ਪੁੱਜਣ ਤੇ ਧੰਨਵਾਦ ਕਰਦਿਆਂ ਕਿਹਾ ਕਿ ਮਾਨ ਸਾਹਿਬ ਵੱਲੋਂ ਜੋ ਸਟੇਜਾਂ ਤੇ ਪੰਜਾਬੀ ਭਾਸ਼ਾ ਲਈ ਨਵੀਂ ਪੀੜੀ ਵਿਚ ਪ੍ਰੇਮ ਪੈਦਾ ਕਰਨ ਲਈ ਤੇ ਮਾਤ ਭਾਸ਼ਾ ਵੱਲੋਂ ਬੱਚਿਆਂ ਨੂੰ ਜਾਗਰੂਕ ਕਰਨ ਲਈ ਕੀਤੇ ਜਾ ਰਹੇ ਉਪਰਾਲੇ ਬਹੁਤ ਹੀ ਸ਼ਲਾਘਾਯੋਗ ਹਨ ਅਤੇ ਇਸ ਤੋਂ ਪ੍ਰੇਰਨਾ ਲੈ ਕੇ ਹਰ ਲੇਖਕ ਕਵੀ ਨੂੰ ਪੰਜਾਬੀ ਭਾਸ਼ਾ ਨੂੰ ਪ੍ਰਫੁਲਤ ਕਰਨ ਲਈ ਇਸ ਤਰਾਂ ਦੀਆਂ ਕੋਸ਼ਿਸ਼ਾਂ ਕਰਦੇ ਰਹਿਣਾ ਚਾਹੀਦਾ ਹੈ ।

print
Share Button
Print Friendly, PDF & Email

Leave a Reply

Your email address will not be published. Required fields are marked *