ਅੰਮ੍ਰਿਤਸਰ ਐਲਾਨਨਾਮੇ ਤੇ ਸਹੀ ਪਾਉਣ ਮੌਕੇ ਭਾਰਤ ਸਰਕਾਰ ਨੂੰ ਸ਼ਰਮ ਆਉਣੀ ਚਾਹੀਦੀ ਸੀ: ਇੰਟਰਨੈਸ਼ਨਲ ਕੋਆਰਡੀਨੇਸ਼ਨ ਕਮੇਟੀ

ss1

ਅੰਮ੍ਰਿਤਸਰ ਐਲਾਨਨਾਮੇ ਤੇ ਸਹੀ ਪਾਉਣ ਮੌਕੇ ਭਾਰਤ ਸਰਕਾਰ ਨੂੰ ਸ਼ਰਮ ਆਉਣੀ ਚਾਹੀਦੀ ਸੀ: ਇੰਟਰਨੈਸ਼ਨਲ ਕੋਆਰਡੀਨੇਸ਼ਨ ਕਮੇਟੀ
ਸਰਬੱਤ ਖਾਲਸਾ ਨੂੰ ਰੋਕ ਕੇ ਪੰਜਾਬ ਸਰਕਾਰ ਨੇ ਹਾਰਟ ਆਫ ਏਸ਼ੀਆ ਸੰਮੇਲਨ ਦੌਰਾਨ ਗਹਿਣ ਕੀਤੇ ਅੰਮ੍ਰਿਤਸਰ ਐਲਾਨਨਾਮਾ ਦੀ ਕਲਾਜ 5 ਦੀਆਂ ਧੱਜੀਆਂ ਉਡਾਈਆਂ !

ਫਰੀਦਕੋਟ/ਟਰਾਂਟੋ, 7 ਦਸੰਬਰ ( ਜਗਦੀਸ਼ ਬਾਂਬਾ ) ਹਾਰਟ ਆਫ ਏਸ਼ੀਆ ਸੰਮੇਲਨ ਦੌਰਾਨ ਭਾਰਤ ਦੇ ਵਿੱਤ ਮੰਤਰੀ ਅਤੇ ਸੰਮੇਲਨ ਦੇ ਕੋ-ਚੇਅਰ ਅਰੁਣ ਜੇਤਲੀ ਜਾਰੀ ਕੀਤਾ ਗਿਆ ਅੰਮ੍ਰਿਤਸਰ ਐਲਾਨਨਾਮਾ ਸੰਸਾਰ ਦੇ ਲੋਕਾਂ ਲਈ ਲੌਲੀ ਪੌਪ ਤੋਂ ਇਲਾਵਾ ਕੱਖ ਵੀ ਨਹੀਂ ਇਸਦੀ ਧਾਰਾ 5 ਵਿੱਚ ਜੋ ਕੁੱਝ ਲਿਖਿਆ ਗਿਆ ਹੈ, ਭਾਰਤ ਅਤੇ ਇਸ ਦੀਆਂ ਸੂਬਾਈ ਸਰਕਾਰਾਂ ਇਸਦੇ ਉਲਟ ਪ੍ਰਕ੍ਰਿਆ ਕਰਦੀਆਂ ਹਨ। ਸਰਬੱਤ ਖਾਲਸਾ ਨੂੰ ਰੋਕਣ ਦਾ ਭਾਵ ਹਾਰਟ ਆਫ ਏਸ਼ੀਆ ਸੰਮੇਲਨ ਦੌਰਾਨ ਅੰਮ੍ਰਿਤਸਰ ਐਲਾਨਨਾਮਾ ਦੀ ਕਲਾਜ 5 ਦੀਆਂ ਧੱਜੀਆਂ ਉਡਾਉਣਾ ਹੈ ਇੱਕ ਪਾਸੇ ਭਾਰਤ ਸਰਕਾਰ ਯੂ ਐਨ ਓ ਦੇ ਯੂਨੀਵਰਸਲ ਡੈਕਲਰੇਸ਼ਨ ਆਫ ਹਿਊਮਨ ਰਾਈਟਸ ਨੂੰ ਮੁੜ ਤੋਂ ਤਸਦੀਕ ਕਰ ਹੀ ਹੈ ਅਤੇ ਦੂਸਰੇ ਪਾਸੇ ਦੇਸ਼ ਅੰਦਰ ਘੱਟ ਗਿਣਤੀ ਸਿੱਖ ਕੌਮ ਦੇ ਅਧਿਕਾਰ (Right to Religion, Right to Peaceful 1ssembly ਪੁਲੀਸ ਦੀ ਬੁਰਛਾਗਰਦੀ ਕਰਕੇ ਖੋਹ ਰਹੀ ਹੈ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਇੰਟਰਨੈਸ਼ਨਲ ਕੋਆਰਡੀਨੇਸ਼ਨ ਕਮੇਟੀ ਦੇ ਮੈਂਬਰ ਸੁਖਮਿੰਦਰ ਸਿੰਘ ਹੰਸਰਾ ਨੇ ਕਿਹਾ ਕਿ ਘੱਟ ਗਿਣਤੀ ਕੌਮਾਂ ਨੂੰ ਖਤਮ ਕਰਨ ਲਈ ਐਸੇ ਛੜਯੰਤਰ ਰਚੇ ਜਾਂਦੇ ਹਨ ਜਿਵੇਂ ਅੰਮ੍ਰਿਤਸਰ ਵਿੱਚ ਮੋਦੀ ਸਰਕਾਰ ਨੇ ਰਚਿਆ ਹੈ ਜਿਸ ਦੀ ਧਾਰਾ 5 ਅਨੁਸਾਰ ਇਹ ਦੇਸ਼ ਆਪਣੇ ਲੋਕਾਂ ਨੂੰ ਹਰ ਉਹ ਹੱਕ ਪ੍ਰਦਾਨ ਕਰਦਾ ਹੈ ਜਿਹੜਾ ਯੂ ਐਨ ਦੇ ਚਾਰਟਰ ਵਿੱਚ ਦਰਜ ਹੈ। ਅਮਰੀਕਾ ਤੋਂ ਅਕਾਲੀ ਦਲ ਅੰਮ੍ਰਿਤਸਰ ਦੇ ਕਨਵੀਨਰ ਬੂਟਾ ਸਿੰਘ ਖੜੌਦ ਅਤੇ ਪ੍ਰਧਾਨ ਸੁਰਜੀਤ ਸਿੰਘ ਕੁਲਾਰ ਨੇ ਸਾਂਝੇ ਬਿਆਨ ਰਾਹੀਂ ਸੁਆਲ ਕੀਤਾ ਕਿ ਕੀ ਭਾਰਤ ਸਰਕਾਰ ਜਾਂ ਇਸਦੀ ਭਾਈਵਾਲ ਪੰਜਾਬ ਸਰਕਾਰ ਆਪਣੇ ਲੋਕਾਂ ਨੂੰ ਉਪਰੋਤਕ ਅਧਿਕਾਰ ਦੇਣ ਨੂੰ ਤਿਆਰ ਹੈ? ਹਕੀਕਤ ਇਸਦੇ ਉਲਟ ਹੈ। ਭਾਰਤ ਸਰਕਾਰ ਅਤੇ ਪੰਜਾਬ ਦੀ ਸੂਬਾ ਸਰਕਾਰ ਪੰਜਾਬ ਅੰਦਰ ਸਰਬੱਤ ਖਾਲਸਾ ਵਰਗੇ ਉੱਚੀਆਂ ਕਦਰਾਂ ਕੀਮਤਾਂ ਅਤੇ ਇਤਹਾਸਕ ਪਿਛੋਕੜ ਵਾਲੇ ਸਮਾਗਮ ਕਰਨ ਦੀ ਇਜਾਜ਼ਤ ਦੇਣ ਤੋਂ ਇਨਕਾਰੀ ਹੈ। ਕੋਆਰਡੀਨੇਸ਼ਨ ਕਮੇਟੀ ਵਲੋਂ ਹਾਰਟ ਆਫ ਏਸ਼ੀਆ ਸੰਮੇਲਨ ਦੇ ਬਾਕੀ 39 ਮੁਲਕਾਂ ਦੇ ਨੁਮਾਇੰਦਿਆਂ ਦੇ ਧਿਆਨ ਵਿੱਚ ਲਿਆਂਦਾ ਜਾਵੇਗਾ ਕਿ ਭਾਰਤ ਅੰਦਰ ਪੁਲੀਸ ਬਗੈਰ ਕਿਸੇ ਫੌਜਦਾਰੀ ਦੇ 2000 ਲੋਕਾਂ ਨੂੰ 10 ਨਵੰਬਰ 2016 ਨੂੰ ਗ੍ਰਿਫਤਾਰ ਕਰ ਚੁੱਕੀ ਹੈ ਇਨਾਂ ਨੇ ਭਾਈ ਰੇਸ਼ਮ ਸਿੰਘ ਕੈਲੀਫੋਰਨੀਆਂ ਉਪਰ ਸਰਬੱਤ ਖਾਲਸਾ ਵਿੱਚ ਹਾਜ਼ਰੀ ਭਰਨ ਦੇ ਦੋਸ਼ ਵਿੱਚ ਦੇਸ਼ ਧ੍ਰੋਹੀ ਦਾ ਕੇਸ ਦਰਜ ਕੀਤਾ ਹੋਇਆ ਹੈ ਅਤੇ ਉਸਨੂੰ ਕਿਸੇ ਖੂੰਖਾਰ ਅਪਰਾਧੀ ਵਾਂਗ ਸੰਗਲਾਂ ਵਿੱਚ ਨੂੜ ਕੇ ਅਦਾਲਤ ਵਿੱਚ ਪੇਸ਼ ਕੀਤਾ ਜਾਂਦਾ ਹੈ

         ਇਸ ਮੌਕੇ ਕੋਆਰਡੀਨੇਸ਼ਨ ਕਮੇਟੀ ਦੀ ਮੀਡੀਆ ਕਮੇਟੀ ਦੇ ਮੈਂਬਰ ਸੁਖਮਿੰਦਰ ਸਿੰਘ ਹੰਸਰਾ ਕੈਨੇਡਾ, ਸੋਹਣ ਸਿੰਘ ਕੰਗ ਜਰਮਨੀ, ਅਮਰੀਕ ਸਿੰਘ ਬੱਲੋਵਾਲ ਬਹਿਰੀਨ, ਜਸਪਾਲ ਸਿੰਘ ਬੈਂਸ ਯੂ ਕੇ, ਸਰਬਜੀਤ ਸਿੰਘ ਯੂ.ਕੇ., ਅਮਨਦੀਪ ਸਿੰਘ ਨਿਊਯਾਰਕ, ਰੇਸ਼ਮ ਸਿੰਘ ਕੈਲੇਫੋਰਨੀਆ (ਗੈਰ ਹਾਜ਼ਿਰ), ਹਰਦੀਪ ਸਿੰਘ ਲੋਹਾਖੇੜਾ ਅਸਟਰੇਲੀਆ, ਜਗਰਾਜ ਸਿੰਘ ਮੱਦੋਕੇ, ਦਲਵਿੰਦਰ ਸਿੰਘ ਘੁੰਮਣ, ਤਰਲੋਚਨ ਸਿੰਘ ਨਾਰਵੇ ਅਤੇ ਗੁਰਇਕਬਾਲ ਸਿੰਘ ਸਵੀਡਨ ਵਲੋਂ ਜਾਰੀ ਪ੍ਰੈੱਸ ਨੋਟ ਵਿੱਚ ਕਿਹਾ ਗਿਆ ਹੈ ਕਿ ਹਾਰਟ ਆਫ ਏਸ਼ੀਆ ਸੰਮੇਲਨ ਦੌਰਾਨ ਅੰਮ੍ਰਿਤਸਰ ਐਲਾਨਨਾਮਾ ਦੇ ਸਹੀ ਪਾਉਣ ਮੌਕੇ ਘੱਟੋ ਘੱਟ ਭਾਰਤ ਨੂੰ ਸ਼ਰਮ ਆਉਣੀ ਚਾਹੀਦੀ ਸੀ।

print
Share Button
Print Friendly, PDF & Email

Leave a Reply

Your email address will not be published. Required fields are marked *