ਐੱਸ. ਡੀ. ਐੱਮ. ਖੰਨਾ ਵੱਲੋਂ ਸਕੂਲਾਂ ਅਤੇ ਆਂਗਣਵਾੜੀਆਂ ਦੀ ਅਚਨਚੇਤ ਚੈਕਿੰਗ

ss1

ਐੱਸ. ਡੀ. ਐੱਮ. ਖੰਨਾ ਵੱਲੋਂ ਸਕੂਲਾਂ ਅਤੇ ਆਂਗਣਵਾੜੀਆਂ ਦੀ ਅਚਨਚੇਤ ਚੈਕਿੰਗ
*ਪੜਾਈ ਦੇ ਨਾਲ-ਨਾਲ ਸਫਾਈ ਵੱਲ ਵੀ ਵਿਸ਼ੇਸ਼ ਧਿਆਨ ਦੇਣ ਦੀ ਹਦਾਇਤ

ਖੰਨਾ,ਲੁਧਿਆਣਾ, 30 ਅਪ੍ਰੈਲ (ਪ੍ਰੀਤੀ ਸ਼ਰਮਾ)- ਸ਼ੌਕਤ ਅਹਿਮਦ ਪਰੇ, ਆਈ.ਏ.ਐਸ., ਉਪ ਮੰਡਲ ਮੈਜਿਸਟਰੇਟ, ਖੰਨਾ ਵੱਲੋਂ ਸਬ ਡਵੀਜਨ ਖੰਨਾ ਅਧੀਨ ਆਉਂਦੇ ਪਿੰਡਾਂ ਕੋਟਲਾ ਢੱਕ ਅਤੇ ਬੀਜਾਪੁਰ ਕੋਠੇ ਦਾ ਦੌਰਾ ਕੀਤਾ ਗਿਆ, ਇਸ ਦੌਰੇ ਦੌਰਾਨ ਸ. ਕੁਲਵਿੰਦਰ ਸਿੰਘ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਖੰਨਾ, ਸ. ਚੇਤੰਨ ਸਿੰਘ ਕਾਨੂੰਗੋ ਹਲਕਾ ਈਸੜੂ, ਸਬੰਧਤ ਪਿੰਡਾਂ ਦੇ ਪਟਵਾਰੀ, ਪੰਚਾਇਤ ਸਕੱਤਰ ਅਤੇ ਪਿੰਡਾਂ ਦੇ ਸਰਪੰਚ ਸਮੇਤ ਪੰਚਾਇਤ ਮੈਂਬਰ ਅਤੇ ਹੋਰ ਪਿੰਡਾਂ ਦੇ ਮੋਹਤਬਰ ਵਿਅਕਤੀ ਹਾਜ਼ਰ ਸਨ, ਇਹਨਾਂ ਪਿੰਡਾਂ ਵਿੱਚ ਚੱਲ ਰਹੇ ਸਕੂਲਾਂ, ਆਂਗਣਵਾੜੀ ਸੈਂਟਰਾਂ ਦੀ ਚੈਕਿੰਗ ਦੌਰਾਨ ਉਨਾਂ ਨੂੰ ਸਫਾਈ ਅਤੇ ਬੱਚਿਆਂ ਦੀ ਪੜਾਈ ਵੱਲ ਵਿਸ਼ੇਸ਼ ਧਿਆਨ ਦੇਣ ਦੀ ਹਦਾਇਤ ਕੀਤੀ ਗਈ ਅਤੇ ਪੜਾਈ ਵਿੱਚ ਕਮਜ਼ੋਰ ਬੱਚਿਆਂ ਨੂੰ ਜਿਆਦਾ ਸਮਾਂ ਦੇਣ ਬਾਰੇ ਵੀ ਕਿਹਾ ਗਿਆ ਅਤੇ ਪਿੰਡਾਂ ਦੇ ਸਰਪੰਚਾਂ ਅਤੇ ਹੋਰ ਮੋਹਤਬਰ ਵਿਅਕਤੀਆਂ ਪਾਸੋਂ ਪਿੰਡਾਂ ਦੀਆਂ ਕੁਝ ਸਮੱਸਿਆਵਾਂ ਬਾਰੇ ਦੱਸਿਆ ਗਿਆ, ਜਿਨਾਂ ਬਾਰੇ ਉਨਾਂ ਨੂੰ ਕਿਹਾ ਗਿਆ ਕਿ ਇਹ ਸਮੱਸਿਆਵਾਂ ਸੰਬੰਧਤ ਵਿਭਾਗਾਂ ਨਾਲ ਟੇਕ-ਅੱਪ ਕੀਤੀਆਂ ਜਾਣਗੀਆਂ। ਇਸ ਤੋਂ ਇਲਾਵਾ ਉਨਾਂ ਨੂੰ ਮਨਰੇਗਾ ਸਕੀਮ ਬਾਰੇ ਜਾਣਕਾਰੀ ਦਿੱਤੀ ਗਈ ਅਤੇ 14 ਵਿੱਤ ਕਮਿਸ਼ਨ ਅਧੀਨ ਪ੍ਰਾਪਤ ਹੁੰਦੀ ਗਰਾਂਟ ਸਬੰਧੀ ਦੱਸਿਆ ਗਿਆ ਕਿ ਗਰਾਮ ਸਭਾ ਦੀ ਮੀਟਿੰਗ ਬੁਲਾ ਕੇ ਆਪਣੇ ਪੱਧਰ ’ਤੇ ਫੈਸਲਾ ਕਰਕੇ ਪਿੰਡਾਂ ਦੇ ਵਿਕਾਸ ਲਈ ਇਹ ਗਰਾਂਟ ਲਗਾਈ ਜਾਵੇ।

print
Share Button
Print Friendly, PDF & Email

Leave a Reply

Your email address will not be published. Required fields are marked *