ਬੈਂਕ ਦੀਆ ਲੰਬੀਆ ਲਾਈਨਾਂ ਵਿੱਚ ਨਾ ਲੱਗੋ, ਗ੍ਰਾਮ ਸੁਵਿਧਾ ਕੇਂਦਰ ਆਓ ਦੋ ਹਜਾਰ ਰੁਪਏ ਲੈ ਕੇ ਵਾਪਸ ਜਾਓ

ss1

ਬੈਂਕ ਦੀਆ ਲੰਬੀਆ ਲਾਈਨਾਂ ਵਿੱਚ ਨਾ ਲੱਗੋ, ਗ੍ਰਾਮ ਸੁਵਿਧਾ ਕੇਂਦਰ ਆਓ ਦੋ ਹਜਾਰ ਰੁਪਏ ਲੈ ਕੇ ਵਾਪਸ ਜਾਓ

ਮੁੱਲਾਂਪੁਰ ਦਾਖਾ 7 ਦਸੰਬਰ (ਮਲਕੀਤ ਸਿੰਘ) ਸਥਾਨਕ ਕਸਬੇ ਅੰਦਰ ਮੀਨਾ ਬਜਾਰ ਸਥਿਤ ਭਾਰਤ ਸਰਕਾਰ ਤੋਂ ਮਾਨਤਾ ਪ੍ਰਾਪਤ ਗ੍ਰਾਮ ਸੁਵਿਧਾ ਕੇਂਦਰ ਜੋ ਕਿ ਸੀ ਐਸ ਸੀ ਈ ਗਵਨਰਜ਼ ਨਾਲ ਅਟੈਚ ਹੈ, ਜਿਸਦੀ ਇੰਚਾਰਜ ਗੀਤਾ ਗਰਗ ਨੇ ਦੱਸਿਆ ਕਿ ਕਿਸੇ ਦਾ ਵੀ ਬੈਂਕ ਵਿੱਚ ਅਧਾਰ ਕਾਰਡ ਦਿੱਤਾ ਹੋਇਆ ਹੈ, ਉਸਦੇ ਅਧਾਰ ਲਿੰਕ ਦੇ ਅਧਾਰਤ ਹੀ ਅਸੀ 2000 ਰੁਪਏ ਦੇ ਸਕਦੇ ਹਾਂ। ਮੈਡਮ ਗੀਤਾ ਗਰਗ ਅਨੁਸਾਰ ਹੁਣ ਤੱਕ 10 ਨਵੰਬਰ ਤੋਂ ਲੈ ਕੇ ਹੁਣ ਤੱਕ ਅਸੀ 4-5 ਲੱਖ ਰੁਪਿਆ ਵੰਡ ਚੁੱਕੇ ਹਾਂ। ਉਨਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਆਪਣਾ ਅਧਾਰ ਕਾਰਡ ਲੈ ਕੇ ਇਸ ਸੇਵਾ ਦਾ ਲਾਭ ਉਠਾਓ। ਪਿੰਡ ਮੋਹੀ ਦੇ ਵਸਨੀਕ ਮਨਜੀਤ ਸਿੰਘ ਅਤੇ ਮੁੱਲਾਂਪੁਰ ਸ਼ਹਿਰ ਦੇ ਮਦਨ ਲਾਲ ਨੇ ਦੋ ਹਜਾਰ ਰੁਪਏ ਹਾਸਿਲ ਕਰਕੇ ਆਪਣੇ ਆਪ ਨੂੰ ਰਾਹਤ ਮਹਿਸੂਸ ਕਰਦਿਆ ਖੁਸ਼ੀ ਮਹਿਸੂਸ ਕੀਤੀ ਤੇ ਸਾਂਝੇ ਰੂਪ ਵਿੱਚ ਕਿਹਾ ਕਿ ਉਨਾਂ ਨੂੰ ਲਾਈਨ ਵਿੱਚ ਖੜਨਾ ਨਹੀ ਪਿਆ। ਸਾਡਾ ਘੰਟਿਆ ਬੱਧੀ ਇੰਤਜਾਰ ਖਤਮ ਹੋਇਆ।

         ਸਹਿ ਸੰਚਾਲਕ ਸੰਜੂ ਗਰਗ ਨੇ ਦੱਸਿਆ ਕਿ ਐਫ.ਐਸ.ਐਸ.ਏ.ਆਈ ਮੁਹਿੰਮ ਤਹਿਤ ਹਰੇਕ ਦੁਕਾਨਦਾਰ, ਰੇਹੜੀ ਵਾਲੇ ਨੂੰ ਲਾਸੰਸ ਰਜਿਸਟਾਰ ਕਰਵਾਉਣਾ ਲਾਜਮੀ ਹੈ। ਕੋਈ ਦੁਕਾਨਦਾਰ ਵੀ ਬੇਝਿਜਕ ਆ ਕੇ ਆਪਣਾ ਲਾਸੰਸ ਬਣਾ ਸਕਦਾ ਹੈ। ਇਸਦੀ ਸਲਾਨਾਂ ਸਿਰਫ ਇੱਕ ਸੋ ਰੁਪਏ ਹੈ। ਇਸ ਮੌਕੇ ਨਰਿੰਦਰ ਸਿੰਘ, ਕਿਰਨ, ਬਲਵੀਰ ਸਿੰਘ, ਗੁਰਮਨਦੀਪ ਸਿੰਘ, ਮਾਤਾ ਰਣਜੀਤ ਕੌਰ, ਬੂਟਾ ਸਿੰਘ ਆਦਿ ਹਾਜਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *