17 ਸਕੂਲਾਂ ਦੇ ਵਿਦਿਆਰਥੀ ਦੇਣਗੇ ਰਾਮਾਨੁਜਨ ਗਣਿਤ ਪ੍ਰੀਖਿਆ

ss1

17 ਸਕੂਲਾਂ ਦੇ ਵਿਦਿਆਰਥੀ ਦੇਣਗੇ ਰਾਮਾਨੁਜਨ ਗਣਿਤ ਪ੍ਰੀਖਿਆ
ਸੰਦੌੜ ਵਿਖੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹੋਵੇਗਾ ਸੈਂਟਰ

ਸੰਦੌੜ 7 ਦਸੰਬਰ (ਹਰਮਿੰਦਰ ਸਿੰਘ) ਸਟੇਟ ਐਵਾਰਡੀ ਅਧਿਆਪਕ ਸ੍ਰੀ ਦੇਵੀ ਦਿਆਲ ਬੇਨੜਾ ਦੇ ਉਦਮ ਸਦਕਾ 18 ਦਸੰਬਰ ਨੂੰ ਮਹਾਨ ਗਣਿਤ ਵਿਗਿਆਨੀ ਸ੍ਰੀਨਿਵਾਸਾ ਰਾਮਾਨੁਜਨ ਦੀ ਯਾਦ ਵਿੱਚ ਹੋ ਰਹੀ ਜਿਲਾ ਪੱਧਰੀ ਰਾਮਾਨੁਜਨ ਗਣਿਤ ਐਵਾਰਡ ਪ੍ਰੀਖਿਆ ਲਈ ਇਸ ਵਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੰਦੌੜ ਨੂੰ ਪ੍ਰੀਖਿਆ ਕੇਂਦਰ ਬਣਾਇਆ ਗਿਆ ਹੈ।ਇਸ ਪ੍ਰੀਖਿਆ ਦੇ ਜੋਨਲ ਪ੍ਰਬੰਧਕ ਜਗਜੀਤਪਾਲ ਸਿੰਘ ਘਨੌਰੀ,ਪ੍ਰਾਇਮਰੀ ਵਿੰਗ ਦੇ ਜਿਲਾ ਇੰਚਾਰਜ ਮਾ.ਰਜੇਸ਼ ਰਿਖੀ ਤੇ ਹਰਪ੍ਰੀਤ ਸਿੰਘ ਸੰਦੌੜ ਨੇ ਦੱਸਿਆ ਕਿ ਸੰਦੌੜ ਵਿੱਚ ਪ੍ਰਿੰਸੀਪਲ ਜੋਗਿੰਦਰ ਸਿੰਘ ਖਾਲਸਾ ਦੇ ਸਹਿਯੋਗ ਨਾਲ ਬਣਾਏ ਇਸ ਪ੍ਰੀਖਿਆ ਕੇਂਦਰ ਵਿੱਚ ਚੌਥੀ ਤੋਂ ਦਸਵੀਂ ਤੱਕ ਦੀਆਂ ਜਮਾਤਾਂ ਦੇ 17 ਸਕੂਲਾਂ ਦੇ 194 ਵਿਦਿਆਰਥੀ ਭਾਗ ਲੈਣਗੇ।ਉਹਨਾਂ ਦੱਸਿਆ ਕਿ ਬਲਾਕ ਅਹਿਮਦਗੜ ਵਿੱਚ ਪ੍ਰਵੇਸ਼ ਟੀਮ ਦੇ ਸਹਿਯੋਗ ਨਾਲ ਵਿਦਿਆਰਥੀਆਂ ਵਿੱਚ ਗਣਿਤ ਦੇ ਵਿਸ਼ੇ ਪ੍ਰਤੀ ਰੁਚੀ ਨੂੰ ਵਧਾਉਣ ਦੇ ਲਈ ਇਹ ਉਪਰਾਲਾ ਕੀਤਾ ਜਾ ਰਿਹਾ ਹੈ।ਉਹਨਾਂ ਦੱਸਿਆ ਕਿ ਪ੍ਰੀਖਿਆ ਸਬੰਧੀ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਹਨ ਅਤੇ ਵਿਦਿਆਰਥੀਆਂ ਨੂੰ ਰੋਲ ਨੰਬਰ ਵੀ ਭੇਜ ਦਿੱਤੇ ਗਏ ਹਨ।ਇਸ ਮੌਕੇ ਉਹਨਾਂ ਦੇ ਨਾਲ ਸੁਖਵਿੰਦਰ ਸਿੰਘ ਰਾਏ, ਬਲਵੀਰ ਸਿੰਘ,ਸੰਦੀਪ ਕੁਮਾਰ ਰਿਖੀ ਆਦਿ ਹਾਜ਼ਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *