ਡਾਕਟਰ ਭੀਮ ਰਾਉ ਅੰਬੇਦਕਰ ਦਾ ਪ੍ਰੀ ਨਿਰਮਾਣ ਦਿਵਸ ਮਨਾਇਆ

ss1

ਡਾਕਟਰ ਭੀਮ ਰਾਉ ਅੰਬੇਦਕਰ ਦਾ ਪ੍ਰੀ ਨਿਰਮਾਣ ਦਿਵਸ ਮਨਾਇਆ

ਰਾਮਪੁਰਾ ਫੂਲ, 7 ਦਸੰਬਰ (ਕੁਲਜੀਤ ਸਿੰਘ ਢੀਂਗਰਾ)- ਭਾਰਤ ਦੇਸ ਦੇ ਸੰਵਿਧਾਨ ਦੇ ਨਿਰਮਾਤਾ ਸ੍ਰੀ ਭੀਮ ਰਾਉ ਅੰਬੇਦਕਰ ਜੀ ਦਾ ਪ੍ਰੀ ਨਿਰਮਾਣ ਦਿਵਸ ਸਥਾਨਕ ਸਹਿਰ ਦੇ ਰਵਿਦਾਸ ਮੰਦਿਰ ਵਿਖੇ ਭਾਜਪਾ ਦੇ ਜਿਲ੍ਹਾ ਕੁਆਰਡੀਨੇਟਰ ਸਤਵੰਤ ਪੂਣੀਆ ਦੇ ਦਿਸਾ ਨਿਰਦੇਸਾ ਅਨੁਸਾਰ ਜਿਲ੍ਹਾ ਪ੍ਰਧਾਨ ਸ੍ਰੀ ਮੱਖਣ ਜਿੰਦਲ ਦੀ ਅਗਵਾਈ ਵਿਚ ਮਨਾਇਆ ਗਿਆ। ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਪ੍ਰਵੀਨ ਕਾਂਸਲ ਰੋਕੀ ਨੇ ਵਿਸੇਸ ਤੌਰ ਤੇ ਸਿਰਕਤ ਕੀਤੀ। ਮੰਡਲ ਪ੍ਰਧਾਨ ਸੰਜੇ ਤਨਵਰ ਨੇ ਕਿਹਾ ਕਿ ਭੀਮ ਰਾਉ ਨੇ ਇਕ ਗਰੀਬ ਪਰਿਵਾਰ ਵਿਚ ਜਣਮ ਲਿਆ। ਉਹ ਸਾਰੀ ਉਮਰ ਭਾਰਤੀ ਸਮਾਜ ਵਿਚਲੀਆਂ ਬੁਰਾਈਆਂ ਖਿਲਾਫ ਜੱਦੋ ਜਹਿਦ ਕਰਦੇ ਰਹੇ। ਉਹਨਾਂ ਨੇ ਭਾਰਤ ਦੇ ਸੰਵਿਧਾਨ ਦੇ ਨਿਰਮਾਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ। ਇਸ ਮੌਕੇ ਨਗਰ ਕੌਂਸਲ ਦੇ ਮੀਤ ਪ੍ਰਧਾਨ ਅਮਰ ਨਾਥ ਕੱਕਲੀ , ਭਾਰਤ ਭੂਸਣ ਗਰਗ, ਮੇਜਰ ਸਿੰਘ ਗਿੱਲ ਆਦਿ ਹਾਜਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *