ਜੰਗ ਬਲੱਡ ਸਪੋਰਟਸ ਐੰਡ ਵੈਲਫੇਅਰ ਸੁਸਾਇਟੀ ਵਲੋਂ ਲਾਏ ਖੂਨਦਾਨ ਕੈਂਪ ਵਿੱਚ 192 ਯੂਨਿਟ ਖੁਨ ਇੱਕਠਾ ਕੀਤਾ

ss1

ਜੰਗ ਬਲੱਡ ਸਪੋਰਟਸ ਐੰਡ ਵੈਲਫੇਅਰ ਸੁਸਾਇਟੀ ਵਲੋਂ ਲਾਏ ਖੂਨਦਾਨ ਕੈਂਪ ਵਿੱਚ 192 ਯੂਨਿਟ ਖੁਨ ਇੱਕਠਾ ਕੀਤਾ

ਗੜ੍ਹਸ਼ੰਕਰ, 7 ਦਸੰਬਰ (ਅਸ਼ਵਨੀ ਸ਼ਰਮਾ) ਜੰਗ ਬਲੱਡ ਸਪੋਰਟਸ ਐੰਡ ਵੈਲਫੇਅਰ ਸੁਸਾਇਟੀ ਵਲੋਂ ਜਿਲਾ ਰੈਡ ਕਰਾਸ ਸੁਸਾਇਟੀ ਤੇ ਇਲਾਕੇ ਦੇ ਨੌਜਵਾਨਾ ਉਦਮ ਸਦਕਾਂ ਵਿਸ਼ਵਕਰਮਾ ਮੰਦਿਰ ਗੜ੍ਹਸ਼ੰਕਰ ਵਿੱਚ ਖੂਨਦਾਨ ਕੈਂਪ ਲਾਇਆ ਗਿਆ ।ਖੂਨਦਾਨ ਕੈਂਪ ਦੀ ਅਗੁਵਾਈ ਸੁੱਖਵਿੰਦਰ ਸਿੰਘ ਰੁੜਕੀ ਖਾਸ ਤੇ ਦੁਸ਼ਾਂਤ ਵਾਲੀਆ ਨੇ ਸਾਂਝੇ ਤੌਰ ਤੇ ਕੀਤੀ। ਖੂਨਦਾਨ ਕੈਂਪ ਦਾ ਉਦਘਾਟਨ ਵਿਧਾਇਕ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਨੇ ਕੀਤਾ।ਸਿਵਲ ਹਸਪਤਾਲ ਗੜ੍ਹਸ਼ੰਕਰ ਤੇ ਹੁਸ਼ਿਆਰਪੁਰ ਵਲੋਂ ਆਈਆਂ ਬਲੱਡ ਬੈਂਕਾਂ ਦੀਆਂ ਟੀਮਾਂ ਵਲੋਂ 192 ਯੂਨਿਟ ਖੁਨ ਇੱਕਠਾ ਕੀਤਾ।ਵਿਧਾਇਕ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਨੇ ਖੂਨਦਾਨ ਦੀ ਮਹੱਤਤਾ ਤੇ ਚਾਨਣਾ ਪਾਉਂਦੇ ਹੋਏ ਇਸ ਨੂੰ ਮਹਾਂਦਾਨ ਦੱਸਿਆ ਤੇ ਨੌਜਵਾਨਾਂ ਨੂੰ ਇਸ ਲਈ ਪ੍ਰੇਰਿਆ ।ਕੈਪ ਦੌਰਾਨ ਆਮ ਆਦਮੀ ਪਾਰਟੀ ਦੇ ਉਮੀਦਵਾਰ ਜੈ ਸਿੰਘ ਰੌੜੀ ਤੇ ਸੁਨੀਲ ਚੌਹਾਨ ਨੇ ਪਹੁੰਚ ਕੇ ਨੌਜਵਾਨਾ ਨੂੰ ਖੂਨਦਾਨ ਕਰਨ ਲਈ ਉਤਸ਼ਾਹਿਤ ਕੀਤਾ। ਇਸ ਮੌਕੇ ਸੁੱਖਵਿੰਦਰ ਸਿੰਘ ਰੁੜਕੀ ਖਾਸ ਤੇ ਦੁਸ਼ਾਂਤ ਵਾਲੀਆ ਤੋਂ ਇਲਾਵਾ ਡਾਕਟਰ ਜੰਗ ਬਹਾਦੁਰ ਸਿੰਘ ਰਾਏ ਮੈਂਬਰ ਐਸਜੀਪੀਸੀ ,ਰਜਿੰਦਰ ਸਿੰਘ ਸ਼ੂਕਾ ਪ੍ਰਧਾਨ ਨਗਰ ਕੌਂਸਿਲ ਗੜ੍ਹਸ਼ੰਕਰ,ਤਰਲੋਕ ਸਿੰਘ ਨਾਗਪਾਲ ਸਿਟੀ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਕੁਲਜੀਤ ਸਿੰਘ ਲੱਕੀ ਪ੍ਰਧਾਨ ਨਵਾਂਸ਼ਹਿਰ, ਬੂਟਾ ਸਿੰਘ ਅਲੀਪੁਰ ਚੇਅਰਮੈਨ ਮਾਰਕੀਟ ਕਮੇਟੀ ਗੜ੍ਹਸ਼ੰਕਰ ,ਹਰਅਮਰਿੰਦਰ ਸਿੰਘ ਰਿੰਕੂ ਚੇਅਰਮੈਨ ਬਲਾਕ ਸੰਮਤੀ ਸੜੋਆ , ਬੀਜੇਪੀ ਸਰਕਲ ਬੀਤ ਦੇ ਪ੍ਰਧਾਨ ਪ੍ਰਦੀਪ ਰੰਗੀਲਾ, ਹਰਜੀਤ ਸਿੰਘ ਭਾਤਪੁਰੀ, ਚੂਹੜ ਸਿੰਘ ਧਮਾਈ, ਕਲੱਬ ਪ੍ਰਧਾਨ ਦੁਗੇਸ਼ ਵਾਲੀਆਂ ਦੀਪਾ, ਵਿਸ਼ਾਲ ਬਲਾਚੌਰ, ਪਰਮਿੰਦਰ ਵਰਿਆਣਾ, ਵਿਜੇ ਕੁਮਾਰ ਕਸ਼ਅੱਪ, ਪਾਲੀ ਨਵਾਂਸ਼ਹਿਰ, ਵਿੱਕੀ, ਰਿਕੂ, ਜਗਤਾਰ ਸਿੰਘ ਆਦਿ ਹਾਜਰ ਸਨ ।

print
Share Button
Print Friendly, PDF & Email

Leave a Reply

Your email address will not be published. Required fields are marked *