ਸਰਕਾਰੀ ਕਣਕ ਘੱਟ ਨਿਕਲਣ ਕਰਕੇ ਲੋਕਾਂ ਵਿੱਚ ਭਾਰੀ ਰੋਸ

ss1

ਸਰਕਾਰੀ ਕਣਕ ਘੱਟ ਨਿਕਲਣ ਕਰਕੇ ਲੋਕਾਂ ਵਿੱਚ ਭਾਰੀ ਰੋਸ
ਦੋ ਤੋ ਤਿੰਨ ਕਿਲੋ ਕਣਕ ਨਿਕਲ ਰਹੀ ਹੈ ਘੱਟ

ਸ਼੍ਰੀ ਅਨੰਦਪੁਰ ਸਾਹਿਬ, 7 ਦਸੰਬਰ (ਦਵਿੰਦਰਪਾਲ ਸਿੰਘ/ਅੰਕੁਸ਼)ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਵਲੋਂ ਨਵੀ ਆਟਾ ਦਾਲ ਸਕੀਮ/ਐਨ.ਐਫ.ਐਸ.ਏ ਰਾਹੀ ਲੋਕਾਂ ਨੂੰ ਕਣਕ ਵੰਡੀ ਜਾ ਰਹੀ ਹੈ ਇਸ ਸਬੰਧੀ ਸਕੀਮ ਅਧੀਨ ਆਉਦੇ ਲੋਕਾ ਵਲੋ ਸਰਕਾਰ ਖਿਲਾਫ ਰੋਸ ਪ੍ਰਗਟ ਕਰਦਿਆ ਦੱਸਿਆ ਕਿ ਇਕ ਮੈਂਬਰ ਨੂੰ ਇਕ 30 ਕਿਲੋ ਦੀ ਥੈਲੀ 5ਕਿਲੋ ਕਣਕ ਪ੍ਰਤੀ ਮਹੀਨਾ ਦੇ ਹਿਸਾਬ ਨਾਲ 6ਮਹੀਨਿਆ ਦੀ ਕਣਕ 30 ਕਿਲੋ ਦਿਤੀ ਜਾ ਰਹੀ ਹੈ।ਉਸ ਥੈਲੀ ਦਾ ਵਜਨ ਥੈਲੀ ਉਪਰ ਵੀ 30 ਕਿਲੋ ਲਿਖਿਆ ਹੈ ਪ੍ਰੰਤੂ ਜਦੋ ਕਿ ਇਸ ਵਿੱਚ ਕਣਕ 27ਕਿਲੋ ਤੋ ਲੈ ਕੇ 29ਕਿਲੋ ਤੱਕ ਨਿਕਲ ਰਹੀ ਹੈ ਤੇ ਸਬੰਧਿਤ ਡੀਪੂ ਹੋਲਡਰ ਵਲੋ ਪੈਸੇ 30 ਕਿਲੋ ਦੇ ਹੀ ਲਏ ਜਾ ਰਹੇ ਹਨ।ਇਸ ਸਬੰਧੀ ਰੋਸ ਜਾਹਰ ਕਰਨ ਵਾਲਿਆ ਵਿੱਚ ਪੂਰਨ ਚੰਦ ਨੇ ਦੱਸਿਆ ਕਿ ਉਸ ਨੇ 7ਬੋਰੀਆ ਅਰਜਨ ਸਿੰਘ ਦੇ ਡੀਪੂ ਤੋ ਲਈਆ ਤੇ ਜਦੋ ਵਜਨ ਕੀਤਾ ਤਾ 27ਤੇ28 ਕਿਲੋ ਦੀਆ ਨਿਕਲੀਆ।ਇਸੇ ਤਰਾਂ ਹੇਮ ਕਿਰਨ ਨੇ ਦੱਸਿਆ ਕਿ ਮੈ ਚਾਰ ਬੋਰੀਆ ਲਈਆ ਉਨਾਂ ਚਾਰਾ ਵਿੱਚ ਹੀ ਦੋ ਤੋ ਤਿੰਨ ਕਿਲੋ ਪ੍ਰਤੀ ਬੋਰੀ ਕਣਕ ਘੱਟ ਹੈ।ਇਸੇ ਤਰਾਂ ਦਾ ਰੋਸ ਗੁਰਬਖਸ ਸਿੰਘ,ਕੇਸਰ ਸਿੰਘ,ਰਕੇਸ਼ ਕੁਮਾਰ ਨੇ ਜਤਾਉਦਿਆ ਕਿਹਾ ਕਿ ਅਸੀ ਸਾਰਿਆ ਨੇ ਇਸ ਸਬੰਧੀ ਮੋਕੇ ਤੇ ਹੀ ਡੀਪੂ ਹੋਲਡਰ ਨੂੰ ਬੋਰੀਆ ਬਦਲਣ ਦੀ ਬੇਨਤੀ ਕੀਤੀ ਤਾਂ ਉਸ ਨੇ ਬਦਲਣ ਤੋ ਇਨਕਾਰ ਕਰਦਿਆ ਕਿਹਾ ਕਿ ਇਸ ਦੀ ਭਰਤੀ ਮੈ ਨਹੀ ਕੀਤੀ ਤੇ ਜਿਸ ਤਰਾਂ ਸਾਡੇ ਕੋਲ ਆਈ ਅਸੀ ਦੇ ਰਹੇ ਹਾਂ,ਕਣਕ ਚਾਹੇ ਘੱਟ ਹੈ ਜਾ ਵੱਧ ਪਰ ਪੈਸੇ 30ਕਿਲੋ ਦੇ ਲਵਾਗੇ।ਇਸ ਸਬੰਧੀ ਜਦੋ ਡੀਪੂ ਹੋਲਡਰ ਦਾ ਪੱਖ ਜਾਣਨ ਲਈ ਉਸ ਨਾਲ ਗੱਲ ਕੀਤੀ ਤਾਂ ਉਨਾ ਕਿਹਾ ਕਿ 5ਕਿਲੋ ਦੇ ਹਿਸਾਬ ਨਾਲ 6ਮਹੀਨੇ ਦੀ 30ਕਿਲੋ ਕਣਕ ਦਿੱਤੀ ਜਾ ਰਹੀ ਹੈ।ਥੈਲੀ ਵਿੱਚ 30ਕਿਲੋ ਦੀ ਭਰਤੀ ਹੈ ਇਸ ਹਿਸਾਬ ਨਾਲ ਹੀ ਸਾਨੂੰ ਪਿਛੋ ਆਈ ਹੈ ਤੇ ਅਸੀ ਦੇ ਰਹੇ ਹਾਂ।ਕਿਸੇ ਵਿੱਚ ਘੱਟ ਜਾ ਵੱਧ ਹੋ ਸਕਦੀ ਹੈ ਪਰ ਅਸੀ ਥੈਲੀ ਦੇ ਹਿਸਾਬ ਨਾਲ ਹੀ ਦੇ ਰਹੇ ਹਾਂ।ਇਸ ਸਬੰਧੀ ਫੂਡ ਸਪਲਾਈ ਇੰਸ਼ਪੈਕਟਰ ਹਰਪ੍ਰੀਤ ਸਿੰਘ ਨਾਲ ਗੱਲ ਕੀਤੀ ਤਾਂ ਉਨਾਂ ਕਿਹਾ ਕਿ ਹਰੇਕ ਮੈਂਬਰ ਦੀ 30 ਕਿਲੋ ਕਣਕ ਬਣਦੀ ਹੈ ਤੇ 30 ਹੀ ਦਿੱਤੀ ਜਾ ਰਹੀ ਹੈ ਜਦੋ ਭਰਤੀ ਘੱਟ ਨਿਕਲਣ ਬਾਰੇ ਪੁਛਿਆ ਤਾਂ ਉਨਾਂ ਕਿਹਾ ਕਿ ਕਣਕ ਦੀ ਭਰਤੀ ਅਸੀ ਨਹੀ ਕੀਤੀ ਇਸ ਦੀ ਸਪਲਾਈ ਤਾਂ ਸਾਨੂੰ ਰੋਪੜ ਤੋ ਆਈ ਹੈ ਜੇਕਰ ਕਿਸੇ ਥੈਲੀ ਦਾ ਵਜਨ ਘੱਟ ਹੈ ਤਾਂ ਉਹ ਬਦਲ ਕੇ ਹੋਰ ਲੈ ਸਕਦਾ ਹੈ ਜੇਕਰ ਜਿਆਦਾ ਥੈਲੀਆ ਵਿੱਚ ਫਰਕ ਹੋਇਆ ਤਾਂ ਅਸੀ ਕਣਕ ਵਾਪਸ ਭੇਜ ਦੇਵਾਗੇ ਪ੍ਰੰਤੂ ਹਰ ਵਿਅਕਤੀ ਨੂੰ ਯਕੀਨੀ ਤੋਰ ਤੇ 30ਕਿਲੋ ਹੀ ਕਣਕ ਦੇਵਾਗੇ।

print
Share Button
Print Friendly, PDF & Email

Leave a Reply

Your email address will not be published. Required fields are marked *