ਰਾਮਪੁਰਾ ਫੂਲ ਹਲਕੇ ਵਿਚ ਸਿਆਸਤ ਗਰਮਾਈ

ss1

ਰਾਮਪੁਰਾ ਫੂਲ ਹਲਕੇ ਵਿਚ ਸਿਆਸਤ ਗਰਮਾਈ
ਕਾਂਗਰਸ ਨੇ ਅਜੇ ਤਕ ਆਪਣੇ ਪੱਤੇ ਨਹੀਂ ਖੋਲੇ

ਰਾਮਪੁਰਾ ਫੂਲ, 7 ਦਸੰਬਰ, (ਕੁਲਜੀਤ ਸਿੰਘ ਢੀਂਗਰਾ) ਮਾਲਵਾ ਪੱਟੀ ਦੇ ਵਿਧਾਨ ਸਭਾ ਹਲਕਿਆਂ ਵਿੱਚੋ ਰਾਮਪੁਰਾ ਫੂਲ ਹਲਕਾ ਅਹਿਮ ਮੰਨਿਆ ਗਿਆ ਹੈ ਕਿਉਂਕਿ ਅਕਾਲੀ ਦਲ ਸਰਕਾਰ ਚ ਕੈਬਨਿਟ ਮੰਤਰੀ ਦਾ ਜੱਦੀ ਪਿੰਡ ਇਸ ਹਲਕੇ ਵਿਚ ਹੈ। ਦੂਜੇ ਪਾਸੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪੁਰਖਿਆ ਦਾ ਪਿੰਡ ਮਹਿਰਾਜ ਵੀ ਇਸੇ ਹਲਕੇ ਵਿਚ ਆਉਂਦਾ ਹੈ।
ਅਕਾਲੀ ਦਲ ਨੇ ਰਾਮਪੁਰਾ ਹਲਕੇ ਤੋਂ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ ਨੂੰ ਟਿਕਟ ਦੇ ਕੇ ਹਲਕੇ ਵਿਚ ਪਹਿਲ ਕੀਤੀ ਹੈ ਅਤੇ ਵਰਕਰਾਂ ਦੇ ਹੌਸਲੇ ਬੁਲੰਦ ਦਿਖਾਈ ਦੇ ਰਹੇ ਹਨ। ਜੇਕਰ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਤਾਂ ਪਾਰਟੀ ਹਾਈ ਕਮਾਂਡ ਨੇ ਮਨਜੀਤ ਬਿੱਟੀ ਸੇਲਬਰਾਹੀਆ ਤੇ ਭਰੋਸਾ ਜਤਾਇਆ ਹੈ। ਆਪ ਦੇ ਇਸ ਹਲਕੇ ਤੋ ਟਿਕਟ ਦੇ ਬਾਕੀ ਦਾਅਵੇਦਾਰ ਪਾਰਟੀ ਦੇ ਇਸ ਫੈਸਲੇ ਤੋਂ ਨਰਾਜ ਦਿਖਾਈ ਦੇ ਰਹੇ ਹਨ ਅਤੇ ਉਹਨਾਂ ਦੀ ਚੁੱਪ ਵੀ ਕਈ ਸੰਕੇਤ ਦੇ ਰਹੀ ਹੈ।
ਕਾਂਗਰਸ ਵਲੋਂ ਹਾਲੇ ਤੱਕ ਆਪਣੇ ਪੱਤੇ ਨਹੀਂ ਖੋਲੇ ਗਏ ਪਰ ਸੂਤਰਾਂ ਮੁਤਾਬਕ ਪਾਰਟੀ ਵਲੋ ਗੁਰਪ੍ਰੀਤ ਸਿੰਘ ਕਾਂਗੜ ਨੂੰ ਟਿਕਟ ਦਿੱਤੀ ਜਾ ਸਕਦੀ ਹੈ। ਪਰ ਕੁਝ ਦਿਨ ਪਹਿਲਾਂ ਆਪ ਵੱਲੋ ਟਿਕਟ ਦਾ ਐਲਾਨ ਹੋਣ ਨਾਲ ਹਲਕੇ ਵਿੱਚ ਸਿਆਸਤ ਗਰਮਾ ਗਈ ਹੈ। ਐਲਾਨੇ ਉਮੀਦਵਾਰ ਆਪੋ ਆਪਣੀ ਜਿੱਤ ਯਕੀਨੀ ਮੰਨ ਰਹੇ ਹਨ। ਪਰ ਇਹ ਗੱਲ ਸਾਫ ਹੈ ਕਿ ਰਾਮਪੁਰਾ ਫੂਲ ਹਲਕੇ ਵਿਚ ਤਿਕੋਣਾ ਮੁਕਾਬਲਾ ਹੋਣਾ ਲੱਗਭਗ ਤੈਅ ਹੈ।

print

Share Button
Print Friendly, PDF & Email

Leave a Reply

Your email address will not be published. Required fields are marked *