ਨੋਟਬੰਦੀ ਦੇ ਬਾਅਦ ਫੜਿਆ ਗਿਆ 2000 ਕਰੋੜ ਦਾ ਕਾਲਾ ਧਨ

ss1

ਨੋਟਬੰਦੀ ਦੇ ਬਾਅਦ ਫੜਿਆ ਗਿਆ 2000 ਕਰੋੜ ਦਾ ਕਾਲਾ ਧਨ

ਨਵੀਂ ਦਿੱਲੀ, 6 ਦਸੰਬਰ (ਏਜੰਸੀ): ਕਾਲੇ ਧਨ ਅਤੇ ਅੱਤਵਾਦੀ ਫੰਡਿੰਗ ਰੋਕਣ ਦੇ ਇਰਾਦੇ ਤੋਂ ਪੰਜ ਸੌ ਅਤੇ ਹਜ਼ਾਰ ਦੇ ਪੁਰਾਣੇ ਨੋਟ ਬੰਦ ਕਰਨ ਦੇ ਸਰਕਾਰ ਦੇ ਫੈਸਲੇ ਨੇ ਰੰਗ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਅੱਠ ਨਵੰਬਰ ਨੂੰ ਨੋਟਬੰਦੀ ਦੇ ਬਾਅਦ ਤੋਂ ਹੁਣ ਤਕ ਆਮਦਨ ਕਰ ਵਿਭਾਗ ਨੇ ਲਗਪਗ 2000 ਕਰੋੜ ਰੁਪਏ ਦੀ ਨਕਦੀ ਅਤੇ ਜਿਊਲਰੀ ਜ਼ਬਤ ਕੀਤੀ ਹੈ। ਵਿਭਾਗ ਨੇ ਨੋਟਬੰਦੀ ਦੌਰਾਨ ਜਮ੍ਹਾਂ ਹੋਈ ਭਾਰੀ ਰਾਸ਼ੀ ਦੀ ਪੜਤਾਲ ਤੇਜ਼ ਕਰ ਦਿੱਤੀ ਹੈ। ਉਸ ਨੇ ਹੁਣ ਤਕ 400 ਤੋਂ ਵੱਧ ਮਾਮਲਿਆਂ ਦੀ ਪੜਤਾਲ ਕੀਤੀ ਹੈ। ਇਸ ਦੇ ਬਾਅਦ ਵਿਭਾਗ ਨੇ 30 ਤੋਂ ਵੱਧ ਮਾਮਲੇ ਜਾਂਚ ਲਈ ਇਨਫੋਰਸਮੈਂਟ ਡਾਇਰੈਕਟੋਰੇਟ ਕੋਲ ਭੇਜੇ ਹਨ। ਨਾਲ ਹੀ ਕਾਲੇ ਧਨ ਨੂੰ ਸਫੈਦ ਕਰਨ ਦੀ ਕੋਸ਼ਿਸ਼ ਨਾਲ ਜੁੜੇ ਮਾਮਲੇ ਸੀਬੀਆਈ ਕੋਲ ਵੀ ਭੇਜੀ ਜਾ ਰਹੇ ਹਨ।
ਵਿਭਾਗ ਦੇ ਮੁਤਾਬਕ ਸਭ ਤੋਂ ਵੱਧ 18 ਮਾਮਲੇ ਜਾਂਚ ਲਈ ਬੇਂਗਲੁਰੂ ਯੂਨਿਟ ਤੋਂ ਈਡੀ ਕੋਲ ਭੇਜੇ ਗਏ ਹਨ। ਇਨ੍ਹਾਂ ‘ਚ ਵਿਭਾਗ ਨੇ ਨਵੇਂ ਨੋਟ ਦੇ ਰੂਪ ‘ਚ ਅਣਐਲਾਨੀ ਆਮਦਨ ਬਰਾਮਦ ਕੀਤੀ ਹੈ। ਮੁੰਬਈ ਯੂਨਿਟ ਨੇ ਇਕ ਅਜਿਹਾ ਮਾਮਲਾ ਈਡੀ ਨੂੰ ਸੌਂਪ ਦਿੱਤਾ ਹੈ ਜਿਸ ‘ਚ 80 ਲੱਖ ਰੁਪਏ ਦੀ ਨਵੀਂ ਕਰੰਸੀ ਨੋਟ ਮਿਲੇ ਹਨ। ਲੁਧਿਆਣਾ ਯੂਨਿਟ ਨੇ ਦੋ ਮਾਮਲੇ ਇਨਫੋਰਸਮੈਂਟ ਡਾਇਰੈਕਟੋਰੇਟ ਕੋਲ ਭੇਜੇ ਹਨ। ਇਨ੍ਹਾਂ ‘ਚ 14 ਹਜ਼ਾਰ ਡਾਲਰ ਅਤੇ 72 ਲੱਖ ਰੁਪਏ ਦੀ ਨਕਦੀ ਫੜੀ ਗਈ ਸੀ। ਉਥੇ ਹੈਦਰਾਬਾਦ ‘ਚ ਵੀ ਵਿਭਾਗ ਨੇ 95 ਲੱਖ ਰੁਪਏ ਨਕਦੀ ਫੜੀ ਸੀ। ਇਸੇ ਤਰ੍ਹਾਂ ਪੁਣੇ ‘ਚ ਇਕ ਸਹਿਕਾਰੀ ਬੈਂਕ ਦੇ ਇਕ ਲਾਕਰ ਤੋਂ 20 ਲੱਖ ਦਾ ਕੈਸ਼ ਬਰਾਮਦ ਕੀਤਾ ਗਿਆ। ਇਸ ਵਿਚ 10 ਲੱਖ ਰੁਪਏ ਦੇ ਨਵੇਂ ਨੋਟ ਸਨ। ਹਾਲਾਂਕਿ ਇਹ ਲਾਕਰ ਕਿਸੇ ਨੂੰ ਅਲਾਟ ਨਹੀਂ ਸੀ। ਇਸ ਦੀਆਂ ਚਾਬੀਆਂ ਬੈਂਕ ਦੇ ਸੀਈਓ ਤੋਂ ਪ੍ਰਾਪਤ ਹੋਈ।
ਪੁਰਾਣੇ ਨੋਟ ਲੈ ਕੇ ਜ਼ਿਆਦਾ ਮੁੱਲ ‘ਤੇ ਸੋਨਾ ਵੇਚਣ ਦੀਆਂ ਖ਼ਬਰਾਂ ਦੇ ਬਾਅਦ ਵਿਭਾਗ ਨੇ ਜਿਊਲਰਾਂ ਖ਼ਿਲਾਫ਼ ਵੀ ਕਾਰਵਾਈ ਕੀਤੀ ਹੈ। ਅਜਿਹੇ ਦੋ ਮਾਮਲੇ ਭੋਪਾਲ ‘ਚ ਫੜੇ ਗਏ ਹਨ। ਵਿਭਾਗ ਦੀ ਭੋਪਾਲ ਯੂਨਿਟ ਨੇ ਜਾਂਚ ਦੌਰਾਨ ਪਾਇਆ ਕਿ ਇਹ ਜਿਊਲਰ ਪੈਨ ਦੀ ਲਾਜ਼ਮੀਅਤਾ ਨੂੰ ਿਛੱਕੇ ‘ਤੇ ਰੱਖ ਕੇ ਪੁਰਾਣੀ ਤਰੀਕ ‘ਚ ਬਿਲ ਕੱਟ ਰਹੇ ਸਨ। ਈਡੀ ਹੁਣ ਇਸ ਮਾਮਲੇ ਦੀ ਜਾਂਚ ਕਰੇਗਾ।
ਆਮਦਨ ਕਰ ਵਿਭਾਗ ਦੀ ਦਿੱਲੀ ਯੂਨਿਟ ਨੇ ਐਕਸਿਸ ਬੈਂਕ ਦੀ ਕਸ਼ਮੀਰੀ ਗੇਟ ਬਰਾਂਚ ਦੇ ਉਨ੍ਹਾਂ ਅਧਿਕਾਰੀਆਂ ਖ਼ਿਲਾਫ਼ ਜਾਂਚ ਈਡੀ ਕੋਲ ਭੇਜੀ ਹੈ ਜਿਹੜੇ ਗ਼ੈਰਕਾਨੂੰਨੀ ਸਰਗਰਮੀਆਂ ‘ਚ ਸ਼ਾਮਲ ਸਨ। ਆਉਣ ਵਾਲੇ ਦਿਨਾਂ ‘ਚ ਵੀ ਆਮਦਨ ਕਰ ਵਿਭਾਗ, ਈਡੀ ਅਤੇ ਸੀਬੀਆਈ ਦੀਆਂ ਟੀਮਾਂ ਆਪਸੀ ਤਾਲਮੇਲ ਨਾਲ ਤੁਰੰਤ ਕਾਰਵਾਈ ਕਰਕੇ ਕਾਲੇ ਧਨ ਦੇ ਮਾਮਲੇ ਫੜਨ ਦੀ ਮੁਹਿੰਮ ਜਾਰੀ ਰੱਖਣਗੀਆਂ।

print
Share Button
Print Friendly, PDF & Email

Leave a Reply

Your email address will not be published. Required fields are marked *