ਨਿਊਜਰਸੀ ‘ਚ ਕ੍ਰੇਡਿਟ ਕਾਰਡ ਘਪਲੇ ‘ਚ ਇਕ ਭਾਰਤੀ ਮੂਲ ਦੇ ਜਿਊਲਰੀ ਸਟੋਰ ਮਾਲਕ ਨੂੰ ਦੋ ਸਾਲ ਦੀ ਸਜਾ

ss1

ਨਿਊਜਰਸੀ ‘ਚ ਕ੍ਰੇਡਿਟ ਕਾਰਡ ਘਪਲੇ ‘ਚ ਇਕ ਭਾਰਤੀ ਮੂਲ ਦੇ ਜਿਊਲਰੀ ਸਟੋਰ ਮਾਲਕ ਨੂੰ ਦੋ ਸਾਲ ਦੀ ਸਜਾ

photo-1ਨਿਊਜਰਸੀ, 6 ਦਸੰਬਰ ( ਰਾਜ ਗੋਗਨਾ ) ਨਿਊਜਰਸੀ ਸੂਬੇ ਦੇ ਜਰਸੀ ਸਿਟੀ ‘ਚ ਇਕ ਜਿਊਲਰੀ ਸਟੋਰ ਦੇ ਮਾਲਕ ਵਿਨੋਦ ਡਡਲਾਨੀ ਵੱਲੋਂ 200 ਮਿਲੀਅਨ ਡਾਲਰ ਦੇ ਕ੍ਰੇਡਿਟ ਕਾਰਡਾਂ ‘ਚ ਫਰਜੀ ਪਹਿਚਾਣ ਘੁਟਾਲੇ ਵਿਚ ਭੂਮਿਕਾ ਨਿਭਾਉਣ ਦੇ ਦੋਸ਼ ਹੇਠ ਨਿਊਜਰਸੀ ਸੂਬੇ ਦੀ ਟਰਾਨਟੈਨ ਅਦਾਲਤ ਨੇ ਉਸਨੂੰ ਦੋ ਸਾਲ ਦੀ ਸਜਾ ਸੁਣਾਈ ਹੈ ਅਤੇ ਨਾਲ ਹੀ ਧੌਖਾਧੜੀ ਨਾਲ ਕਮਾਏ ਹੋਏ ਪੈਸੇ ‘ਚ 4 ਲੱਖ ਡਾਲਰ ਦੀ ਰਕਮ ਦਾ ਭੁਗਤਾਨ ਕਰਨ ਦਾ ਹੁਕਮ ਵੀ ਸੁਣਾਇਆ ਹੈ। ਅਕਤੂਬਰ ਮਹੀਨੇ ਦੀ ਸੰਨ 2013 ‘ਚ ਬੈਂਕ ਅਤੇ ਕ੍ਰੇਡਿਟ ਕਾਰਡ ਦੀਆਂ ਕੰਪਨੀਆਂ ਨੂੰ ਵਿਨੋਦ ਡਡਲਾਨੀ ਤੇ ਸ਼ੱਕ ਪੈਣ ਤੇ ਐਫਬੀਆਈ ਵੱਲੋਂ ਉਸ ਦੇ ਜਿਊਲਰੀ ਸਟੋਰ ਤੇ ਛਾਪਾ ਮਾਰਿਆਂ ਗਿਆ ਸੀ ਇਸ ਕ੍ਰੇਡਿਟ ਕਾਰਡ ਘਪਲੇ ‘ਚ 19 ਲੋਕ ਸ਼ਾਮਿਲ ਹਨ,ਜੋ ਮਿਲੀਭੁਗਤ ਨਾਲ ਜਿਊਲਰੀ ਸਟੋਰ ਤੋ ਬਿਨਾਂ ਕੁੱਝ ਖਰੀਦੇ ਪੈਸਿਆਂ ਦੀ ਵੰਡ ਨੂੰ ਲੈ ਕੇ ਇਹ ਮੋਟੀ ਮੋਟੀ ਰਕਮਾਂ ਕਾਰਡ ਰਾਹੀ ਸਵੈਪ ਕਰਦਾ ਸੀ ਅਤੇ ਇਸ ਤੇ ਸੰਨ 2013 ‘ਚ ਸਾਜਿਸ ਰੱਚਣ ਦੇ ਦੋਸ਼ ਹੇਠ ਕੇਸ ਦਰਜ ਕੀਤਾ ਗਿਆ ਸੀ। ਅਦਾਲਤ ਵੱਲੋ 2 ਸਾਲ ਦੀ ਸਜਾ ਕੱਟਣ ਤੋ ਬਾਅਦ ਉਸ ਨੂੰ ਦੋ ਸਾਲ ਪੁਲਿਸ ਦੀ ਨਿਗਰਾਨੀ ਹੇਠ ਰਹਿਣ ਦਾ ਹੁਕਮ ਵੀ ਜਾਰੀ ਕੀਤਾ ਗਿਆ ਹੈ।

print
Share Button
Print Friendly, PDF & Email