ਪੰਡੋਰੀ ਸਕੂਲ ਦੇ ਵਿਗਿਆਨ ਪ੍ਰਦਰਸ਼ਨੀ ਵਿੱਚ ਭਾਗ ਲੈਣ ਵਾਲੇ ਵਿਦਿਆਰਥੀ ਸਨਮਾਨਿਤ

ss1

ਪੰਡੋਰੀ ਸਕੂਲ ਦੇ ਵਿਗਿਆਨ ਪ੍ਰਦਰਸ਼ਨੀ ਵਿੱਚ ਭਾਗ ਲੈਣ ਵਾਲੇ ਵਿਦਿਆਰਥੀ ਸਨਮਾਨਿਤ

pandori-schoolਗੜ੍ਹਸ਼ੰਕਰ 6 ਦਸੰਬਰ (ਅਸ਼ਵਨੀ ਸ਼ਰਮਾ) ਸਰਕਾਰੀ ਹਾਈ ਸਕੂਲ ਪੰਡੋਰੀ ਬੀਤ ਵਿਖੇ ਸਟੇਟ ਪੱਧਰੀ ਵਿਗਿਆਨ ਪ੍ਰਦਰਸ਼ਨੀ ਦੇ ਮੁਕਾਬਲਿਆਂ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਲਈ ਸਨਮਾਨ ਸਮਾਰੌਹ ਸਕੂਲ ਦੇ ਮੁੱਖ ਅਧਿਆਪਕ ਅਮਰੀਕ ਚੰਦ ਦੀ ਅਗਵਾਈ ਵਿੱਚ ਕਰਵਾਇਆਂ ਗਿਆਂ। ਅਮਰੀਕ ਚੰਦ ਨੇ ਦੱਸਿਆਂ ਕਿ ਸਕੂਲ ਦੇ ਵਿਦਿਆਰਥੀ ਨੇ ਮਾਸਟਰ ਅਨੁਪਮ ਕੁਮਾਰ ਸ਼ਰਮਾ ਦੀ ਦੇਖ ਰੇਖ ਹੇਠ ਜਿਲਾ ਪੱਧਰੀ ਮੁਕਾਬਲਿਆਂ ਵਿੱਚ ਜੇਤੂ ਰਹਿਣ ਤੋ ਬਾਅਦ ਸਟੇਟ ਪੱਧਰੀ ਮੁਕਾਬਲਿਆਂ ਵਿੱਚ ਹਿੱਸਾ ਲਿਆਂ। ਉਹਨਾ ਨੇ ਦੱਸਿਆਂ ਸਕੂਲ ਦੇ ਵਿਦਿਆਰਥੀ ਪੰਕਜ ਕੁਮਾਰ ਨੂੰ 2015-16 ਦੇ ਲਈ ਵਿਗਿਆਨ ਅਤੇ ਤਕਨਾਲੋਜੀ ਵਿਭਾਗ ਨਵੀ ਦਿੱਲੀ ਵਲੋ ਇੰਸਪਾਇਰ ਐਵਾਰਡ ਮੁਕਾਬਲੇ ਲਈ ਚੌਣ ਕੀਤੀ। ਉਹਨਾ ਨੇ ਦੱਸਿਆਂ ਕਿ 45 ਵੀ ਰਾਜ ਪੱਧਰੀ ਵਿਗਿਆਨ ਪ੍ਰਦਰਸ਼ਨੀ ਵਿੱਚ ਧਰਮਵੀਰ ਤੇ ਨਿਤਿਸ਼ ਨੇ ਭਾਗ ਲਿਆਂ। ਇਸ ਮੌਕੇ ਅਮਰੀਕ ਚੰਦ ਤੇ ਮਾਸਟਰ ਅਨੁਪਮ ਸ਼ਰਮਾ ਨੇ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿਤੀ।

print
Share Button
Print Friendly, PDF & Email

Leave a Reply

Your email address will not be published. Required fields are marked *