ਬੈਂਕ ਵਾਲਿਆਂ ਦੀ ਬਜਾਏ ‘ਚੋਰਾਂ ਨੇ ਸਾਂਭੇ’ ਜਮਾਂ ਕਰਵਾਉਣ ਆਏ ਵਿਅਕਤੀ ਦੇ ਪੈਸੇ

ss1

ਬੈਂਕ ਵਾਲਿਆਂ ਦੀ ਬਜਾਏ ‘ਚੋਰਾਂ ਨੇ ਸਾਂਭੇ’ ਜਮਾਂ ਕਰਵਾਉਣ ਆਏ ਵਿਅਕਤੀ ਦੇ ਪੈਸੇ

vikrant-bansalਭਦੌੜ 06 ਦਸੰਬਰ (ਵਿਕਰਾਂਤ ਬਾਂਸਲ) ਨੋਟਬੰਦੀ ਹੋਣ ਤੋਂ ਬਾਅਦ ਜਿੱਥੇ ਲੋਕ 500 ਅਤੇ 1000 ਦੇ ਨੋਟਾਂ ਤੋਂ ਘਬਰਾ ਕੇ ਬੈਂਕਾਂ ਅੰਦਰ ਜਮਾਂ ਕਰਵਾਉਣ ਲਈ ਜੱਦੋ ਜਹਿਦ ਕਰ ਰਹੇ ਹਨ ਉੱਥੇ ਜੇਬ ਕਤਰੇ ਬੈਂਕਾਂ ਅੰਦਰੋਂ ਵੀ ਗ੍ਰਾਹਕਾਂ ਦੀਆਂ ਜੇਬਾਂ ‘ਚੋਂ ਨੋਟ ਉਡਾ ਰਹੇ ਹਨ ਅਜਿਹੀ ਮਸਾਲ ਅੱਜ ਸਟੇਟ ਬੈਂਕ ਆਫ਼ ਪਟਿਆਲਾ ਬਰਾਂਚ ਭਦੌੜ ‘ਚ ਪੈਸੇ ਜਮਾਂ ਕਰਵਾਉਣ ਲਈ ਆਏ ਵਿਅਕਤੀ ਦੀ ਜੇਬ ‘ਤੇ ਚੋਰਾਂ ਨੇ ਹੱਥ ਸਾਫ਼ ਕਰਨ ਤੋਂ ਮਿਲੀ ਹੈ। ਬੈਂਕ ‘ਚ ਪੈਸੇ ਜਮਾਂ ਕਰਵਾਉਣ ਆਏ ਉਸਾਰੀ ਦੇ ਠੇਕੇਦਾਰ ਗੁਰਦੀਪ ਸਿੰਘ ਪੁੱਤਰ ਅਜੈਬ ਸਿੰਘ ਵਾਸੀ ਭਦੌੜ ਨੇ ਦੱਸਿਆ ਕਿ ਮੈਂ ਆਪਣੇ ਖਾਤੇ ‘ਚ 11 ਹਜ਼ਾਰ ਰੁਪਏ ਜਮਾਂ ਕਰਵਾਉਣ ਆਇਆ ਸੀ, ਜਦ ਮੈਂ ਪੈਸੇ ਜਮਾਂ ਕਰਵਾਉਣ ਲਈ ਆਪਣੀ ਜੇਬ ‘ਚੋਂ ਪੈਸੇ ਕੱਢਣ ਲੱਗਾ ਤਾਂ ਮੇਰਾ ਬਟੂਆ ਗ਼ਾਇਬ ਸੀ। ਜਿਸ ‘ਚ ਹਜ਼ਾਰ-ਹਜ਼ਾਰ ਰੁਪਏ ਦੇ 11 ਨੋਟ, ਏ.ਟੀ.ਐਮ. ਉਸ ਦਾ ਪਾਸਵਰਡ ਅਤੇ ਹੋਰ ਜ਼ਰੂਰੀ ਕਾਗ਼ਜ਼ਾਤ ਸਨ। ਚੋਰੀ ਹੋਣ ਵਕਤ ਬੈਂਕ ਦਾ ਸੁਰੱਖਿਆ ਕਰਮਚਾਰੀ ਬਰਨਾਲਾ ਵਿਖੇ ਕੈਸ਼ ਲੈਣ ਗਿਆ ਹੋਇਆ ਸੀ।

print
Share Button
Print Friendly, PDF & Email

Leave a Reply

Your email address will not be published. Required fields are marked *