ਮਨੁੱਖੀ ਅਧਿਕਾਰਾ ਦੇ ਹੋ ਰਹੇ ਘਾਣ ਨੂੰ ਰੋਕਣ ਲਈ 68ਵਾਂ ਕੌਮਤਰੀ ਦਿਵਸ 9 ਨੂੰ : ਫੈਡਰੇਸ਼ਨ

ss1

ਮਨੁੱਖੀ ਅਧਿਕਾਰਾ ਦੇ ਹੋ ਰਹੇ ਘਾਣ ਨੂੰ ਰੋਕਣ ਲਈ 68ਵਾਂ ਕੌਮਤਰੀ ਦਿਵਸ 9 ਨੂੰ : ਫੈਡਰੇਸ਼ਨ

fdk-3ਫ਼ਰੀਦਕੋਟ, 6 ਦਸੰਬਰ (ਜਗਦੀਸ਼ ਬਾਂਬਾ) ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ,ਦਲ ਖਾਲਸਾ ਅਤੇ ਹੋਰ ਸਹਿਯੋਗੀ ਜਥੇਬੰਦੀਆ ਵੱਲੋਂ 68 ਵਾਂ ਕੌਮਾਤਰੀ ਮਨੁੱਖੀ ਅਧਿਕਾਰ ਦਿਵਸ ਸਬੰਧੀ ਪਿਛਲੇ ਸਮੇ ਦੌਰਾਨ ਜਬਰੀ ਫਰਜੀ ਮੁਕਾਬਿਲਆਂ ਤੇ ਰੋਸ ਪ੍ਰਦਰਸ਼ਨ ਕਰਦਿਆਂ ਪੁਲਿਸ ਗੋਲੀਆ ਨਾਲ ਮਾਰੇ ਗਏ ਸਿੰਘਾਂ,ਸਿੰਘਣੀਆਂ ਦੀ ਯਾਦ ਤੇ ਸਤਿਕਾਰ ਵਿੱਚ 9 ਦਸੰਬਰ ਨੂੰ ਬਟਾਲਾ ਵਿਖੇ ਇਕ ਵਿਸਾਲ ਰੋਸ ਮਾਰਚ ਕੱਢਿਆ ਜਾ ਰਿਹਾ ਹੈ । ਉਕਤ ਵਿਚਾਰਾ ਦਾ ਪ੍ਰਗਟਾਵਾਂ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਸ੍ਰ ਕਰਨੈਲ ਸਿੰਘ ਪੀਰ ਮੁਹੰਮਦ ਨੇ ਕਿਹਾ ਕਿ ਸਹਿਯੋਗੀ ਜਥੇਬੰਦੀਆ ਤੇ ਸਿੱਖ ਸੂਥ ਆਫ ਪੰਜਾਬ ਦੇ ਨੌਜਵਾਨਾਂ ਵੱਲੋਂ ਗੁਰਦੁਆਰਾ ਸਤਿਕਰਤਾਰੀਆਂ ਸਾਹਿਬ ਤੋਂ ਲੈ ਕੇ ਸ਼ਹੀਦ ਭਾਈ ਮੁੱਖਾ ਸਿੰਘ ਮਹਿਤਾਬ ਸਿੰਘ ਚੌਕ ਬਟਾਲਾ ਤੱਕ ਮਾਰਚ ਕੱਢਿਆ ਜਾਵੇਗਾ । ਇਸ ਮਾਰਚ ਵਿੱਚ ਸ਼ਹੀਦਾ ਤੇ ਪੀੜਤ ਪਰਿਵਾਰਾ ਦੇ ਮੈਂਬਰ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰਨਗੇ । ਸਮਾਗਮ ਦਾ ਮੰਤਵ ਪਿਛਲੇ ਦਹਾਕਿਆ ਦੌਰਾਨ ਪੰਜਾਬ ਅੰਦਰ ਹੋਏ ਮਨੁੱਖੀ ਅਧਿਕਾਰਾਂ ਦੇ ਘਾਣ ਦੇ ਰੋਸ ਵਜੋਂ, ਮਰ ਰਹੀ ਇਨਸਾਫ ਦੀ ਉਮੀਦ ਅਤੇ ਸੰਘਰਸ਼ ਦੀ ਲੋਅ ਨੂੰ ਜਗਦਾ ਰੱਖਣ ਲਈ ਇਹ ਸਮਾਗਮ ਕੀਤਾ ਜਾ ਰਿਹਾ ਹੈ । ਫੈਡਰੇਸ਼ਨ ਦੇ ਮਾਲਵਾ ਜੋਨ ਇੰਚਾਰਜ ਪ੍ਰਭਜੋਤ ਸਿੰਘ ਨੇ ਕਿਹਾ ਕਿ ਪਹਿਲਾ ਗੁਰਦੁਆਰਾ ਸਤਿਕਰਤਾਰੀਆ ਸਾਹਿਬ ਬਟਾਲਾ ਵਿਖੇ ਫਰਜੀ ਮੁਕਾਬਲਿਆ ਦੀ ਭੇਂਟ ਚੜੇ ਲੋਕਾਂ ਦੀ ਯਾਦ ਵਿੱਚ ਅਰਦਾਸ਼ ਕੀਤੀ ਜਾਵੇਗੀ,ਫਿਰ ਮਾਰਚ ਕੱਢਿਆ ਜਾਵੇਗਾ । ਇਸ ਮੌਕੇ ਰਘਬੀਰ ਸਿੰਘ, ਸੈਮਲ ਸਿੰਘ,ਹਰਜਿੰਦਰ ਸਿੰਘ, ਦਿਲਬਾਗ ਸਿੰਘ, ਸੁਖਚੈਨ ਸਿੰਘ, ਮੁਖਦੀਪ ਸਿੰਘ ਵੀ ਹਾਜਰ ਸਨ ।

print
Share Button
Print Friendly, PDF & Email

Leave a Reply

Your email address will not be published. Required fields are marked *