ਜਾਲਮ ਹਕੂਮਤ ਪੈਰ-ਪੈਰ ਤੇ ਆਪਣੇ ਜੜਤੰਤਰ ਨਾਲ ਸਰਬੱਤ ਖਾਲਸਾ ਦੇ ਰਾਹ ਵਿੱਚ ਕੰਡੇ ਖਿਲਾਰ ਰਹੀ ਹੈ : ਬੈਂਸ

ss1

ਜਾਲਮ ਹਕੂਮਤ ਪੈਰ-ਪੈਰ ਤੇ ਆਪਣੇ ਜੜਤੰਤਰ ਨਾਲ ਸਰਬੱਤ ਖਾਲਸਾ ਦੇ ਰਾਹ ਵਿੱਚ ਕੰਡੇ ਖਿਲਾਰ ਰਹੀ ਹੈ : ਬੈਂਸ

fdk-1ਫਰੀਦਕੋਟ/ ਯੂ.ਕੇ ,6 ਦਸੰਬਰ ( ਜਗਦੀਸ਼ ਬਾਂਬਾ ) ਸਿੱਖ ਧਰਮ ਦੁਨੀਆਂ ਦਾ ਇਕੋ ਇਕ ਅਜਿਹਾ ਧਰਮ ਹੈ,ਜੋ ਹਰ ਇਕ ਦਾ ਦੁੱਖ ਦਰਦ ਦਰਿਦਰ ਸਮਝਦਾ ਹੈ,ਸਾਨੂੰ ਉਦਾਹਰਨ ਦੇਣ ਦੀ ਕੋਈ ਲੋੜ ਨਹੀ ਹੈ,ਜੱਗ ਜ਼ਾਹਿਰ ਹੈ ਕਿ ਸ਼ਹੀਦਾ ਦੇ ਸਿਰਤਾਜ ਗੁਰੁ ਅਰਜਨ ਦੇਵ ਦੀ ਸ਼ਹੀਦੀ ਤੋਂ ਲੈ ਕੇ ਅੱਜ ਤੱਕ ਮਨੁੱਖਤਾ ਦੇ ਖਤੇਰ ਵਿੱਚ ਜਿਹੜੀ ਮੱਲਾਂ ਸਿੱਖ ਕੌਮ ਨੇ ਮਾਰੀਆਂ ਹਨ। ਉਕਤ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਯੂਕੇ ਦੇ ਪ੍ਰਧਾਨ ਜਸਪਾਲ ਸਿੰਘ ਬੈਂਸ ਨੇ ਕਰਦਿਆਂ ਕਿਹਾ ਕਿ ਭਾਰਤ ਦਾ ਮੌਜੂਦਾ ਹਿੰਦੂਤਵ ਸਿਸਟਮ ਸਾਡੇ ਸਮਾਜ ਵਿੱਚ ਬਹੁਤ ਡੂੰਘਾਂ ਧੱਸ ਗਿਆ ਹੈ,ਸਮਾਜ ਨੂੰ ਖੇਰੂੰ ਖੈਰੂ ਕਰਨ ਵਾਲਾ ਤਾਕਤ ਫ਼ੜਦਾ ਜਾ ਰਿਹਾ ਹੈਕਿਉਕਿ ਜਿਸ ਫ਼ਿਲਾਸਫ਼ੀ ਰਿਵੌਲੂਸ਼ਨਰੀ ਤੌਰ ਤੇ ਤੇ ਗੁਰੁ ਹਰਿਗੋਬਿੰਦ ਸਾਹਿਬ ਨੇ ਮੀਤੀ ਪੀਰੀ ਦੇ ਸਿਧਾਂਤ ਜਗਤ ਨੂੰ ਦਿੱਤਾ ਸੀ,ਉਹ ਸਿੱਖ ਲੀਡਰਸ਼ਿਪ ਨੇ ਕਦੇ ਵੀ ਕਾਇਮ ਨਹੀ ਰੱਖਿਆ, ਇਸ ਕੌਮ ਵਿਚ ਬਿਨੋਦ ਸਿਓ ਵਰਗੇ ਲਗਾਤਾਰ ਵੱਧਦੇ ਆ ਰਹੇ ਹਨ,ਖਾਲਸਾ ਕਹਾਉਣ ਵਾਲਾ ਗੱਤਕਾ ਖੇਲ ਰਿਹਾ ਹੈ,ਉਹ ਭੁੱਲ ਜਾਂਦੇ ਹਨ ਕਿ ਜਿਨਾਂ ਸ਼ਹੀਦਾ ਦੇ ਨਾਮਾਂ ਥੱਲੇ ਇਨਾਂ ਨੇ ਆਪਣੇ ਗਰੁੱਪਾਂ ਦੇ ਨਾਮ ਰੱਖੇ ਹੋਏ ਹਨ,ਉਹ ਕੌਮ ਦੇ ਮਹਾਨ ਸ਼ਹੀਦ ਹਨ, ਤੁਹਾਡਾ ਗੁਰੂ ਪੰਜਾਬ ਦੀਆਂ ਗਲੀਆਂ ਵਿੱਚ ਢੇਰਾਂ ਵਿੱਚ ਨਹਿਰਾਂ ਵਿੱਚ ਖਿਲਾਰਿਆ ਪਿਆ ਹੈ,ਅੱਜ ਦਾ ਬਿਨੋਦ ਸਿੰਘ ਸੰਤਾਂ ਨੂੰ ਮਰਵਾ ਕੇ ਅਕਾਲ ਤਖਤ ਨੂੰ ਢੁਹਾ ਕੇ ਖਾਲਸਾ ਪੰਥ ਦੀ ਹਿੱਕ ਉਪਰ ਬੈਠ ਕੇ ਸ਼ਬਦ ਗੁਰੂ ਦੇ ਕਾਤਲਾਂ ਨੂੰ ਲੁਕਾਈ ਬੈਠਾ ਹੈ। ਇਸ ਪਾਰ ਜਾਂ ਉਸ ਪਾਰ ਦਾ ਸਮਾਂ ਆ ਗਿਆ ਹੈ ਜਾਂ ਖਾਲਸਾ ਪੰਥ ਆਪਣੀ ਜਿੰਮੇਵਾਰੀ ਸਮਝੇ ਜਾਂ ਫ਼ਿਰ ਬਿਨੋਦ ਸਿਓ ਦੇ ਨਾਲ ਜਾ ਖੜਾ ਹੋਵੇ। ਅੱਠ ਦਸੰਬਰ ਜਾਲਮ ਹਕੂਮਤ ਪੈਰ ਪੈਰ ਤੇ ਆਪਣੇ ਜੜਤੰਤਰ ਨਾਲ ਸਰਬੱਤ ਖਾਲਸਾ ਦੇ ਰਾਹ ਵਿੱਚ ਕੰਡੇ ਖਿਲਾਰ ਰਹੀ ਹੈ,ਸਾਰੇ ਕੌਮਤਰੀ ਅਤੇ ਭਾਰਤੀ ਕਾਨੂੰਨ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ,ਬੋਲਣ ਦਾ ਲਿਖਣ ਦਾ ਹੱਕ ਖੋਹਿਆ ਜਾ ਰਿਹਾ ਹੈਸਰਬੱਤ ਖਾਲਸਾ ਇਕ ਲੋਕਤੰਤਰਿਕ ਸਿਸਟਮ ਹੈ,ਉਸ ਨੂੰ ਖ਼ਤਮ ਕਰਨ ਲਈ ਇਹ ਆਪਣੀ ਤਾਕਤ ਦਾ ਇਜਮਾਇਸ਼ ਕਰ ਰਿਹਾ ਹੈ,ਪੰਜਾਬ ਦਾ ਸੂਬੇਦਾਰ ਪ੍ਰਕਾਸ਼ ਸਿੰਘ ਦਾ ਨਾਇਕ ਸੁੱਖਾ ਨੰਗੇ ਸਿਰ ਲੋਕਾਂ ਨੂੰ ਦਰਬਾਰ ਸਾਹਿਬ ਲਿਜਾ ਕੇ ਸਿਰਪਾਓ ਦੁਆ ਰਿਹਾ ਹੈ,ਖਾਲਸਾ ਪੰਥ ਦੇ ਵਾਰਸੋ ਵੀਰਵਾਰ ਅੱਠ ਦਸੰਬਰ ਨੂੰ ਦਮਦਮਾਂ ਸਾਹਿਬ ਪਹੁੰਚ ਕੇ ਕੌਮ ਦੇ ਪੈਰਾਂ ਵਿੱਚ ਬੀਜੇ ਕੰਡੇ ਚੁਗਣ ਲਈ ਇੱਕਠੇ ਹੋਵੋ ਤਾਂ ਕੇ ਆਉਣ ਵਾਲੀਆਂ ਤੁਹਾਡੀਆਂ ਨਸਲਾਂ ਇਸ ਗੱਲ ਦਾ ਮਾਣ ਕਰ ਸਕਣਕਿ ਇਸ ਕੌਮ ਨੇ ਵਰਦੀਆਂ ਗੋਲੀਆਂ ਵਿੱਚ ਬਦਮਾਸ਼ ਰਾਜਨੀਤੀ ਸਮੇਂ ਵੀ ਸਾਡੇ ਬਜ਼ੁਰਗਾਂ ਨੇ ਆਪਣੇ ਗੁਰੁੂ ਦੀ ਆਨ ਅਤੇ ਸ਼ਾਨ ਲਈ ਵੱਧ ਚੜ ਕੇ ਕੁਰਬਾਨੀਆਂ ਕੀਤੀਆਂ ਸਨਅਤੇ ਕੌਮ ਦੇ ਗਦਾਰਾਂ ਨੂੰ ਮੂੰਹ ਦੀ ਖਾਣੀ ਪਈ ਸੀ।

print
Share Button
Print Friendly, PDF & Email

Leave a Reply

Your email address will not be published. Required fields are marked *