ਜਸਟਿਸ ਖਹਿਰ ਹੋਣਗੇ ਭਾਰਤ ਦੇ ਪਹਿਲੇ ਸਿੱਖ ਚੀਫ ਜਸਟਿਸ

ss1

ਜਸਟਿਸ ਖਹਿਰ ਹੋਣਗੇ ਭਾਰਤ ਦੇ ਪਹਿਲੇ ਸਿੱਖ ਚੀਫ ਜਸਟਿਸ

js-khehar-759-580x395

ਨਵੀਂ ਦਿੱਲੀ: ਜਸਟਿਸ ਜੇ.ਐਸ. ਖਹਿਰ ਭਾਰਤ ਦੇ ਅਗਲੇ ਚੀਫ ਜਸਟਿਸ ਹੋਣਗੇ। ਉਹ ਟੀ.ਐਸ. ਠਾਕੁਰ ਦੀ ਥਾਂ ਲੈਣਗੇ। ਜਸਟਿਸ ਠਾਕੁਰ 4 ਜਨਵਰੀ ਨੂੰ ਸੇਵਾ ਮੁਕਤ ਹੋ ਰਹੇ ਹਨ। ਜਸਟਿਸ ਖਹਿਰ ਪਹਿਲੇ ਸਿੱਖ ਚੀਫ ਜਸਟਿਸ ਹੋਣਗੇ।

ਉਹ 4 ਜਨਵਰੀ ਨੂੰ ਭਾਰਤ ਦੇ 44ਵੇਂ ਚੀਫ ਜਸਟਿਸ ਵਜੋਂ ਹਲਫ ਲੈਣਗੇ। ਉਨ੍ਹਾਂ ਨੂੰ ਰਾਸ਼ਟਰਪਤੀ ਪ੍ਰਣਬ ਮੁਖਰਜੀ ਅਹੁਦੇ ਦੀ ਸਹੁੰ ਚੁਕਾਉਣਗੇ। ਉਨ੍ਹਾਂ ਕੋਲ ਇਹ ਅਹੁਦਾ 4 ਅਗਸਤ, 2017 ਤੱਕ ਰਹੇਗਾ।

ਚੀਫ ਜਸਟਿਸ ਟੀ.ਐਸ. ਠਾਕੁਰ ਨੇ ਮੰਗਲਵਾਰ ਕੇਂਦਰ ਸਰਕਾਰ ਨੂੰ ਅਗਲੇ ਚੀਫ ਜਸਟਿਸ ਲਈ ਜਸਟਿਸ ਖਹਿਰ ਦੇ ਨਾਂ ਦੀ ਸਿਫਾਰਸ਼ ਕੀਤੀ। ਜਸਟਿਸ ਖਹਿਰ ਇਸ ਵੇਲੇ ਸੁਪਰੀਮ ਕੋਰਟ ਦੇ ਜੱਜ ਹਨ। ਉਨ੍ਹਾਂ ਦੀ ਨਿਯੁਕਤੀ 13 ਸਤੰਬਰ, 2011 ਨੂੰ ਹੋਈ ਸੀ।

print
Share Button
Print Friendly, PDF & Email

Leave a Reply

Your email address will not be published. Required fields are marked *