ਸ਼੍ਰੀ ਅਨੰਦਪੁਰ ਸਾਹਿਬ ਜਲਦ ਖੁੱਲੇਗਾ ਡਾਇਲਸਿਜ ਸੈਂਟਰ-ਐਸ ਪੀ ਸਿੰਘ ਓਬਰਾਏ

ss1

ਸ਼੍ਰੀ ਅਨੰਦਪੁਰ ਸਾਹਿਬ ਜਲਦ ਖੁੱਲੇਗਾ ਡਾਇਲਸਿਜ ਸੈਂਟਰ-ਐਸ ਪੀ ਸਿੰਘ ਓਬਰਾਏ
ਸਰਬੱਤ ਦਾ ਭਲਾ ਟਰੱਸਟ ਵਲੋ ਕਰਵਾਏ ਜਾ ਰਹੇ ਨੇ ਸੇਵਾ ਦੇ ਕਾਰਜ-: ਓਬਰਾਏ

06rpr-pb-1001aਸ਼੍ਰੀ ਅਨੰਦਪੁਰ ਸਾਹਿਬ, 6 ਦਸੰਬਰ (ਦਵਿੰਦਰਪਾਲ ਸਿੰਘ/ਅੰਕੁਸ਼): ਡਾ:ਐਸ ਪੀ ਸਿੰਘ ਓਬਰਾਏ ਨੇ ਅੱਜ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਕਿਹਾ ਕਿ 10 ਦਿਨਾਂ ਦੇ ਅੰਦਰ ਅੰਦਰ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਡਾਇਲਸਿਜ ਦੇ ਦੋ ਸੈਂਟਰ ਸਥਾਪਿਤ ਕੀਤੇ ਜਾਣਗੇ ਜਿੱਥੇ ਕੇਵਲ ਸਤ ਸੋ ਰੁਪਏ ਵਿਚ ਡਾਇਲਸਿਜ ਕਰਵਾਇਆ ਜਾ ਸਕੇਗਾ। ਅੱਜ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਉਨਾਂ ਕਿਹਾ ਕਿ ਇਸ ਸਬੰਧੀ ਸਾਡੇ ਧਿਆਨ ਵਿਚ ਇਹ ਲਿਆਇਆ ਗਿਆ ਸੀ ਕਿ ਇਸ ਇਲਾਕੇ ਵਿਚ ਡਾਇਲਸਜ ਦੀ ਘਾਟ ਹੈ ਜਿਸ ਕਰਕੇ ਅਸੀ ਇਹ ਫੈਸਲਾ ਲਿਆ। ਇਕ ਸੁਆਲ ਦੇ ਜੁਆਬ ਵਿਚ ਉਨਾਂ ਦੱਸਿਆ ਕਿ ਅਸੀ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਬਣਾਇਆ ਹੋਇਆ ਹੈ ਜਿਸ ਵਲੋਂ ਸਮਾਜ ਭਲਾਈ ਦੇ ਕਾਰਜ ਵੱਡੇ ਪੱਧਰ ਤੇ ਕੀਤੇ ਜਾ ਰਹੇ ਹਨ। ਉਨਾਂ ਦੱਸਿਆ ਕਿ ਹੁਣ ਤੱਕ ਭਾਰਤ ਦੇ 1200 ਸਕੂਲਾਂ ਵਿਚ ਕਮੱਰਸ਼ੀਅਲ ਆਰ ਓ ਲਗਵਾਏ ਜਾ ਚੁੱਕੇ ਹਨ ਜਿਨਾਂ ਨਾਲ 16 ਲੱਖ ਬੱਚਿਆਂ ਨੂੰ ਸਾਫ ਪਾਣੀ ਮੁਹੱਈਆ ਕਰਵਾਇਆ ਗਿਆ ਹੈ, ਟਰੱਸਟ ਵਲੋਂ 22 ਹਜਾਰ ਲੜਕੀਆਂ ਦੇ ਅਨੰਦਕਾਰਜ ਅਤੇ ਨਿਕਾਹ ਕਰਵਾਏ ਜਾ ਚੁੱਕੇ ਹਨ, ਹੁਣ ਤੱਕ 78 ਡਾਇਲਸਿਜ ਸੈਂਟਰ ਸਥਾਪਿਤ ਕੀਤੇ ਜਾ ਚੁੱਕੇ ਹਨ । ਟਰੱਸਟ ਵਲੋਂ 33 ਸੋ ਵਿਦਿਆਰਥੀਆਂ ਨੂੰ ਪੜਾਉਣ ਦੀ ਜਿੰਮੇਵਾਰੀ ਲਈ ਗਈ ਹੈ ਤੇ ਉਨਾਂ ਦੀ ਸਕੂਲ, ਕਾਲਜਾਂ ਤੇ ਯੂਨੀਵਰਸਿਟੀਆਂ ਦੀ ਫੀਸ ਦਿਤੀ ਜਾ ਰਹੀ ਹੈ । ਇਸ ਤੋ ਇਲਾਵਾ ਟਰੱਸਟ ਵਲੋਂ 66 ਸੋ ਵਿਧਵਾਵਾਂ ਨੂੰ ਲਗਾਤਾਰ ਪੈਨਸ਼ਨ ਦਿਤੀ ਜਾ ਰਹੀ ਹੈ ਅਤੇ ਉਨਾਂ ਦੇ ਬੱਚਿਆਂ ਦੀ ਵਿਸ਼ੇਸ਼ ਤੋਰ ਤੇ ਸੰਭਾਲ ਕੀਤੀ ਜਾ ਰਹੀ ਹੈ। ਇਕ ਸੁਆਲ ਦੇ ਜੁਆਬ ਵਿਚ ਉਨਾਂ ਦੱਸਿਆ ਕਿ ਸਾਨੂੰ ਸੂਬਾ ਜਾਂ ਕੇਂਦਰ ਸਰਕਾਰ ਤੋ ਕੋਈ ਮਦਦ ਨਹੀ ਮਿਲਦੀ ਅਤੇ ਨਾ ਹੀ ਅਸੀ ਕੋਈ ਰਸੀਦ ਬੁਕ ਛਾਪੀ ਹੈ।

        ਇਸ ਮੋਕੇ ਤਖਤ ਸ਼੍ਰੀ ਕੇਸਗੜ ਸਾਹਿਬ ਦੇ ਸਾਬਕਾ ਜਥੇਦਾਰ ਪ੍ਰੋ:ਮਨਜੀਤ ਸਿੰਘ, ਸਾਬਕਾ ਸ਼੍ਰੋਮਣੀ ਕਮੇਟੀ ਮੈਂਬਰ ਗੁਰਿੰਦਰ ਸਿੰਘ ਗੋਗੀ, ਇੰਦਰਪਾਲ ਸਿੰਘ ਚੱਢਾ, ਮਨਜੀਤ ਸਿੰਘ ਬਾਸੋਵਾਲ, ਮੈਨੇਜਰ ਰਣਬੀਰ ਸਿੰਘ, ਸ਼ੀਤਲ ਸਿੰਘ, ਅਮਿਤੋਜ ਸਿੰਘ ਆਦਿ ਹਾਜਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *