ਨੌਜਵਾਨਾਂ ਨੇ ਡਿਪਟੀ ਕਮਿਸ਼ਨਰ ਨੂੰ ਜਿ਼ਲ੍ਹਾਂ ਲਾਇਬ੍ਰੇਰੀ ਮੁੜ ਖੋਲਣ ਦੀ ਮੰਗ ਕੀਤੀ

ss1

ਨੌਜਵਾਨਾਂ ਨੇ ਡਿਪਟੀ ਕਮਿਸ਼ਨਰ ਨੂੰ ਜਿ਼ਲ੍ਹਾਂ ਲਾਇਬ੍ਰੇਰੀ ਮੁੜ ਖੋਲਣ ਦੀ ਮੰਗ ਕੀਤੀ

imag3548ਹੁਸ਼ਿਆਰਪੁਰ, 6 ਦਸੰਬਰ (ਅਸ਼ਵਨੀ ਸ਼ਰਮਾ): ਹੁਸ਼ਿਆਰਪੁਰ ਦੇ ਨੋਜਵਾਨਾਂ ਵਲੋਂ ਅੱਜ ਆਯੂਸ਼ ਸ਼ਰਮਾ ਦੀ ਅਗਵਾਈ ਹੇਠਾਂ ਡਿਪਟੀ ਕਮਿਸ਼ਨਰ ਨੂੰ ਜਿਲ੍ਹਾ ਲਾਇਬ੍ਰੇਰੀ ਨੂੰ ਮੁੜ ਖੋਲ੍ਹਣ ਲਈ ਇਕ ਮੰਗ ਪੱਤਰ ਦਿੱਤਾ ਗਿਆ। ਅਭਿਜੀਤ ਰਾਹਲ, ਮੋਹਿਤ ਡੋਗਰਾ, ਸਾਹਿਲ, ਰਾਜੀਵ, ਪਾਰਸ, ਦੇਵਾਸ਼ ਆਦਿ ਹਾਜ਼ਰ ਸਨ। ਅਤੇ ਸ਼ਹਿਰ ਦੇ ਵੱਖ ਵੱਖ ਨਾਮੀ ਕਾਲਜ ਅਤੇ ਕੋਚਿੰਗ ਇੰਸਟੀਟਿਊਟ ਜਿਸ ਵਿਚ ਸਨਾਤਨ ਧਰਮ ਕਾਲਜ, ਸਰਕਾਰੀ ਕਾਲਜ , ਪਾਲੀਐਕਨਿਕ ਕਾਲਜ, ਗੇਆਨਮ ਇੰਸਟੀਟਿਊਟ, ਮਾਸਟਰਪ੍ਰੈਪ , ਐਲਵਿਸ, ਗ੍ਰੇ ਮੇਟਰ੍ਸ, ਟ੍ਰਿਪਲ ਏਮ, ਤਰਸੇਮ ਮਹਾਜਨ ਅਕਾਡਮੀ, ਬ੍ਰਿਟਿਸ਼ ਓਕ੍ਸ੍ਫਰ੍ਡ ਇੰਸਟੀਟਿਊਟ ਦੇ ਵਿਦਿਆਰਥੀਆਂ ਅਤੇ ਸ਼ਹਿਰ ਵਾਸੀਆਂ ਵਲੋਂ ਕੀਤੇ 557 ਦਸਤਖਤ ਦੇ ਆਧਾਰ ਤੇ ਡਿਪਟੀ ਕਮਿਸ਼ਨਰ ਮੈਡਮ ਨੂੰ ਮੰਗ ਪੱਤਰ ਦਿੱਤਾ ਗਿਆ । ਇਸ ਮੌਕੇ ਆਯੂਸ਼ ਨੇ ਦੱਸਿਆ ਕਿ ਪੰਜਾਬ ਦੇ ਸਿਰਫ 14 ਜਿਲ੍ਹਿਆਂ ਕੋਲ ਹੀ ਆਪਣੀ ਜਿਲ੍ਹਾ ਲਾਇਬ੍ਰੇਰੀ ਹੈ ਜਿਸ ਵਿਚੋਂ ਇਕ ਹੁਸ਼ਿਆਰਪੁਰ ਸ਼ਹਿਰ ਦੇ ਮਾਹਿਲਪੁਰ ਅੱਡੇ ਵਿਖੇ ਸਥਿਤ ਹੈ। ਪਿਛਲੇ ਲੰਬੇ ਸਮੇਂ ਤੋਂ ਇਹ ਲਾਇਬ੍ਰੇਰੀ ਬੰਦ ਪਈ ਹੈ ਕਾਰਨ, ਸਟਾਫ ਦਾ ਨਾਂ ਹੋਣਾ। ਇਸ ਲਾਇਬ੍ਰੇਰੀ ਵਿਚ 50000 ਤੋਂ ਵੱਧ ਕਿਤਾਬਾਂ ਪਈਆਂ ਹਨ ਜਿਸ ਵਿਚ ਧਾਰਮਿਕ ਕਿਤਾਬਾਂ, ਦੇਸ਼-ਵਿਦੇਸ਼ਾ ਦੇ ਐਨਸਾਈਕਲੋਪੀਡੀਆ, ਲਿਟਰੇਚਰ ਸਬੰਧੀ ਕਿਤਾਬਾਂ, ਵਿਦਿਆਰਥੀਆਂ ਲਈ ਵੱਖ ਵੱਖ ਏਂਟ੍ਰੇਨ੍ਸ ਟੈਸਟਾਂ ਦੀ ਤਿਆਰੀ ਵਾਸਤੇ ਇਕ ਤੋਂ ਵੱਧਕੇ ਇਕ ਕਿਤਾਬ ਲਾਇਬ੍ਰੇਰੀ ਵਿਚ ਮੌਜੂਦ ਹੈ। ਇਹਨਾਂ ਕਿਤਾਬਾਂ ਦੀ ਕੀਮਤ 10 ਕਰੋੜ ਰੁਪਏ ਤੋਂ ਵੱਧ ਦਸੀ ਜਾਂਦੀ ਹੈ। ਲਾਇਬ੍ਰੇਰੀ ਵਿਚ ਹੁਣ ਸਿਰਫ ਇਕ ਹੀ ਚੌਕੀਦਾਰ ਹੈ, ਜੋ ਕਿ ਹਾਲੇ ਤੱਕ ਕਿਤਾਬਾਂ ਨੂੰ ਦਿਮਕ ਤੋਂ ਬਚਾਉਂਦਾ ਆ ਰਿਹਾ ਹੈ। ਆਉਣ ਵਾਲੇ 3 ਮਹੀਨੇ ਵਿੱਚ ਉਸ ਨੇ ਵੀ ਰਿਟਾਇਰ ਹੋ ਜਾਣਾ ਹੈ ਫਿਰ ਕੋਣ ਕਰੇਗਾ ਕੀਮਤੀ ਕਿਤਾਬਾਂ ਦੀ ਰਾਖੀ?
ਇਸ ਸਬੰਧੀ ਨੋਜਵਾਨਾਂ ਵਲੋਂ ਡੀ. ਸੀ ਮੈਡਮ ਨੂੰ ਲਾਇਬ੍ਰੇਰੀ ਨੂੰ ਬਚਾਉਣ ਲਈ ਮੰਗ ਕੀਤੀ ਗਈ। ਡਿਪਟੀ ਕਮਿਸ਼ਨਰ ਮੈਡਮ ਵਲੋਂ ਨੋਜਵਾਨਾਂ ਨੂੰ ਲਾਇਬ੍ਰੇਰੀ ਜਲਦ ਤੋਂ ਜਲਦ ਖੋਲ੍ਹਣ ਅਤੇ ਸੰਬੰਧਿਤ ਵਿਭਾਗ ਨਾਲ ਗੱਲਬਾਤ ਕਰਨ ਦਾ ਭਰੋਸਾ ਦਿੱਤਾ ਗਿਆ।

print
Share Button
Print Friendly, PDF & Email