ਐਸ. ਡੀ. ਐਮ ਨੇ ਬੇਟੀ ਬਚਾਓ, ਬੇਟੀ ਪੜਾਓ ਪ੍ਰਚਾਰ ਵੈਨ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤੀ

ss1

ਐਸ. ਡੀ. ਐਮ ਨੇ ਬੇਟੀ ਬਚਾਓ, ਬੇਟੀ ਪੜਾਓ ਪ੍ਰਚਾਰ ਵੈਨ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤੀ

6-snap-van-rvana-1ਤਲਵੰਡੀ ਸਾਬੋ, 6 ਦਸੰਬਰ (ਗੁਰਜੰਟ ਸਿੰਘ ਨਥੇਹਾ): ਸਥਾਨਕ ਸਹਿਰ ਦੇ ਬਾਲ ਤੇ ਵਿਕਾਸ ਵਿਭਾਗ ਵੱਲੋਂ `ਬੇਟੀ ਬਚਾਓ, ਬੇਟੀ ਪੜਾਓ’ ਪ੍ਰੋਗਰਾਮ ਦੇਣ ਵਾਲੀ ਵੈਨ ਨੂੰ ਐਸ. ਡੀ. ਐਮ ਸੁਭਾਸ ਕੁਮਾਰ ਤੇ ਸੀ. ਡੀ. ਪੀ. ਓ ਮਨਜੀਤ ਕੌਰ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਸ ਮੌਕੇ ਐਸ. ਡੀ. ਐਮ ਸ੍ਰੀ ਸੁਭਾਸ਼ ਕੁਮਾਰ ਨੇ ਦੱਸਿਆ ਕਿ ਇਹ ਵੈਨ ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਲੜਕੀਆਂ ਦੇ ਵਿਕਾਸ ਕਰਵਾਉਣ ਲਈ ਸਪੈਸ਼ਲ ਖਾਸ ਜਿਲ੍ਹਿਆ ਵਿੱਚ ਭੇਜੀ ਗਈ ਹੈ ਜਿਸ ਨੂੰ ਅੱਜ ਇਸ ਖੇਤਰ ਦੇ ਪਿੰਡਾਂ ਵਿਚ ਲੋਕਾਂ ਨੂੰ ਜਾਗਰੂਕ ਕਰਨ ਲਈ ਰਵਾਨਾ ਕੀਤਾ ਗਿਆ ਹੈ।
ਇਸ ਮੌਕੇ ਸੀ. ਡੀ. ਪੀ. ਓ ਮਨਜੀਤ ਕੌਰ ਨੇ ਦੱਸਿਆ ਕਿ ਇਹ ਵੈਨ ਹਰ ਰੋਜ ਅੱਧੀ ਦਰਜਨ ਤੋਂ ਵੱਧ ਪਿੰਡਾਂ ਦੇ ਲੋਕਾਂ ਨੂੰ ਲੜਕੀਆਂ ਦੀਆਂ ਸਕੀਮਾਂ ਤੇ ਸਮਾਜ ਵਿੱਚ ਲੜਕੀਆਂ ਨੂੰ ਲੜਕਿਆ ਦੇ ਬਰਾਬਰ ਦਰਜਾ ਦਿਵਾਉਣ ਲਈ ਜਾਗਰੂਕ ਕਰਨ ਲਈ ਭੇਜੀ ਗਈ ਹੈ ਜੋ ਲੋਕਾਂ ਨੂੰ ਨੁੱਕੜ ਨਾਟਕਾਂ ਖੇਡ ਕੇ ਲੜਕੀਆਂ ਸਬੰਧੀ ਜਾਗਰੂਕ ਕਰੇਗੀ। ਇਸ ਮੌਕੇ ਉਨ੍ਹਾਂ ਆਗਣਵਾੜੀ ਸੈਂਟਰਾਂ ਵਿੱਚ ਇਸ ਵੈਨ ਦੇ ਕਲਾਕਾਰਾਂ ਵੱਲੋਂ ਪੇਸ਼ ਕੀਤੇ ਜਾਂਦੇ ਪ੍ਰੋਗਰਾਮ ਨੂੰ ਵੇਖ ਕੇ ਅਮਲ ਵਿੱਚ ਲਿਆਉਣ ਦੀ ਅਪੀਲ ਕੀਤੀ।
ਇਸ ਮੌਕੇ ਸੁਪਰਡੈਂਟ ਬਲਵਿੰਦਰ ਸਿੰਘ, ਸੁਪਰਵਾਈਜਰ ਹਰਮੇਲ ਕੌਰ, ਭੋਲੋ ਕੌਰ, ਗੁਰਚਰਨ ਕੌਰ, ਸੁਰਿੰਦਰ ਕੌਰ, ਛਿੰਦਰਪਾਲ ਕੌਰ, ਪਰਮਜੀਤ ਕੌਰ, ਹਰਬੰਸ ਕੌਰ, ਆਂਗਣਵਾੜੀ ਵਰਕਰ ਮੀਨਾਕਸ਼ੀ, ਵੀਰਪਾਲ ਕੌਰ, ਮਹਿੰਦਰ ਕੌਰ, ਜਸਵਿੰਦਰ ਕੌਰ, ਭਗਵਾਨਦਾਸ ਤੇ ਆਗਣਵਾੜੀ ਵਰਕਰਾਂ ਤੇ ਸਟਾਫ ਮੌਜੂਦ ਸੀ।

print
Share Button
Print Friendly, PDF & Email

Leave a Reply

Your email address will not be published. Required fields are marked *