ਗਿ:ਮੱਲ ਸਿੰਘ ਨੇ ਰੱਖਿਆ ‘‘ਸੰਨੀ ਓਬਰਾਏ ਵਿਵੇਕ ਸਦਨ” ਦਾ ਨੀਂਹ ਪੱਥਰ

ss1

ਗਿ:ਮੱਲ ਸਿੰਘ ਨੇ ਰੱਖਿਆ ‘‘ਸੰਨੀ ਓਬਰਾਏ ਵਿਵੇਕ ਸਦਨ” ਦਾ ਨੀਂਹ ਪੱਥਰ
ਢਾਈ ਕਰੌੜ ਦੀ ਲਾਗਤ ਨਾਲ ਬਣਨ ਵਾਲੇ ਇਸ ਸਦਨ ਵਿਚ ਹੋਣਗੇ 54 ਬੈਂਡਾਂ ਵਾਲੇ ਆਲੀਸ਼ਾਨ ਕਮਰੇ-: ਡਾ:ਐਸ ਪੀ ਸਿੰਘ ਓਬਰਾਏ

oberoi-newਸ਼੍ਰੀ ਅੰਦਪੁਰ ਸਾਹਿਬ, 6 ਦਸੰਬਰ(ਦਵਿੰਦਰਪਾਲ ਸਿੰਘ/ਅਂੰਕੁਸ਼): ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵਲੋਂ ਉਸਾਰੇ ਜਾ ਰਹੇ ‘‘ਸੰਨੀ ਓਬਰਾਏ ਵਿਵੇਕ ਸਦਨ” ਦਾ ਨੀਂਹ ਪੱਥਰ ਅੱਜ ਪੰਜ ਪਿਆਰੇ ਸਾਹਿਬਾਨ ਅਤੇ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਜੱਥੇਦਾਰ ਸਿੰਘ ਸਾਹਿਬ ਗਿਆਨੀ ਮੱਲ ਸਿੰਘ ਵਲੋਂ ਜੈਕਾਰਿਆਂ ਦੀ ਗੂੰਜ ਵਿਚ ਰਖਿਆ ਗਿਆ। ਇਸ ਨੀਂਹ ਪੱਥਰ ਸਮਾਗਮ ਦੌਰਾਨ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੁਖੀ ਡਾ:ਐਸ ਪੀ ਸਿੰਘ ਓਬਰਾਏ, ਸ਼੍ਰੀ ਤਖਤ ਸਾਹਿਬ ਦੇ ਸਾਬਕਾ ਜੱਥੇਦਾਰ ਪ੍ਰੋਫ:ਮਨਜੀਤ ਸਿੰਘ, ਸਿਖ ਮਿਸ਼ਨਰੀ ਕਾਲਜ ਦੇ ਪ੍ਰਿੰ:ਸੁਰਿੰਦਰ ਸਿੰਘ, ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਫੂਲਾ ਸਿੰਘ, ਸੰਤ ਜੋਗਿੰਦਰ ਸਿੰਘ ਡੁਮੇਲੀ ਵਾਲੇ ਆਦਿ ਆਗੂਆਂ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਇਸ ਮੌਕੇ ਸਿੰਘ ਸਾਹਿਬ ਗਿਆਨੀ ਮੱਲ ਸਿੰਘ ਨੇ ਦੱਸਿਆ ਕਿ ਜਿਹੜਾ ਇਹ ਸਦਨ ਤਿਆਰ ਹੋਣ ਜਾ ਰਿਹਾ ਹੈ ਇਹ ਡਾ: ਐਸ ਪੀ ਸਿੰਘ ਦਾ ਇਹ ਇਕ ਸ਼ਲਾਘਾਯੋਗ ਉਪਰਾਲਾ ਹੈ, ਉਹਨਾਂ ਦੱਸਿਆ ਕਿ ਡਾ:ਐਸ ਪੀ ਸਿੰਘ ਓਬਰਾਏ ਪਹਿਲਾਂ ਵੀ ਅਜਿਹੇ ਕਈ ਕਾਰਜ ਕਰ ਰਹੇ ਹਨ ਜਿਨ੍ਹਾਂ ਕਰਕੇ ਇਹਨਾਂ ਦਾ ਨਾਮ ਪੂਰੀ ਦੁਨੀਆ ਵਿਚ ਪਹਿਚਾਣਿਆਂ ਜਾਂਦਾ ਹੈ। ਨੀਂਹ ਪੱਥਰ ਸਮਾਗਮ ਉਪਰੰਤ ਡਾ:ਐਸ ਪੀ ਸਿੰਘ ਓਬਰਾਏ ਨੇ ਅਤਿ ਰਮਣੀਕ ਵਾਤਾਵਰਣ, ਖੁੱਲੀ ਜਗ੍ਹਾਂ ਵਿਚ ਖੋਲੇ ਜਾ ਰਹੇ ਬਜ਼ੁਰਗਾਂ ਦੇ ਰਹਿਣ ਲਈ ਇਸ ਸਦਨ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇੰਦਰਜੀਤ ਸਿੰਘ ਅਤੇ ਦਲਜੀਤ ਸਿੰਘ ਪਟਿਆਲਾ ਵਲੋਂ ਦਿੱਤੀ ਗਈ ਇਹ 1400 ਗੱਜ ਜਗ੍ਹਾ ਵਿਚ ਢਾਈ ਕਰੌੜ ਦੀ ਲਾਗਤ ਨਾਲ ਬਣਨ ਵਾਲੇ ਇਸ ਸਦਨ ਵਿਚ 54 ਬੈੱਡਾਂ ਵਾਲੇ ਹਰ ਇਕ ਸਹੂਲਤ ਨਾਲ ਲੈਸ ਕਮਰਿਆਂ ਤੋਂ ਇਲਾਵਾ ਇਕ ਗੈਸਟ ਰੂਮ, ਇਕ ਡਾਇਨਿੰਗ ਹਾਲ, ਹੈੰਡੀਕੈਪਡ ਲਈ ਸਪੈਸ਼ਲ ਅਰੇਂਜਮੈਂਟ ਵਾਲੇ ਕਮਰੇ ਅਤੇ ਸਹੂਲਤਾਂ, ਡਾਕਟਰੀ ਸਕੂਲਤਾਂ ਆਦਿ ਦਾ ਵੀ ਪੂਰਾ ਪ੍ਰਬੰਧ ਕੀਤਾ ਜਾਵੇਗਾ। ਉਹਨਾਂ ਦੱਸਿਆ ਕਿ ਇਸ ਸਦਨ ਦਾ ਕੰਮ ਲੱਗਭਗ 10 ਮਹੀਨਿਆਂ ਦੇ ਅੰਦਰ ਅੰਦਰ ਮੁਕੰਮਲ ਕਰ ਦਿੱਤਾ ਜਾਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਇੰਦਰਪਾਲ ਸਿੰਘ ਚੱਡਾ, ਗੁਰਿੰਦਰ ਸਿੰਘ ਗੋਗੀ, ਸਾਬਕਾ ਹੈੱਡ ਗ੍ਰੰਥੀ ਗਿਆਨੀ ਸੁਖਵਿੰਦਰ ਸਿੰਘ, ਅਮੀਤੋਜ ਸਿੰਘ, ਭਾਈ ਹਰਸਿਮਰਨ ਸਿੰਘ, ਅਮਰਜੀਤ ਸਿੰਘ ਬੈਂੰਕ, ਮਨਮੋਹਨ ਸਿੰਘ, ਮਨਜੀਤ ਸਿੰਘ ਬਾਸੋਵਾਲ, ਰਣਬੀਰ ਸਿੰਘ ਕਲੌਤਾ, ਆਤਮਾ ਸਿੰਘ ਬੈਂਕ, ਹਰਮਿੰਦਰ ਸਿੰਘ ਮਿਨਹਾਸ ਆਦਿ ਹਾਜ਼ਰ ਸਨ।

print
Share Button
Print Friendly, PDF & Email