ਰਇਸ ਆ ਰਿਹਾ ਹੈ ਤੁਹਾਡੇ ਸ਼ਹਿਰ ਮੋਗਾ-ਪੰਜਾਬ

ss1

ਰਇਸ ਆ ਰਿਹਾ ਹੈ ਤੁਹਾਡੇ ਸ਼ਹਿਰ ਮੋਗਾ-ਪੰਜਾਬ

raees-posterਮਹਿਲ ਕਲਾਂ 06 ਦਸੰਬਰ (ਗੁਰਭਿੰਦਰ ਗੁਰੀ/ ਪ੍ਰਦੀਪ ਕੁਮਾਰ): ਸ਼ਾਹਰੂਖ ਖਾਨ ਆਪਣੀ ਨਵੀਂ ਰਲੀਜ ਹੋਣ ਵਾਲੀ ਫਿਲਮ ਰਇਸ ਨੂੰ ਲੈਕੇ ਚਰਚਾ ਚ ਹੈ।ਫਿਲਮ ਦਾ ਟ੍ਰੇਲਰ 7 ਦਸੰਬਰ ਨੂੰ ਰਲੀਜ ਹੋਣ ਜਾ ਰਿਹਾ ਹੈ ।ਮੋਗਾ ਪੰਜਾਬ ਦੇ ਨੀਲਮ ਨਵਾਜ ਸਿਨੇਮਾ ਵਿਖੇ ਸ਼ਾਹਰੂਖ ਖਾਨ ਦੀ ਆਉਣ ਵਾਲੀ ਫਿਲਮ ਦਾ ਟ੍ਰੇਲਰ 7 ਦਸੰਬਰ ਨੂੰ ਰਲੀਜ ਹੋਣ ਜਾ ਰਿਹਾ ਹੈ ਉਥੇ ਹੀ ਸ਼ਾਹਰੂਖ ਖਾਨ ਖੁੱਦ ਵਿਡਿਓ ਕਾਨਫ੍ਰੈਸ ਨਾਲ ਸਭ ਦੇ ਰੂ ਬ ਰੂ ਹੋਣਗੇ।ਫਿਲਮ ਦੇ ਟ੍ਰੇਲਰ ਨੂੰ ਇਕੋ ਦਿਨ 10 ਸ਼ਹਿਰਾਂ ਚ ਦਿਖਾਈਆ ਜਾਵੇਗਾ।ਇੰਨਾਂ ਹੀ ਸ਼ਹਿਰਾਂ ਦੇ ਲੋਕਾਂ ਨਾਲ ਸ਼ਾਹਰੂਖ ਖਾਨ ਸਵਾਲ-ਜਵਾਬ ਕਰਦੇ ਨਜ਼ਰ ਪੈਣਗੇ ਅਤੇ ਨਾਲ ਹੀ ਟ੍ਰੇਲਰ ਨੂੰ ਦੇਸ਼ ਭਰ ਦੇ 3400 ਸਕਰੀਨਾਂ ਉਪਰ ਦਿਖਾਇਆਂ ਜਾਵੇਗਾ।ਫਿਲਮ ਚ ਰਇਸ ਦਾ ਕਿਰਦਾਰ ਨਿਭਾ ਰਹੇ ਸ਼ਾਹਰੂਖ ਖਾਨ ਨੇ ਕੁਝ ਸਮਾਂ ਪਹਿਲਾ ਹੀ ਟ੍ਰੇਲਰ ਦਾ ਇੱਕ ਵਿਡਿਓ ਪਾਇਆ ਸੀ ਜਿਸਦੇ ਚਲਦੇ ਉਹ ਆਪਣੇ ਕਿਰਦਾਰ ਦੇ ਰੂਪ ਚ ਨਜਰ ਪਏ ਸਨ ।ਸ਼ਾਹਰੂਖ ਖਾਨ ਦੇ ਇਸ ਵਿਡਿਓ ਨੂੰ ਲੋਕਾਂ ਨੇ ਬਹੁਤ ਹੀ ਸਰਾਹਿਆ ਹੈ ਹਰ ਪਾਸੇ ਇਸ ਵਿਡਿਓ ਦੀ ਚਰਚਾ ਹੈ। 2017 ਦੇ ਜੰਨਵਰੀ ਦੇ ਅਖਿਰਲੇ ਹਫਤੇ ਰਲੀਜ ਹੋਣ ਵਾਲੀ ਰਇਸ ਇੱਕ ਐਕਸ਼ਨ ਥ੍ਰਿਲਰ ਫਿਲਮ ਹੈ।ਫਿਲਮ ਦਾ ਨਿਰਦੇਸ਼ਨ ਰਾਹੂਲ ਢੋਲਕੀਆਂ ਨੇ ਕੀਤਾ ਹੈ।ਰਿਤੇਸ਼ ਸਿਧਵਾਨੀ ਤੇ ਫਰਹਾਨ ਅਖਤਰ ਦੀ ੲਕਸੇਲ ਇੰਟਰਟੇਂਮੇਂਟ ਨੇ ਰਇਸ ਦਾ ਨਿਰਮਾਣ ਕਿਤਾ ਹੈ।

print
Share Button
Print Friendly, PDF & Email