ਆਡ-ਈਵਨ ਫਾਰਮੂਲੇ ਨਾਲ਼ ਨਹੀਂ ਘਟਿਆ ਪ੍ਰਦੂਸ਼ਣ

ss1

ਆਡ-ਈਵਨ ਫਾਰਮੂਲੇ ਨਾਲ਼ ਨਹੀਂ ਘਟਿਆ ਪ੍ਰਦੂਸ਼ਣ

ਨਵੀਂ ਦਿੱਲੀ: ਕੇਜਰੀਵਾਲ ਸਰਕਾਰ ਵੱਲੋਂ ਲਾਗੂ ਕੀਤਾ ਗਿਆ ਔਡ-ਈਵਨ ਫ਼ਾਰਮੂਲਾ ਇਸ ਵਾਰ ਫ਼ੇਲ੍ਹ ਹੋ ਗਿਆ ਹੈ। ਦਿੱਲੀ ਸਰਕਾਰ ਨੇ 15 ਅਪ੍ਰੈਲ ਨੂੰ ਰਾਜਧਾਨੀ ਵਿੱਚ ਪ੍ਰਦੂਸ਼ਣ ਘੱਟ ਕਰਨ ਲਈ ਇਹ ਫ਼ਾਰਮੂਲਾ ਲਾਗੂ ਕੀਤਾ ਸੀ ਜਿਸ ਦਾ ਅੱਜ ਅੰਤਿਮ ਦਿਨ ਹੈ ਪਰ ਜੋ ਅੰਕੜੇ ਪ੍ਰਾਪਤ ਹੋਏ ਹਨ ਉਸ ਤੋਂ ਪਤਾ ਲੱਗਾ ਕਿ ਕੇਜਰੀਵਾਲ ਦੀ ਰਾਜਧਾਨੀ ਵਿੱਚ ਪ੍ਰਦੂਸ਼ਣ ਘੱਟ ਕਰਨ ਦੀ ਯੋਜਨਾ ਦੂਜੇ ਗੇੜ ਵਿੱਚ ਠੁੱਸ ਹੋਈ ਹੈ।

  ਸਕੂਲ ਆਫ਼ ਪਲੈਨਿੰਗ ਐਂਡ ਆਰਕੀਟੈਕਚਰ (ਐਸ.ਪੀ.ਏ.) ਦੇ ਅੰਕੜਿਆਂ ਅਨੁਸਾਰ ਦਿੱਲੀ ਵਿੱਚ ਨਾ ਤਾਂ ਪ੍ਰਦੂਸ਼ਣ ਘੱਟ ਹੋਇਆ ਹੈ ਤੇ ਨਾ ਹੀ ਗੱਡੀਆਂ ਦੀ ਗਿਣਤੀ ਵਿੱਚ ਕਮੀ ਆਈ ਹੈ। ਔਡ-ਈਵਨ ਦੀ ਕਾਮਯਾਬੀ ਲਈ ਦਿੱਲੀ ਸਰਕਾਰ ਨੇ ਇਸ ਵਾਰ ਆਪਣੀ ਪੂਰੀ ਤਾਕਤ ਲਾ ਦਿੱਤੀ ਸੀ। ਇਸ ਦੇ ਪ੍ਰਚਾਰ ਉੱਤੇ ਹੀ ਦਿੱਲੀ ਸਰਕਾਰ ਨੇ ਕਰੋੜਾਂ ਰੁਪਏ ਖ਼ਰਚ ਕੀਤੇ ਸਨ ਪਰ ਐਸ.ਪੀ.ਏ. ਦੇ ਅੰਕੜਿਆਂ ਅਨੁਸਾਰ ਦਿੱਲੀ ਵਿੱਚ ਕਾਰਾਂ ਦੀ ਗਿਣਤੀ ਵਿੱਚ ਕਮੀ ਨਹੀਂ ਆਈ। ਸੜਕਾਂ ਉੱਤੇ ਟਰੈਫ਼ਿਕ ਸਿਰਫ਼ 1 ਫ਼ੀਸਦੀ ਘੱਟ ਹੋਇਆ ਹੈ।

ਸੰਸਥਾ ਦੀ ਰਿਪੋਰਟ ਅਨੁਸਾਰ ਨਿੱਜੀ ਕਾਰਾਂ ਉੱਤੇ ਨਿਯਮ ਲਾਗੂ ਹੋਣ ਨਾਲ ਟੈਕਸੀਆਂ ਦੀ ਗਿਣਤੀਆਂ ਵਿੱਚ ਜ਼ਿਆਦਾ ਵਾਧਾ ਹੋਇਆ ਹੈ। ਸੰਸਥਾ ਅਨੁਸਾਰ ਬਹੁਤ ਸਾਰੇ ਲੋਕਾਂ ਨੇ ਮਿਲਕੇ ਕਾਰ ਜ਼ਰੂਰ ਸ਼ੇਅਰ ਕੀਤੀ ਪਰ ਇਸ ਦੇ ਬਾਵਜੂਦ ਸੜਕਾਂ ਉੱਤੇ ਕਾਰਾਂ ਦੀ ਗਿਣਤੀ ਘੱਟ ਨਹੀਂ ਹੋਈ। ਇਸ ਤੋਂ ਇਲਾਵਾ ਲੋਕਾਂ ਨੇ ਨਕਲੀ ਸੀ.ਐਨ.ਜੀ. ਸਟਿੱਕਰ ਲਾ ਕੇ ਵੀ ਸਰਕਾਰ ਦੀ ਇਸ ਸਕੀਮ ਦੀ ਫ਼ੂਕ ਕੱਢੀ। ਸੰਸਥਾ ਅਨੁਸਾਰ ਪੁਰਾਣੀਆਂ ਕਾਰਾਂ ਦਾ ਇਸਤੇਮਾਲ ਜ਼ਿਆਦਾ ਹੋਣ ਨਾਲ ਰਾਜਧਾਨੀ ਵਿੱਚ ਪ੍ਰਦੂਸ਼ਣ ਦੀ ਮਾਤਰਾ ਲਗਾਤਾਰ ਵਧੀ ਹੈ। ਦਿੱਲੀ ਵਿੱਚ ਹੋਰ ਰੋਜ਼ਾਨਾ 12 ਹਜ਼ਾਰ ਨਵੀਆਂ ਗੱਡੀਆਂ ਦੀ ਵਿਕਰੀ ਹੋਈ ਹੈ।

  ਐਸ.ਪੀ.ਏ. ਦਿੱਲੀ ਸਰਕਾਰ ਦੇ ਇਸ ਔਡ-ਈਵਨ ਫ਼ਾਰਮੂਲੇ ਉੱਤੇ ਵੀ ਸਵਾਲ ਚੁੱਕਦਿਆਂ ਇਸ ਨੂੰ ਜਲਦਬਾਜ਼ੀ ਵਿੱਚ ਲਿਆ ਫ਼ੈਸਲਾ ਕਰਾਰ ਦਿੱਤਾ ਹੈ। ਐਸਪੀਏ ਦਾ ਕਹਿਣਾ ਹੈ ਕਿ 9 ਹਜ਼ਾਰ ਬੱਸਾਂ ਦੀ ਥਾਂ ਸਿਰਫ਼ 3 ਹਜ਼ਾਰ ਸਰਕਾਰੀ ਬੱਸਾਂ ਸੜਕਾਂ ਉੱਤੇ ਹਨ ਜਿਸ ਨਾਲ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ।

print
Share Button
Print Friendly, PDF & Email

Leave a Reply

Your email address will not be published. Required fields are marked *