ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਵਲੋਂ 6 ਦਸੰਬਰ ਨੂੰ ਕੀਤੇ ਜਾਣ ਵਾਲੇ ਸੰਗਤ ਦਰਸ਼ਨ ਦੇ ਪ੍ਰਬੰਧ ਮੁਕੰਮਲ -: ਡੀ.ਸੀ

ss1

ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਵਲੋਂ 6 ਦਸੰਬਰ ਨੂੰ ਕੀਤੇ ਜਾਣ ਵਾਲੇ ਸੰਗਤ ਦਰਸ਼ਨ ਦੇ ਪ੍ਰਬੰਧ ਮੁਕੰਮਲ -: ਡੀ.ਸੀ

ਰੂਪਨਗਰ, 5 ਦਸੰਬਰ: ਪੰਜਾਬ ਦੇ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਵਲੋਂ  6 ਦਸੰਬਰ ਨੂੰ  ਵਿਧਾਨ ਸਭਾ ਹਲਕਾ ਸ਼੍ਰੀ ਚਮਕੌਰ ਸਾਹਿਬ  ਵਿੱਚ ਕੀਤੇ ਜਾਣ ਵਾਲੇ ਸੰਗਤ ਦਰਸ਼ਨ ਦੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਰੂਪਨਗਰ ਸ੍ਰੀ ਕਰਨੇਸ਼ ਸ਼ਰਮਾ ਨੇ ਦਿੰਦਿਆਂ ਦਸਿਆ ਕਿ ਇੰਨਾ ਪ੍ਰੋਗਰਾਮਾਂ ਦੇ  ਸੁਚੱਜੇ ਪ੍ਰਬੰਧਾਂ ਲਈ  ਜ਼ਿਲ੍ਹਾ ਅਧਿਕਾਰੀਆਂ ਦੀਆਂ ਡਿਊਟੀਆਂ ਲਗਾਈਆਂ ਜਾ ਚੁਕੀਆਂ  ਹਨ। ਨਾਲ ਮੀਟਿੰਗ ਦੌਰਾਨ ਦਿਤੀ।

         ਡਿਪਟੀ ਕਮਿਸ਼ਨਰ ਹੋਰ ਵਧੇਰੇ ਜਾਣਕਾਰੀ ਦਿੰਦਿਆਂ  ਦਸਿਆ ਕਿ ਮਾਨਯੋਗ ਮੁਖ ਮੰਤਰੀ ਪੰਜਾਬ ਸਵੇਰੇ 9.30 ਵਜੇ ਮੋਰਿੰਡਾ ਵਿਖੇ 40 ਕਰੋੜ ਰੁਪਏ ਦੀ ਲਾਗਤ ਨਾਲ ਬਣੀ ਮੋਰਿੰਡਾ -ਚੁਨ੍ਹੀਂ ਸੜ੍ਹਕ ਦਾ ਨੀਂਹ ਪੱਥਰ ਰੱਖਣਗੇ। । ਇਸ ਉਪਰੰਤ ਉਹ ਡਰੀਮ ਪੈਲੇਸ ਵਿਚ 98 ਪੰਚਾਇਤਾਂ ਅਤੇ ਸ਼ਹਿਰ ਦੇ ਵਸਨੀਕਾਂ ਨਾਲ ਸੰਗਤ ਦਰਸ਼ਨ ਕਰਨਗੇ ਜਿਸ ਦੌਰਾਨ ਉਹ ਜਿਥੇ ਲੋਕਾਂ ਦੀਆਂ ਸਮਸਿਆਵਾਂ ਸੁਣਨਗੇ ਉਥੇ ਪੰਚਾਇਤਾਂ ਨੂੰ ਗਰਾਂਟਾਂ ਵੀ ਵੰਡਣਗੇ।

             ਮੋਰਿੰਡਾ ਵਿਖੇ ਸੰਗਤ ਦਰ਼ਸਨ ਕਰਨ ਉਪਰੰਤ ਸਰਦਾਰ ਪਰਕਾਸ਼ ਸਿੰਘ ਬਾਦਲ ਸ਼੍ਰੀ ਚਮਕੌਰਸਾਹਿਬ ਵਿਖੇ ਇਤਿਹਾਸਕ ਗੁਰਦਵਾਰਾ ਸ਼੍ਰੀ ਕਤਲਗੜ ਸਾਹਿਬ ਵਿਖੇ ਨਤਮਸਤਕ ਹੋਣਗੇ ਅਤੇ ਇਸ ਉਪਰੰਤ ਸ਼੍ਰੀ ਚਮਕੌਰ ਸਾਹਿਬ ਦੇ  ਕਮਿੳਨਿਟੀ ਹੈਲਥ ਸੈਂਟਰ ਵਿਖੇ  ਪ੍ਰੀਵੈਂਟਿਵ ਹੈਲਥ ਚੈਕਅਪ ਸਕੀਮ ਦੀ ਸ਼ੁਰੂਆਤ ਕਰਨਗੇ ਜਿਸ ਤਹਿਤ ਸੂਬੇ ਦੇ ਸਾਰੇ 30 ਸਾਲ ਤੋਂ ਜਿਆਦਾ ਉਮਰ ਦੇ ਵਸਨੀਕਾਂ ਦਾ ਹਰ ਸ਼ਨੀਵਾਰ ਹੈਲਥ ਚੈਕਅਪ ਕੀਤਾ ਜਾਵੇਗਾ ।ਇਸ ਉਪਰੰਤ ਉਹ ਸਥਾਨਿਕ ਦਾਣਾ ਮੰਡੀ ਵਿਚ 130 ਪੰਚਾਇਤਾਂ ਨਾਲ ਸੰਗਤ ਦਰ਼ਸਨ ਕਰਨਗੇ। ਇਸ ਸੰਗਤ ਦਰਸ਼ਨਾਂ ਦੌਰਾਨ ੳਹ ਪਿੰਡਾਂ ਦੀਆਂ ਪੰਚਾਇਤਾਂ ਨੂੰ ਵਿਕਾਸ ਕਾਰਜਾਂ ਲਈ ਗਰਾਂਟਾਂ ਵੀ ਤਕਸੀਮ ਕਰਨਗੇ ।

             ਉਨ੍ਹਾਂ ਇਲਾਕਾ ਨਿਵਾਸੀਆਂ ਅਪੀਲ ਕੀਤੀ ਕਿ ਉਹ ਇਸ ਸੰਗਤ ਦਰਸ਼ਨ ਦਾ ਵੱਧ ਤੋਂ ਵੱਧ ਲਾਭ ਉਠਾਉਣ ਅਤੇ ਇਲਾਕੇ ਦੀਆਂ ਉਚਿੱਤ ਮੰਗ ਅਤੇ ਸਮੱਸਿਆਵਾਂ ਸੰਗਤ ਦਰਸ਼ਨ ਪ੍ਰੋਗਰਾਮ ਦੌਰਾਨ  ਮੁੱਖ ਮੰਤਰੀ ਪੰਜਾਬ ਦੇ ਧਿਆਨ ਵਿੱਚ ਲਿਆਉਣ ।

print
Share Button
Print Friendly, PDF & Email

Leave a Reply

Your email address will not be published. Required fields are marked *