ਬੱਚਿਆਂ ਲਈ ਪ੍ਰਧਾਨ ਮੰਤਰੀ ਦੇ ਅਹੁਦੇ ਨੂੰ ਠੋਕਰ

ss1

ਬੱਚਿਆਂ ਲਈ ਪ੍ਰਧਾਨ ਮੰਤਰੀ ਦੇ ਅਹੁਦੇ ਨੂੰ ਠੋਕਰ

ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਜਾਨ ਕੀ ਨੇ ਅਚਾਨਕ ਅਸਤੀਫ਼ਾ ਦੇ ਦਿੱਤਾ ਹੈ। ਜਾਨ ਨੇ ਕਿਹਾ ਕਿ ਉਨ੍ਹਾਂ ਨੇ ਪਰਿਵਾਰਕ ਕਾਰਨਾਂ ਕਰਕੇ ਇਹ ਫ਼ੈਸਲਾ ਕੀਤਾ ਹੈ। ਅਸਤੀਫੇ ਤੋਂ ਬਾਅਦ ਜਾਨ ਕੀ ਨੇ ਆਖਿਆ ਹੈ ਕਿ ਅਸਤੀਫਾ ਦੇਣਾ ਉਨ੍ਹਾਂ ਲਈ ਬਹੁਤ ਔਖਾ ਸੀ ਪਰ ਪਰਿਵਾਰਕ ਕਾਰਨਾਂ ਕਰਕੇ ਮੈਨੂੰ ਅਜਿਹਾ ਕਰਨਾ ਪੈ ਰਿਹਾ ਹੈ। ਜਾਨ ਨੇ ਆਖਿਆ ਹੈ ਕਿ ਉਨ੍ਹਾਂ ਨੇ ਇਹ ਫੈਸਲਾ ਆਪਣੇ ਦੋਸਤਾਂ ਤੇ ਪਰਿਵਾਰਕ ਮੈਂਬਰਾਂ ਲਈ ਲਿਆ ਹੈ।
ਜਾਨ ਨੇ ਆਖਿਆ ਕਿ ਬਾਲਗ ਹੋ ਚੁੱਕੇ ਬੱਚਿਆਂ ਨੂੰ ਉਸ ਕਾਰਨ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਉਹ ਬੇਹੱਦ ਦਬਾਅ ਵਿੱਚ ਵੀ ਸਨ। ਦੂਜਾ ਉਹ ਪਰਿਵਾਰ ਨੂੰ ਟਾਈਮ ਵੀ ਨਹੀਂ ਦੇ ਪਾ ਰਹੇ ਸਨ। ਇਸ ਲਈ ਹੁਣ ਮੌਕਾ ਨਵੇਂ ਲੋਕਾਂ ਦਾ ਹੈ ਤੇ ਉਹ ਅੱਗੇ ਆਉਣ। ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਨੇ ਆਖਿਆ ਹੈ ਕਿ ਉਨ੍ਹਾਂ ਨੇ ਆਪਣੇ ਭਵਿੱਖ ਲਈ ਕੋਈ ਯੋਜਨਾ ਤਿਆਰ ਨਹੀਂ ਕੀਤੀ ਹੈ।
ਉਨ੍ਹਾਂ ਆਖਿਆ ਹੈ ਕਿ ਉਹ ਰਾਜਨੀਤੀ ਵਿੱਚ ਅਜੇ ਬਣੇ ਰਹਿਣਗੇ ਕਿਉਂਕਿ ਉਹ ਨਹੀਂ ਚਾਹੁੰਦੇ ਉਨ੍ਹਾਂ ਦੇ ਹਲਕੇ ਵਿੱਚ ਮੁੜ ਤੋਂ ਚੋਣ ਹੋਵੇ। ਇਸ ਲਈ ਉਹ ਮੈਂਬਰ ਪਾਰਲੀਮੈਂਟ ਦੇ ਅਹੁਦੇ ਤੋਂ ਅਸਤੀਫਾ ਨਹੀਂ ਦੇਣਗੇ। ਜਾਨ ਕੀ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦਿੱਤੇ ਜਾਣ ਤੋਂ ਬਾਅਦ ਨਵੇਂ ਪ੍ਰਧਾਨ ਮੰਤਰੀ ਦੀ ਚੋਣ ਲਈ 12 ਦਸਬੰਰ ਨੂੰ ਨੈਸ਼ਨਲ ਪਾਰਟੀ ਨੇ ਮੀਟਿੰਗ ਸੱਦੀ ਹੈ।
ਜਾਨ ਕੀ ਨੇ ਆਖਿਆ ਹੈ ਕਿ ਮੁੜ ਤੋਂ ਚੋਣ ਲੜਨ ਦੀ ਉਹ ਗਲਤੀ ਨਹੀਂ ਕਰਨਗੇ ਕਿਉਂਕਿ ਚੋਟੀ ਦੀ ਪੋਸਟ ਉਤੇ ਹੋਣ ਦੇ ਬਾਵਜੂਦ ਉਨ੍ਹਾਂ ਨੇ ਆਪਣੇ ਅਹੁਦੇ ਤੋਂ ਅਸਤੀਫਾ ਦਿੱਤਾ ਹੈ। ਇਹ ਦੁਨੀਆਂ ਦੇ ਰਾਜਨੀਤਕ ਆਗੂਆਂ ਲਈ ਵੱਡੀ ਸਿੱਖਿਆ ਹੋਵੇਗੀ। 55 ਸਾਲ ਦੇ ਜਾਨ ਕੀ 19 ਨਵੰਬਰ, 2008 ਨੂੰ ਨਿਊਜ਼ੀਲੈਂਡ ਦੇ 38 ਵੇਂ ਪ੍ਰਧਾਨ ਮੰਤਰੀ ਚੁਣੇ ਗਏ ਸਨ।
print
Share Button
Print Friendly, PDF & Email

Leave a Reply

Your email address will not be published. Required fields are marked *