ਦਰਿਆਈ ਪਾਣੀ ਬਚਾਉਣ ਲਈ ਪੰਜਾਬੀ ਹੋਣ ਲੱਗੇ ਇਕਜੁਟ

ss1

ਦਰਿਆਈ ਪਾਣੀ ਬਚਾਉਣ ਲਈ ਪੰਜਾਬੀ ਹੋਣ ਲੱਗੇ ਇਕਜੁਟ
ਰਾਸ਼ਟਰਪਤੀ ਨੂੰ ਲਿਖੇ ਜਾਣ ਵਾਲੇ ਪੱਤਰਾਂ ‘ਤੇ 20 ਲੱਖ ਪੰਜਾਬੀਆਂ ਨੇ ਕੀਤੇ ਦਸਤਖਤ
ਯੂਥ ਅਕਾਲੀ ਦਲ ਦੇ ਵਰਕਰਾਂ ਨੇ ਦਸਤਖਤਾਂ ਵਾਲੀ ਮੁਹਿੰਮ ਘਰ-ਘਰ ਪਹੁੰਚਾਈ

akali-dal-480x330ਚੰਡੀਗੜ, 5 ਦਸੰਬਰ (ਪ੍ਰਿੰਸ): ਪੰਜਾਬ ਦੇ ਲੋਕਾਂ ਲਈ ਜੀਵਨ ਰੇਖਾ ਸਮਝੀ ਜਾਂਦੇ ਦਰਿਆਈ ਪਾਣੀਆਂ ਨੂੰ ਬਚਾਉਣ ਲਈ ਸ਼੍ਰੋਮਣੀ ਅਕਾਲੀ ਦਲ ਵੱਲੋਂ ਅਰੰਭੀ ਗਈ ਲੜਾਈ ‘ਚ ਸਮੂਹ ਪੰਜਾਬੀਆਂ ਵੱਲੋਂ ਭਰਵਾਂ ਹੁੰਗਾਰਾ ਦਿੱਤਾ ਜਾ ਰਿਹਾ ਹੈ।
ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਅਤੇ ਕੈਬਨਿਟ ਮੰਤਰੀ ਸ. ਦਲਜੀਤ ਸਿੰਘ ਚੀਮਾ ਨੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਪਾਰਟੀ ਵੱਲੋਂ ‘ਪਾਣੀ ਬਚਾਓ-ਪੰਜਾਬ ਬਚਾਓ’ ਮੁਹਿੰਮ ਅਧੀਨ ਭਾਰਤ ਦੇ ਮਾਨਯੋਗ ਰਾਸ਼ਟਰਪਤੀ ਨੂੰ ਪੰਜਾਬੀਆਂ ਵੱਲੋਂ ਲਿਖੇ ਜਾਣ ਵਾਲੇ ਪੱਤਰਾਂ ਦੀ ਗਿਣਤੀ ਲਗਭਗ 20 ਲੱਖ ਹੋ ਗਈ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਦਰਿਆਈ ਪਾਣੀ ਬਚਾਉਣ ਲਈ ਸਮੂਹ ਪੰਜਾਬੀ ਇਕਜੁਟ ਹਨ ਕਿਉਂਕਿ ਪਾਣੀ ਸਾਡਾ ਜਿਉਣ ਦਾ ਸਭ ਤੋਂ ਵੱਡਾ ਸਾਧਨ ਹਨ।
ਉਨ੍ਹਾਂ ਦਸਿਆ ਕਿ ਪੰਜਾਬ ਭਰ ਦੇ ਵੱਖ ਵੱਖ ਜ਼ਿਲਿਆਂ ਵਿਚ ਰਾਸ਼ਟਰਪਤੀ ਨੂੰ ਲਿਖੇ ਗਏ ਪੱਤਰਾਂ ‘ਤੇ ਦਸਤਖਤ ਕਰਾਉਣ ਲਈ ਅਰੰਭੀ ਗਈ ਮੁਹਿੰਮ ਅਧੀਨ ਮੁੱਖ ਦਫਤਰ ‘ਚ ਪੁੱਜੀਆਂ ਰਿਪੋਰਟਾਂ ਅਨੁਸਾਰ ਬਠਿੰਡਾ ‘ਚ 1ਲੱਖ, ਮਾਨਸਾ ‘ਚ 80 ਹਜ਼ਾਰ, ਫਰੀਦਕੋਟ ‘ਚ 70 ਹਜ਼ਾਰ, ਫਿਰੋਜ਼ਪੁਰ ‘ਚ 70, ਫਾਜ਼ਿਲਕਾ ‘ਚ 65ਹਜ਼ਾਰ, ਸੰਗਰੂਰ ‘ਚ 1 ਲੱਖ, ਪਟਿਆਲਾ ‘ਚ 1 ਲੱਖ, ਲੁਧਿਆਣਾ ‘ਚ 1 ਲੱਖ 25 ਹਜ਼ਾਰ, ਮੋਗਾ ‘ਚ 70 ਹਜ਼ਾਰ, ਰੋਪੜ ‘ਚ 90 ਹਜ਼ਾਰ, ਮੋਹਾਲੀ ‘ਚ 85 ਹਜ਼ਾਰ, ਨਵਾਂਸ਼ਹਿਰ ‘ਚ 1 ਲੱਖ, ਹੁਸ਼ਿਆਰਪੁਰ ‘ਚ 1 ਲੱਖ, ਜਲੰਧਰ ‘ਚ 1 ਲੱਖ, ਕਪੂਰਥਲਾ ‘ਚ 90 ਹਜ਼ਾਰ, ਤਰਨ ਤਾਰਨ ‘ਚ 95 ਹਜ਼ਾਰ, ਗੁਰਦਾਸਪੁਰ ‘ਚ 1 ਲੱਖ, ਪਠਾਨਕੋਟ ‘ਚ 85 ਹਜ਼ਾਰ, ਫਤਹਿਗੜ• ‘ਚ 90 ਹਜ਼ਾਰ, ਬਰਨਾਲਾ ‘ਚ 70 ਹਜ਼ਾਰ, ਮੁਕਤਸਰ ‘ਚ 95 ਹਜ਼ਾਰ ਆਦਿ ਜ਼ਿਲਿਆਂ ਵਿਚ ਰਾਸ਼ਟਰਪਤੀ ਨੂੰ ਲਿਖੇ ਗਏ ਪੱਤਰਾਂ ‘ਤੇ ਪੰਜਾਬੀਆਂ ਵੱਲੋਂ ਦਸਤਖਤ ਕਰਕੇ ਇਹ ਸੁਨੇਹਾ ਦਿੱਤਾ ਗਿਆ ਹੈ ਕਿ ਪੰਜਾਬ ਦੇ ਦਰਿਆਈ ਪਾਣੀਆਂ ਨੂੰ ਕਿਸੇ ਵੀ ਕੀਮਤ ‘ਤੇ ਲੁੱਟਣ ਨਹੀਂ ਦਿੱਤਾ ਜਾਵੇਗਾ। ਉਨ੍ਹਾਂ ਦਸਿਆ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਇਨ੍ਹਾਂ ਪੱਤਰਾਂ ‘ਤੇ ਦਸਤਖਤ ਕਰਾਉਣ ਲਈ ਪਿੰਡਾਂ ਅਤੇ ਸ਼ਹਿਰਾਂ ਵਿਚ ਵਿਸ਼ੇਸ਼ ਕੈਂਪ ਲਗਾਏ ਜਾ ਰਹੇ ਹਨ। ਯੂਥ ਅਕਾਲੀ ਦਲ ਦੇ ਵਰਕਰਾਂ ਵੱਲੋਂ ਰਾਸ਼ਟਰਪਤੀ ਨੂੰ ਲਿਖੇ ਗਏ ਪੱਤਰਾਂ ‘ਤੇ ਦਸਤਖਤ ਕਰਨ ਲਈ ਘਰ-ਘਰ ਜਾ ਕੇ ਪੰਜਾਬੀਆਂ ਨੂੰ ਪ੍ਰੇਰਿਆ ਜਾ ਰਿਹਾ ਹੈ ਜਿਸ ਸਦਕਾ ਸਤਲੁਜ-ਯਮੁਨਾ ਲਿੰਕ ਨਹਿਰ ਦੇ ਫੈਸਲੇ ਵਿਰੁੱਧ ਲੋਕ ਹਰ ਪ੍ਰਕਾਰ ਦੀ ਲੜਾਈ ਲੜਨ ਲਈ ਤਿਆਰ ਹਨ।
ਉਨ੍ਹਾਂ ਕਿਹਾ ਕਿ ਪਾਰਟੀ ਵੱਲੋਂ 8 ਦਸੰਬਰ ਨੂੰ ਮੋਗਾ ਵਿਖੇ ‘ਪਾਣੀ ਬਚਾਓ- ਪੰਜਾਬ ਬਚਾਓ’ ਨਾਅਰੇ ਅਧੀਨ ਕੀਤੀ ਜਾ ਰਹੀ ਰੈਲੀ ਤੋਂ ਪਹਿਲਾਂ ਪਹਿਲਾਂ 30 ਲੱਖ ਪੰਜਬੀਆਂ ਦੇ ਦਸਤਖਤ ਰਾਸ਼ਟਰਪਤੀ ਨੂੰ ਲਿਖੇ ਗਏ ਪੱਤਰਾਂ ‘ਤੇ ਕਰਵਾਏ ਜਾਣਗੇ। ਇਹ 30 ਲੱਖ ਪੱਤਰ ਟਰੱਕਾਂ ਰਾਹੀਂ ਭਰ ਕੇ ਦਿੱਲੀ ਲਿਜਾਏ ਜਾਣਗੇ ਜਿਥੇ ਭਾਰਤ ਦੇ ਮਾਨਯੋਗ ਰਾਸ਼ਟਰਪਤੀ ਨੂੰ ਸੌਂਪ ਕੇ ਮੰਗ ਕੀਤੀ ਜਾਵੇਗੀ ਕਿ ਕਿ ਉਸ ਕਾਨੂੰਨ ਨੂੰ ਪ੍ਰਵਾਨਗੀ ਨਾ ਦਿੱਤੀ ਜਾਵੇ ਜਿਸ ਅਧੀਨ ਪੰਜਾਬ ਦੇ ਪਾਣੀ ਖੋਹਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਉਂਕਿ ਪੰਜਾਬ ਹੁਣ ਬੰਜਰ ਹੋਣ ਵਾਲੀ ਸਥਿਤੀ ‘ਚ ਪਹੁੰਚ ਗਿਆ ਹੈ।

print
Share Button
Print Friendly, PDF & Email

Leave a Reply

Your email address will not be published. Required fields are marked *