ਐਲਪਾਇਨ ਕਿਡਜ਼ ਸਕੂਲ ਵਿਖੇ ਚੌਥਾ ਸਲਾਨਾ ਸਮਾਗਮ ਕਰਵਾਇਆ

ss1

ਐਲਪਾਇਨ ਕਿਡਜ਼ ਸਕੂਲ ਵਿਖੇ ਚੌਥਾ ਸਲਾਨਾ ਸਮਾਗਮ ਕਰਵਾਇਆ
ਜੇਤੂ ਬੱਚਿਆਂ ਨੂੰ ਡੀ ਸੀ ਧਾਰੀਵਾਲ ਨੇ ਯਾਦਗਾਰੀ ਚਿੰਨ ਦੇ ਕੇ ਸਨਮਾਨਤ ਕੀਤਾ

5-patti-01ਪੱਟੀ, 5 ਦਸੰਬਰ (ਅਵਤਾਰ ਸਿੰਘ) ਐਲਪਾਇਨ ਕਿਡਜ਼ ਸਕੂਲ ਵਿਖੇ ਚੌਥਾ ਸਲਾਨਾ ਸਮਾਗਮ ਧੂਮਧਾਮ ਨਾਲ ਮਨਾਇਆ ਗਿਆ। ਸਮਾਗਮ ਵਿਚ ਛੋਟੇ ਛੋਟੇ ਬੱਚਿਆਂ ਨੇ ਰੰਗਾ ਰੰਗ ਪ੍ਰੋਗਰਾਮ ਪੇਸ਼ ਕਰਕੇ ਮਨ ਮੋਹ ਲਿਆ। ਸਮਾਗਮ ਵਿਚ ਮੁੱਖ ਮਹਿਮਾਨ ਡੀ. ਸੀ ਫਿਰੋਜ਼ਪੁਰ ਬਲਵਿੰਦਰ ਸਿੰਘ ਧਾਰੀਵਾਲ ਵਿਸ਼ੇਸ ਤੌਰ ਤੇ ਸ਼ਾਮਲ ਹੋਏ। ਸਕੂਲ ਦੇ ਪ੍ਰਿੰ: ਬਲਵਿੰਦਰ ਕੌਰ ਨੇ ਸਕੂਲ ਦੀਆਂ ਗਤੀਵਿਧੀਆਂ ਤੋ ਜਾਣੂ ਕਰਵਾਇਆ। ਉਨਾਂ ਕਿਹਾ ਕਿ ਏ ਸੀ ਨਾਲ ਲੈਸ ਸਕੂਲ ਵਿਚ ਬੱਚਿਆਂ ਨੂੰ ਮਿਆਰੀ ਸਿੱਖਿਆ ਤੇ ਗਿਆਨ ਨਾਲ ਭਰਪੂਰ ਜਾਣਕਾਰੀ ਮਹੁਈਆਂ ਕਰਵਾਈ ਜਾਂਦੀ ਹੈ, ਤਾਂ ਜੋ ਉਹ ਅੱਗੇ ਜਾ ਕੇ ਮੁਕਾਬਲੇ ਦੇ ਦੌਰ ਆਸਾਨੀ ਨਾਲ ਲੰਘ ਸਕਣ। ਐਸ ਐਸ ਬੋਰਡ ਦੇ ਮੈਂਬਰ ਇਕਬਾਲ ਸਿੰਘ ਸੰਧੂ ਨੇ ਸਕੂਲ ਦੇ ਵਿਦਿਆਰਥੀਆਂ ਨੂੰ ਨਵੇਂ ਸ਼ੈਸਨ ਲਈ ਮੁਬਾਰਕਬਾਦ ਦਿੱਤੀ ਅਤੇ ਬੱਚਿਆਂ ਨਾਲ ਵੱਖ ਵੱਖ ਤਿਉਹਾਰਾਂ ਦੇ ਚਾਅ ਸਾਂਝੇ ਕੀਤੇ। ਸਕੂਲੀ ਬੱਚਿਆਂ ਨੇ ਲੋਹੜੀ, ਈਦ, ਗਣਤੰਤਰ ਦਿਵਸ, ਆਜ਼ਾਦੀ ਦਿਵਸ ਆਦਿ ਤਿਉਹਾਰਾਂ ਸਬੰਧੀ ਡਾਂਸ ਪੇਸ਼ ਕੀਤਾ। ਜੇਤੂ ਬੱਚਿਆਂ ਨੂੰ ਡੀ ਸੀ ਬਲਵਿੰਦਰ ਸਿੰਘ ਧਾਰੀਵਾਲ ਨੇ ਯਾਦਗਾਰੀ ਚਿੰਨ ਦੇ ਕੇ ਸਨਮਾਨਤ ਕੀਤਾ। ਇਸ ਸਮਾਗਮ ਵਿਚ ਗੁਰਦਿਆਲ ਸਿੰਘ, ਮੁਕੇਸ਼ ਗੁਪਤਾ, ਇਕਬਾਲ ਸੰਧੂ, ਕੁਲਦੀਪ ਸਿੰਘ, ਪ੍ਰਿੰ: ਲਖਵਿੰਦਰ ਕੌਰ ਆਦਿ ਹੋਰ ਹਾਜ਼ਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *