ਸ਼ਹੀਦ ਸ਼ਾਮ ਸਿੰਘ ਅਟਾਰੀ ਪਬਲਿਕ ਸਕੂਲ ਸਭਰਾ ਦੇ ਵਿਦਿਆਰਥੀਆਂ ਨੇ ਖੇਡਾਂ ਵਿਚ ਮੱਲਾਂ ਮਾਰੀਆਂ

ss1

ਸ਼ਹੀਦ ਸ਼ਾਮ ਸਿੰਘ ਅਟਾਰੀ ਪਬਲਿਕ ਸਕੂਲ ਸਭਰਾ ਦੇ ਵਿਦਿਆਰਥੀਆਂ ਨੇ ਖੇਡਾਂ ਵਿਚ ਮੱਲਾਂ ਮਾਰੀਆਂ
ਜ਼ਿਲਾ ਪੱਧਰ ਤੇ ਜ਼ੋਨ ਪੱਧਰ ਦੀਆਂ ਵੱਖ ਵੱਖ ਖੇਡਾਂ ਵਿਚ ਪਹਿਲੇ, ਦੂਜ਼ੇ ਤੇ ਤੀਜ਼ੇ ਸਥਾਨ ਹਾਸਲ ਕੀਤੇ

5-patti-03ਪੱਟੀ, 5 ਦਸੰਬਰ (ਅਵਤਾਰ ਸਿੰਘ) ਸ਼ਹੀਦ ਸ਼ਾਮ ਸਿੰਘ ਅਟਾਰੀ ਪਬਲਿਕ ਸਕੂਲ ਸਭਰਾ ਦੇ ਵਿਦਿਆਰਥੀਆਂ ਵੱਲੋਂ ਬੀਤੇ ਦਿਨ ਜ਼ਿਲੇ ਪੱਧਰ ਦੀਆਂ ਹੋਈਆਂ ਖੇਡਾਂ ਵਿਚ ਮੱਲਾ ਮਾਰੀਆਂ। ਇਸ ਸਬੰਧੀ ਜਾਣਕਾਰੀ ਦਿੰਦੇ ਸਕੂਲ ਦੇ ਪ੍ਰਿੰ: ਗੁਰਜੋਤ ਸਿੰਘ ਨੇ ਦੱਸਿਆ ਕਿ ਸਕੂਲ਼ ਦੇ ਵਿਦਿਆਰਥੀ ਅਮਰਿੰਦਰ ਸਿੰਘ ਨੇ ਸ਼ਾਟ ਪੁੱਟ ਖੇਡ ਵਿਚ ਜ਼ਿਲੇ ਵਿਚ ਤੀਸਰਾ ਸਥਾਨ ਤੇ ਪੱਟੀ ਜੋਨ ਦੀਆਂ ਖੇਡਾਂ ‘ਚ ਸ਼ਾਟ ਪੁੱਟ ਵਿਚ ਪਹਿਲਾ ਸਥਾਨ ਤੇ ਡਿਸਕਸ ਥੋ ਵਿਚ ਤੀਸਰਾ ਸਥਨ ਹਾਸਲ ਕੀਤਾ। ਇਸੇ ਤਰਾਂ ਮਨਪ੍ਰੀਤ ਕੌਰ ਨੇ ਜ਼ਿਲੇ ਅਤੇ ਜ਼ੋਨ ਵਿਚ 100 ਮੀਟਰ ਦੌੜ ਵਿਚ ਪਹਿਲਾ ਸਥਾਨ, ਰਿਲੇਅ 400 ਮੀਟਰ ਵਿਚ ਦੂਸਰਾ ਸਥਾਨ, ਮਨਪ੍ਰੀਤ ਕੌਰ ਨੇ ਜ਼ਿਲੇ ਵਿਚ 600 ਮੀਟਰ ਦੌੜ ਵਿਚ ਤੀਸਰਾ ਤੇ 400 ਮੀਟਰ ਦੌੜ ਵਿਚ ਤੀਸਰਾ ਸਥਾਨ ਹਾਸਲ ਕੀਤਾ ਅਤੇ ਪੱਟੀ ਜ਼ੋਨ ਵਿਚ 600 ਮੀਟਰ ਦੌੜ ਵਿਚ ਪਹਿਲਾ ਸਥਾਨ ਤੇ 400 ਮੀਟਰ ਵਿਚ ਦੂਸਰਾ ਸਥਾਨ ਹਾਸਲ ਕੀਤਾ। ਇਸੇ ਤਰਾਂ ਕੰਵਲਜੀਤ ਕੌਰ ਨੇ ਪੱਟੀ ਜ਼ੋਨ ਵਿਚ 100 ਮੀਟਰ ਦੌੜ ਵਿਚ ਦੂਸਰਾ ਤੇ 400 ਮੀਟਰ ਦੌੜ ਵਿਚ ਰਿਲੇਅ ਦੌੜ ਵਿਚ ਦੂਸਰਾ ਸਥਾਨ ਹਾਸਲ ਕੀਤਾ। ਵਿਦਿਆਰਥੀਆਂ ਦੀ ਖੇਡਾਂ ਵਿਚ ਇਸ ਪ੍ਰਾਪਤੀ ਲਈ ਸਕੂਲ਼ ਕਮੇਟੀ ਪ੍ਰਧਾਨ ਸੋਹਣ ਸਿੰਘ ਤੇ ਪ੍ਰਿੰ: ਗੁਰਜੋਤ ਸਿੰਘ ਨੇ ਵਿਦਿਆਰਥੀ ਤੇ ਡੀ ਪੀ ਪਰਦੀਪ ਸਿੰਘ ਤੇ ਸਕੂਲ ਸਟਾਫ ਨੂੰ ਵਧਾਈ ਦਿੱਤੀ ਅਤੇ ਵਿਦਿਆਰਥੀਆਂ ਨੂੰ ਅਜਿਹੇ ਖੇਡਾਂ ਵਿਚ ਹੋਰ ਭਾਗ ਲੈਣ ਪ੍ਰੇਰਿਤ ਕੀਤਾ। ਇਸ ਮੌਕੇ ਡੀ.ਪੀ ਪਰਦੀਪ ਸਿੰਘ, ਸੁਖਪਾਲ ਕੌਰ, ਹਰਜੀਤ ਕੌਰ, ਰਸ਼ਪਾਲ ਬੇਦੀ ਆਦਿ ਹੋਰ ਹਾਜ਼ਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *