ਫਿਲਮੀ ਅੰਦਾਜ਼ ‘ਚ ਵਿਚਾਰਅਧੀਨ ਕੈਦੀ ਫਰਾਰ

ss1

ਫਿਲਮੀ ਅੰਦਾਜ਼ ‘ਚ ਵਿਚਾਰਅਧੀਨ ਕੈਦੀ ਫਰਾਰ

18-2

ਰੂਪਨਗਰ, 18 ਮਈ (ਗੁਰਮੀਤ ਮਹਿਰਾ): ਪੁਲਿਸ ਦੀ ਗ੍ਰਿਫਤ ‘ਚੋਂ ਇੱਕ ਕੈਦੀ ਨੂੰ ਉਸ ਦੇ ਸਾਥੀ ਫਰਾਰ ਕਰ ਲੈ ਗਏ। ਕਰੀਬ 6-7 ਹਥਿਆਰਬੰਦ ਵਿਅਕਤੀਆਂ ਨੇ ਸਰੇਆਮ ਇਸ ਕਾਰਵਾਈ ਨੂੰ ਅਜਾਮ ਦਿੱਤਾ। ਫਰਾਰ ਹੋਣ ਵਾਲੇ ਮੁਲਜ਼ਮ ‘ਤੇ ਕਰੀਬ 11 ਅਪਰਾਧਿਕ ਮਾਮਲੇ ਦਰਜ ਸਨ। ਇਸ ਵਿਚਾਰ ਅਧੀਨ ਕੈਦੀ ਨੂੰ ਹੁਸ਼ਿਆਰਪੁਰ ਜੇਲ੍ਹ ਤੋਂ ਪੇਸ਼ੀ ਲਈ ਲਿਆਂਦਾ ਗਿਆ ਸੀ। ਦਿਲਪ੍ਰੀਤ ਸਿੰਘ NDPS ਐਕਟ ਅਤੇ ਇਰਾਦਾ ਕਤਲ ਦੇ ਮਾਮਲਿਆਂ ਚ ਜੇਲ੍ਹ ਚ ਬੰਦ ਸੀ।

ਜਾਣਕਾਰੀ ਮੁਤਾਬਕ ਵਿਚਾਰ ਅਧੀਨ ਕੈਦੀ ਦਿਲਪ੍ਰੀਤ ਸਿੰਘ ਨੂੰ ਹੁਸ਼ਿਆਰਪੁਰ ਜੇਲ੍ਹ ਤੋਂ ਪੇਸ਼ੀ ਲਈ ਲਿਆਂਦਾ ਗਿਆ ਸੀ। ਉਸ ਨੂੰ ਲੈ ਕੇ ਆਏ ਪੁਲਿਸ ਮੁਲਾਜਮ ਰੋਪੜ- ਨਵਾਂਸ਼ਹਿਰ ਰੋਡ ‘ਤੇ ਢਾਬੇ ‘ਚ ਰੋਟੀ ਖਾਣ ਲਈ ਠਹਿਰੇ ਸਨ। ਇਸੇ ਦੌਰਾਨ ਕਰੀਬ 6-7 ਹਥਿਆਰਬੰਦ ਵਿਅਕਤੀਆਂ ਨੇ ਉਨ੍ਹਾਂ ਨੂੰ ਘੇਰ ਲਿਆ। ਹਮਲਾਵਰਾਂ ਨੇ ਇੱਕ ਪੁਲਿਸ ਦੀ ਏਕੇ 47 ਵੀ ਖੋਹ ਲਈ। ਇਸੇ ਦੌਰਾਨ ਇਹ ਦਿਲਪ੍ਰੀਤ ਨੂੰ ਛੁਡਵਾ ਕੇ ਫਰਾਰ ਹੋ ਗਏ।

ਇਸ ਵਾਰਦਾਤ ਦੀ ਜਾਣਕਾਰੀ ਮਿਲਦਿਆਂ ਹੀ ਪੁਲਿਸ ਬਲ ਮੌਕੇ ‘ਤੇ ਪਹੁੰਚਿਆ। ਪਰ ਉਦੋਂ ਤੱਕ ਦੇਰ ਹੋ ਚੁੱਕੀ ਸੀ। ਪੁਲਿਸ ਨੇ ਪੜਤਾਲ ਸ਼ੁਰੂ ਕੀਤੀ ਤਾਂ ਥੋੜੀ ਦੂਰੀ ਤੋਂ ਪੁਲਿਸ ਮੁਲਾਜਮ ਕੋਲੋਂ ਖੋਹੀ ਏਕੇ 47 ਬਰਾਮਦ ਕਰ ਲਈ ਗਈ। ਪਰ ਫਰਾਰ ਕੈਦੀ ਤੇ ਉਸ ਦੇ ਸਾਥੀਆਂ ਬਾਰੇ ਅਜੇ ਤੱਕ ਕੋਈ ਜਾਣਕਾਰੀ ਨਹੀਂ ਮਿਲ ਸਕੀ ਹੈ।

print
Share Button
Print Friendly, PDF & Email